ਮੁੱਲਾਂਪੁਰ-ਦਾਖਾ, 19 ਮਈ (ਨਿਰਮਲ ਸਿੰਘ ਧਾਲੀਵਾਲ)-ਕਾਂਗਰਸ ਪਾਰਟੀ ਦੇ ਹਲਕਾ ਰਾਏਕੋਟ ਇੰਚਾਰਜ ਕਾਮਿਲ ਅਮਰ ਸਿੰਘ ਨਾਲ ਰਲ ਕੇ ਰਾਏਕੋਟ ਨਗਰ ਕੌਂਸਲ ਦੀ ਚੋਣ ਸਮੇਂ ਸ਼ਹਿਰ ਦੇ 15 ਵਾਰਡਾਂ 'ਚ ਕਾਂਗਰਸ ਦੇ ਉਮੀਦਵਾਰ ਜਿੱਤ ਦੇ ਨੇੜੇ ਹਨ, ਇਹ ਚੋਣ ਅਗਾਮੀ ਵਿਧਾਨ ਸਭਾ ਚੋਣਾਂ ਲਈ ਇਕ ਪਹਿਲ ਹੋਵੇਗੀ | ਇਹ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਨਗਰ ਕੌਂਸਲ ਰਾਏਕੋਟ ਦੀ ਚੋਣ ਜਿੱਤਣ ਲਈ ਕਾਂਗਰਸ ਵਲੋਂ ਨਿਯੁਕਤ ਅਬਜ਼ਰਵਰ ਦਰਸ਼ਨ ਸਿੰਘ ਬੀਰਮੀ ਵਲੋਂ ਕੀਤਾ ਗਿਆ | ਬੀਰਮੀ ਨਾਲ ਮੌਜੂਦ ਕਾਮਿਲ ਅਮਰ ਸਿੰਘ ਦੱਸਿਆ ਕਿ ਰਾਏਕੋਟ ਨਗਰ ਕੌਂਸਲ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਸਾਰੇ ਉਮੀਦਵਾਰ ਸਮਾਜ ਪ੍ਰਤੀ ਸੁਹਿਰਦ ਅਤੇ ਸ਼ਹਿਰੀ ਵੋਟਰਾਂ ਨਾਲ ਨੇੜਿਓਾ ਜੁੜੇ ਹੋਣ ਕਰਕੇ ਸਾਡੇ ਲਈ ਇਹ ਚੋਣ ਜਿੱਤਣੀ ਦੂਰ ਨਹੀਂ | ਕਾਮਿਲ ਅਮਰ ਸਿੰਘ ਕਿਹਾ ਕਿ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਤੋਂ ਬਾਅਦ ਕਾਂਗਰਸ ਦੇ ਸਾਰੇ ਆਗੂ ਆਪਸੀ ਮਤਭੇਦ ਭੁਲਾ ਕੇ ਇਕਜੁਟ ਹੋ 2027 ਦੀ ਚੋਣ ਲੜਨ, ਕਾਂਗਰਸ ਦੀ ਸਰਕਾਰ ਬਣਨੀ ਤੈਅ ਹੈ | ਭਾਰਤੀ ਜਨਤਾ ਪਾਰਟੀ ਵਲੋਂ ਐੱਸ.ਆਈ.ਆਰ ਬਾਰੇ ਕਾਮਿਲ ਅਮਰ ਸਿੰਘ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਚੋਣਾਂ ਤੋਂ ਐਨ ਪਹਿਲਾਂ ਐੱਸ.ਆਈ.ਆਰ ਹੈ ਤਾਂ ਭਾਜਪਾ ਦੀ ਖੋਟੀ ਨੀਯਤ, ਪਰ ਪੰਜਾਬ 'ਚ ਕਾਂਗਰਸ ਦੇ ਬਲਾਕ ਪ੍ਰਧਾਨ ਪਿੰਡ ਪੱਧਰ ਤੱਕ ਐੱਸ.ਆਈ.ਆਰ ਪ੍ਰੋਗਰਾਮ ਸਮੇਂ ਪੂਰਾ ਪਹਿਰਾ ਦੇਣਗੇ | ਕਾਮਿਲ ਅਮਰ ਸਿੰਘ ਦੱਸਿਆ ਕਿ ਕੁਝ ਦਿਨ ਮੈਂਬਰ ਪਾਰਲੀਮੈਂਟ ਡਾ: ਅਮਰ ਸਿੰਘ ਨਗਰ ਕੌਂਸਲ ਚੋਣਾਂ ਦੌਰਾਨ ਰਾਏਕੋਟ ਸ਼ਹਿਰ 'ਚ ਰਹਿ ਕੇ ਕੁਝ ਚੋਣ ਜਲਸਿਆਂ ਨੂੰ ਸੰਬੋਧਨ ਕਰਨਗੇ | 19ਜੇਏਜੀ13