02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਸਿੱਧਵਾਂ ਕਾਲਜ ਦਾ ਨਾਂਅ ਰੁਸ਼ਨਾਉਂਦਿਆਂ 'ਸੋਨਮਪ੍ਰੀਤ ਕੌਰ' ਨੇ ਯੂਨੀਵਰਸਿਟੀ 'ਚੋਂ ਚੌਥਾ ਸਥਾਨ ਹਾਸਿਲ ਕੀਤਾ <br/>

ਅਜੀਤ ਡੈਸਕ 20-05-2026
ਚੌਕੀਮਾਨ, 19 ਮਈ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂੁ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਸਿੱਧਵਾਂ ਖੁਰਦ ਦੀਆਂ ਵਿਦਿਆਰਥਣਾਂ ਹਰ ਵਰ੍ਹੇ ਅਕਾਦਮਿਕ ਖੇਤਰ ਵਿਚ ਮੱਲ੍ਹਾਂ ਮਾਰ ਕੇ ਸਿੱਧਵਾਂ ਕਾਲਜ ਦਾ ਨਾਂਅ ਰੌਸ਼ਨ ਕਰਦੀਆਂ ਹਨ | ਇਸੇ ਲੜ੍ਹੀ ਤਹਿਤ ਬੀ.ਐੱਸ.ਸੀ. ਭਾਗ ਪਹਿਲਾ ਦੀ ਵਿਦਿਆਰਥਣ ਸੋਨਮਪ੍ਰੀਤ ਕੌਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਨਿਰਧਾਰਿਤ ਪ੍ਰੀਖਿਆ ਅਧੀਨ ਮੈਰਿਟ ਵਿਚ ਚੌਥੀ ਪੁਜੀਸ਼ਨ ਹਾਸਲ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ | ਸਬੰਧਿਤ ਵਿਦਿਆਰਥਣ ਨੇ ਸਖ਼ਤ ਮਿਹਨਤ ਅਤੇ ਲਗਨ ਨਾਲ 9.21 ਸੀ.ਜੀ.ਪੀ.ਏ. ਹਾਸਲ ਕੀਤਾ ਹੈ | ਜਿੱਥੇ ਵਿਦਿਆਰਥਣ ਦੀ ਇਸ ਮਾਣਮੱਤੀ ਪ੍ਰਾਪਤੀ ਨੇ ਕਾਲਜ ਦਾ ਨਾਂਅ ਰੁਸ਼ਨਾਇਆ ਹੈ, ਉੱਥੇ ਭਵਿੱਖ ਵਿੱਚ ਵਿਦਿਆਰਥਣਾਂ ਲਈ ਇਕ ਮਿਸਾਲ ਬਣਦਿਆਂ ਅਕਾਦਮਿਕ ਖੇਤਰ ਵਿੱਚ ਉਚਾਈਆਂ ਹਾਸਲ ਕਰਨ ਲਈ ਉਨ੍ਹਾਂ ਦੇ ਹੌਂਸਲੇ ਵਿਚ ਵਾਧਾ ਕੀਤਾ ਹੈ | ਕਾਲਜ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਨੇ ਸੋਨਮਪ੍ਰੀਤ ਕੌਰ, ਉਸਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਵਿਦਿਆਰਥਣਾਂ ਦੇ ਮਨੋਬਲ ਵਿਚ ਵਾਧਾ ਤਾਂ ਕਰਦੀਆਂ ਹੀ ਹਨ, ਸਗੋਂ ਨਾਲ ਹੀ ਬਾਕੀਆਂ ਵਿਦਿਆਰਥਣਾਂ ਨੂੰ ਵੀ ਯੂਨੀਵਰਸਿਟੀ ਪੁਜ਼ੀਸ਼ਨਾਂ ਹਾਸਲ ਕਰਨ ਲਈ ਪ੍ਰੇਰਿਤ ਕਰਦੀਆਂ ਹਨ | ਉਨ੍ਹਾਂ ਸਾਇੰਸ ਵਿਭਾਗ ਦੇ ਸਮੂਹ ਅਧਿਆਪਕਾਂ ਨੂੰ ਵਿਦਿਆਰਥਣ ਦੇ ਯੋਗ ਮਾਰਗ ਦਰਸ਼ਨ ਵਿਚ ਸਹਾਇਕ ਹੋਣ ਅਤੇ ਸਫ਼ਲਤਾ ਹਾਸਿਲ ਕਰਨ ਲਈ ਮੁਬਾਰਕਬਾਦ ਦਿੱਤੀ |


ਪਿਛਲੀ ਖ਼ਬਰ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੀ ਰੁਪਿੰਦਰ ਕੌਰ ਦਾ ਪੰਜਾਬ ਯੂਨੀਵਰਸਿਟੀ 'ਚੋਂ 25ਵਾਂ ਸਥਾਨ <br/> ਅਗਲੀ ਖ਼ਬਰ ਰਾੜਾ ਸਾਹਿਬ ਵਿਖੇ ਸੜਕ ਦੀ ਮੁੜ ਮੁਰੰਮਤ ਕਰਕੇ ਪਾਇਆ ਨਵਾਂ ਮੈਟੀਰੀਅਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।