02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਕੀ ਜਗਰਾਉਂ ਵਾਸੀ ਨਗਰ ਕੌਂਸਲ ਚੋਣਾਂ ਦੌਰਾਨ ਸ਼ਹਿਰ ਦੀ ਸਾਰ ਨਾ ਲੈਣ ਵਾਲੇ ਕੌਂਸਲਰਾਂ ਨੂੰ ਦੁਬਾਰਾ ਜਿਤਾਉਣਗੇ...? <br/>

ਅਜੀਤ ਡੈਸਕ 20-05-2026
ਜਗਰਾਉਂ, 19 ਮਈ (ਸ਼ਮਸ਼ੇਰ ਸਿੰਘ ਗਾਲਿਬ)-ਕਾਂਗਰਸ ਦੇ 2017-22 ਦੇ ਕਾਰਜਕਾਲ ਦੌਰਾਨ 2021 'ਚ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਸਨ | ਜਿਸ ਵਿਚ ਕਾਂਗਰਸ ਨੇ ਇਕਤਰਫ਼ਾ 17 ਕੌਂਸਲਰ ਜਿੱਤੇ ਸਨ, ਪ੍ਰਧਾਨਗੀ ਨੂੰ ਲੈ ਕੇ ਦੋ ਧੜ੍ਹੇ ਬਣ ਗਏ | ਕਾਂਗਰਸ ਦੇ ਸੀਨੀਅਰ ਆਗੂ ਪ੍ਰਧਾਨਗੀ ਦੇ ਦਾਅਵੇਦਾਰ ਸਨ, ਪਰ ਉਨ੍ਹਾਂ ਨੂੰ ਦਰਕਿਨਾਰ ਕਰਨ ਕਰਕੇ 2022 'ਚ ਆਮ ਆਦਮੀ ਪਾਰਟੀ ਦੀ ਬਣੀ ਸਰਕਾਰ ਦੇ ਚੱਲਦਿਆਂ ਇਕ ਧੜ੍ਹਾ ਸੱਤਾਧਾਰੀ ਧਿਰ ਨਾਲ ਜੁੜ ਗਿਆ | ਸ਼ਹਿਰ 'ਚ ਪਿਛਲੇ 5 ਸਾਲਾਂ 'ਚ ਦੋਵੇਂ ਧੜ੍ਹੇ ਇਕ ਦੂਜੇ 'ਤੇ ਦੂਸ਼ਣ ਲਗਾਉਂਦੇ ਰਹੇ | ਇਸ ਕਰਕੇ ਜਗਰਾਉਂ ਸ਼ਹਿਰ ਪਿਛਲੇ 5 ਸਾਲਾਂ 'ਚ ਕੰਮ ਨਾ ਹੋਣ ਕਰਕੇ ਵਿਕਾਸ ਪੱਖੋਂ ਪਛੜ ਗਿਆ, ਜਦਕਿ ਨਗਰ ਕੌਂਸਲ ਜਗਰਾਉਂ ਕੋਲ 18 ਕਰੋੜ ਤੋਂ ਵੱਧ ਦੇ ਫੰਡ ਜਮ੍ਹਾਂ ਪਏ ਹਨ | ਇਸ ਕਰਕੇ ਜਗਰਾਉਂ ਸ਼ਹਿਰ ਸਫ਼ਾਈ ਪੱਖੋਂ ਨਰਕ ਬਣ ਗਿਆ | ਜਗ੍ਹਾ-ਜਗ੍ਹਾ ਟੁੱਟੀਆਂ ਸੜਕਾਂ, ਜਗ੍ਹਾ-ਜਗ੍ਹਾ ਕੂੜੇ ਦੇ ਢੇਰ, ਕੂੜੇ ਦੇ ਡੰਪ ਦਾ ਪ੍ਰਬੰਧ ਨਾ ਹੋਣ ਕਰਕੇ ਸ਼ਹਿਰ ਵਾਸੀ ਸੰਤਾਪ ਭੋਗਦੇ ਆ ਰਹੇ ਹਨ | ਸਮੇਂ-ਸਮੇਂ 'ਤੇ ਸ਼ਹਿਰ ਵਾਸੀ ਕੂੜੇ ਦੇ ਢੇਰਾਂ ਕਾਰਨ ਧਰਨੇ ਮੁਜ਼ਾਹਰੇ ਕਰਦੇ ਰਹੇ, ਪਰ ਪਰਨਾਲਾ ਉੱਥੇ ਦਾ ਉੱਥੇ ਰਿਹਾ | ਹੁਣ ਪਿਛਲੇ 15 ਦਿਨਾਂ ਤੋਂ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀ ਲਗਾਤਾਰ ਹੜਤਾਲ 'ਤੇ ਬੈਠੇ ਹਨ | ਹੁਣ 26 ਮਈ ਨੂੰ ਨਗਰ ਕੌਂਸਲ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਇੰਨ੍ਹਾਂ ਚੋਣਾਂ 'ਚ ਪਹਿਲਾਂ ਕੌਂਸਲਰ ਰਹੇ ਹੁਣ ਦੁਬਾਰਾ ਉਮੀਦਵਾਰ ਬਣਕੇ ਲੋਕਾਂ ਤੋਂ ਵੋਟਾਂ ਮੰਗ ਰਹੇ ਹਨ ਅਤੇ ਜਿਤਾਉਣ ਦੀ ਅਪੀਲ ਕਰ ਰਹੇ ਹਨ, ਪਰ ਹੁਣ ਸ਼ਹਿਰ ਵਾਸੀ ਝਾਂਸੀ ਰਾਣੀ ਚੌਕ 'ਚ ਰੋਜ਼ਾਨਾ ਖੜ੍ਹਦੇ ਹਨ ਅਤੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਸ਼ਹਿਰ ਦਾ ਬੁਰਾ ਹਾਲ ਕਰਨ ਵਾਲਿਆਂ ਨੂੰ ਵੋਟ ਨਾ ਪਾਈ ਜਾਵੇ | ਉਹੀ ਵਿਅਕਤੀ ਜਿਤਾਏ ਜਾਣ ਜੋ ਸ਼ਹਿਰ ਦਾ ਵਿਕਾਸ ਕਰਵਾਉਣ ਅਤੇ ਹਾਲਤ ਸੁਧਾਰ ਸਕਣ | ਸ਼ਹਿਰ ਦੀਆਂ ਮੇਨ ਸੜਕਾਂ 'ਤੇ ਕੂੜੇ ਦੇ ਡੰਪ ਅਤੇ ਟੁੱਟੀਆਂ ਸੜਕਾਂ ਨੇ ਲੋਕਾਂ ਦਾ ਬੁਰਾ ਹਾਲ ਕੀਤਾ, ਸਿਰਫ਼ ਸ਼ਹਿਰ ਵਾਸੀਆਂ ਲਈ ਇਕ ਰਾਹਤ ਵਾਲੀ ਖ਼ਬਰ ਹੈ ਕਿ ਹਫ਼ਤਾ ਪਹਿਲਾਂ ਤੋਂ ਜ਼ਿਆਦਾ ਆਵਾਜਾਈ ਵਾਲੀ ਡਾਕਟਰ ਹਰੀ ਸਿੰਘ ਰੋਡ ਬਣਨ ਕਰਕੇ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ |

ਪਿਛਲੀ ਖ਼ਬਰ ਵਾਰਡ ਨੰਬਰ-08 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਮਨਦੀਪ ਸਿੰਘ ਗਿੱਲ ਵਲੋਂ ਵਾਰਡ ਵਾਸੀਆਂ ਨੂੰ ਵਿਕਾਸ ਕਰਵਾਉਣ ਦ... ਅਗਲੀ ਖ਼ਬਰ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦਾ ਪਰਥ (ਆਸਟ੍ਰਲੀਆ) ਪਹੁੰਚਣ 'ਤੇ ਕਮਲ ਜਵੰਦਾ (ਛੱਜਾਵਾਲ) ਦੀ ਅਗਵਾਈ ਵਿਚ ਭਰਵਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।