02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਯੂ.ਟੀ ਦੇ ਮੁੱਖ ਸਕੱਤਰ ਨੇ ਚੰਡੀਗੜ੍ਹ ਪੁਲਿਸ ਦੀ ਕਾਰਗੁਜ਼ਾਰੀ ਤੇ ਆਧੁਨਿਕੀਕਰਨ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਕਾਨੂੰਨ ਵਿਵਸਥਾ ਤੇ ਟਰੈਫ਼ਿਕ ਪ੍ਰਬੰਧਨ ਹੋਰ ਮਜ਼ਬੂਤ ਕਰਨ ਦੇ ਦਿੱਤੇ ਨਿਰਦੇਸ਼ <br/>

ਅਜੀਤ ਡੈਸਕ 20-05-2026
ਚੰਡੀਗੜ•, 19 ਮਈ (ਸੰਦੀਪ ਕੁਮਾਰ ਮਾਹਨਾ) - ਯੂ.ਟੀ. ਚੰਡੀਗੜ• ਪ੍ਰਸ਼ਾਸਨ ਨੇ ਪੁਲਿਸ ਵਿਭਾਗ ਦੀ ਕਾਰਗੁਜ਼ਾਰੀ ਅਤੇ ਚੱਲ ਰਹੇ ਆਧੁਨਿਕੀਕਰਨ ਪ੍ਰੋਜੈਕਟਾਂ ਦੀ ਵਿਸਤਿ੍ਤ ਸਮੀਖਿਆ ਕਰਦਿਆਂ ਕਾਨੂੰਨ ਵਿਵਸਥਾ ਅਤੇ ਟੈ੍ਰਫ਼ਿਕ ਪ੍ਰਬੰਧਨ ਨੂੰ ਹੋਰ ਮਜ਼ਬੂਤ ਕਰਨ ਲਈ ਨਿਰਦੇਸ਼ ਜਾਰੀ ਕੀਤੇ | ਇਹ ਸਮੀਖਿਆ ਮੀਟਿੰਗ ਮੁੱਖ ਸਕੱਤਰ ਐਚ ਰਾਜੇਸ਼ ਪ੍ਰਸਾਦ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ, ਡੀ.ਜੀ.ਪੀ ਚੰਡੀਗੜ• ਡਾ ਸਾਗਰ ਪ੍ਰੀਤ ਹੁੱਡਾ, ਆਈ.ਜੀ.ਪੀ ਪੁਸ਼ਪਿੰਦਰ ਕੁਮਾਰ, ਐਸ.ਐਸ.ਪੀ ਸੁਰੱਖਿਆ ਅਤੇ ਟਰੈਫ਼ਿਕ ਸੁਮੇਰ ਪ੍ਰਤਾਪ ਸਿੰਘ, ਐਸ.ਐਸ.ਪੀ ਸਿਟੀ ਕੰਵਰਦੀਪ ਕੌਰ, ਵਧੀਕ ਸਕੱਤਰ ਗ੍ਰਹਿ ਅਮਿਤ ਕੁਮਾਰ ਸਮੇਤ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਰਹੇ | ਮੀਟਿੰਗ ਦੌਰਾਨ ਪੁਲਿਸ ਅਧਿਕਾਰੀਆਂ ਨੇ ਵਰਤਮਾਨ ਕਾਨੂੰਨ ਵਿਵਸਥਾ ਦੀ ਸਥਿਤੀ, ਅਪਰਾਧ ਦਰ, ਸਜ਼ਾ ਦਰ, ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਦੇ ਲਾਗੂਕਰਨ, ਟਰੈਫਿਕ ਪ੍ਰਬੰਧਨ, ਸਾਈਬਰ ਅਪਰਾਧ ਨਿਗਰਾਨੀ ਪ੍ਰਣਾਲੀ ਅਤੇ ਪੁਲਿਸ ਕਮਾਂਡ ਤੇ ਕੰਟਰੋਲ ਸੈਂਟਰ ਦੀ ਕਾਰਗੁਜ਼ਾਰੀ ਬਾਰੇ ਵਿਸਤਿ੍ਤ ਪ੍ਰਸਤੁਤੀ ਦਿੱਤੀ | ਇਸਦੇ ਨਾਲ ਹੀ ਸੀ.ਈ.ਐਨ.ਸੀ.ਓ.