02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੀ ਰੁਪਿੰਦਰ ਕੌਰ ਦਾ ਪੰਜਾਬ ਯੂਨੀਵਰਸਿਟੀ 'ਚੋਂ 25ਵਾਂ ਸਥਾਨ <br/>

ਅਜੀਤ ਡੈਸਕ 20-05-2026
ਦੋਰਾਹਾ, 19 ਮਈ (ਪੱਤਰ ਪ੍ਰੇਰਕ)-ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਐੱਮ. ਏ. ਸਮਾਜ ਸ਼ਾਸਤਰ, ਤੀਜਾ ਸਮੈਸਟਰ ਦੇ ਨਤੀਜੇ ਐਲਾਨੇ ਗਏ | ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਦੇ ਪਿ੍ੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਦੱਸਿਆ ਕਿ ਐੱਮ. ਏ. ਸਮਾਜ ਸ਼ਾਸਤਰ, ਤੀਜਾ ਸਮੈਸਟਰ 'ਚੋਂ ਰੁਪਿੰਦਰ ਕੌਰ ਨੇ 75% ਅੰਕ ਪ੍ਰਾਪਤ ਕਰਕੇ ਯੂਨਿਵਰਸਿਟੀ ਵਿਚੋਂ 25ਵੀਂ ਪੁਜ਼ੀਸ਼ਨ ਹਾਸਿਲ ਕੀਤੀ | ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ, ਜਨਰਲ ਸਕੱਤਰ ਡਾ. ਪਵਿੱਤਰਪਾਲ ਸਿੰਘ ਪਾਂਗਲੀ, ਐਗਜ਼ੀਕਿਊਟਿਵ ਮੈਂਬਰ ਰੁਪਿੰਦਰ ਕੌਰ ਬਰਾੜ ਅਤੇ ਕਮੇਟੀ ਮੈਂਬਰਾਂ ਨੇ ਵਿਦਿਆਰਥੀਆਂ ਦੇ ਮਾਪਿਆਂ, ਅਧਿਆਪਕਾਂ ਅਤੇ ਵਿਸ਼ੇਸ਼ ਕਰਕੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ, ਜਿਨ੍ਹਾਂ ਦੀ ਸਾਂਝੀ ਮਿਹਨਤ ਸਦਕਾ ਕਾਲਜ ਅਤੇ ਇਲਾਕੇ ਦਾ ਨਾਂਅ ਰੌਸ਼ਨ ਹੋਇਆ |


ਪਿਛਲੀ ਖ਼ਬਰ ਯੂ.ਟੀ ਦੇ ਮੁੱਖ ਸਕੱਤਰ ਨੇ ਚੰਡੀਗੜ੍ਹ ਪੁਲਿਸ ਦੀ ਕਾਰਗੁਜ਼ਾਰੀ ਤੇ ਆਧੁਨਿਕੀਕਰਨ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਕਾ... ਅਗਲੀ ਖ਼ਬਰ ਸਿੱਧਵਾਂ ਕਾਲਜ ਦਾ ਨਾਂਅ ਰੁਸ਼ਨਾਉਂਦਿਆਂ 'ਸੋਨਮਪ੍ਰੀਤ ਕੌਰ' ਨੇ ਯੂਨੀਵਰਸਿਟੀ 'ਚੋਂ ਚੌਥਾ ਸਥਾਨ ਹਾਸਿਲ ਕੀਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।