ਪੀ.ਐਸ (ਸੈਂਟਰ ਫ਼ਾਰ ਸਾਈਬਰ ਆਪੇ੍ਰਸ਼ਨ ਐਂਡ ਸਿਕਿਉਰਿਟੀ) ਦੇ ਲਾਗੂਕਰਨ, ਬਜਟ ਉਪਯੋਗ, ਵਾਹਨਾਂ ਦੀ ਖ਼ਰੀਦ ਅਤੇ ਖ਼ਾਲੀ ਅਸਾਮੀਆਂ ਦੀ ਸਥਿਤੀ ਦੀ ਵੀ ਸਮੀਖਿਆ ਕੀਤੀ ਗਈ | ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਚੰਡੀਗੜ• ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਦੇ ਲਾਗੂਕਰਨ ਵਿਚ ਅਗੇਤੀ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਸ਼ਾਮਲ ਹੈ | ਸਾਈਬਰ ਅਪਰਾਧਾਂ ਦੀ ਨਿਗਰਾਨੀ ਲਈ ਲੋੜੀਂਦੇ ਪ੍ਰੋਟੋਕੋਲ ਤਿਆਰ ਕਰ ਲਏ ਗਏ ਹਨ ਅਤੇ ਜਲਦੀ ਹੀ ਇਨ•ਾਂ ਨੂੰ ਪੂਰੀ ਤਰਾਂ ਲਾਗੂ ਕੀਤਾ ਜਾਵੇਗਾ | ਪੁਲਿਸ ਰੇਡੀਓ ਸੰਚਾਰ ਪ੍ਰਣਾਲੀ ਨੂੰ ਐਨਾਲਾਗ ਤੋਂ ਡਿਜੀਟਲ ਮੋਡ ਵਿਚ ਅਪਗ੍ਰੇਡ ਕਰਨ ਅਤੇ ਨਵੇਂ ਪੁਲਿਸ ਥਾਣਿਆਂ ਦੇ ਨਿਰਮਾਣ ਸਮੇਤ ਕਈ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਵੀ ਸਮੀਖਿਆ ਕੀਤੀ ਗਈ |
ਮੁੱਖ ਸਕੱਤਰ ਨੇ ਕਿਹਾ ਕਿ ਚੰਡੀਗੜ• ਦੀ ਵਿਸ਼ੇਸ਼ ਭੂਗੋਲਿਕ ਅਤੇ ਪ੍ਰਸ਼ਾਸਕੀ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਪੁਲਿਸ ਬਲ ਦੀ ਸਮਰੱਥਾ ਅਤੇ ਟ੍ਰੇਨਿੰਗ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ | ਉਨ•ਾਂ ਨੇ ਨਿਰਦੇਸ਼ ਦਿੱਤੇ ਕਿ ਪਾਰਦਰਸ਼ਤਾ ਅਤੇ ਜਵਾਬਦੇਹੀ ਲਈ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ (ਐਸ.ਓ.ਪੀ) ਤਿਆਰ ਕੀਤੇ ਜਾਣ ਅਤੇ ਬਾਡੀ ਕੈਮਰਾ ਫੁਟੇਜ ਦੀ ਨਿਯਮਿਤ ਨਿਗਰਾਨੀ ਕੀਤੀ ਜਾਵੇ | ਉਨ•ਾਂ ਨੇ ਘਿਨੌਣੇ ਅਪਰਾਧਾਂ, ਐਨ.ਡੀ.ਪੀ.ਐਸ ਮਾਮਲਿਆਂ ਅਤੇ ਸਾਈਬਰ ਅਪਰਾਧਾਂ 'ਚ ਸਜ਼ਾ ਦਰ ਵਧਾਉਣ ਲਈ ਕੇਂਦਿ੍ਤ ਯਤਨ ਕਰਨ 'ਤੇ ਜ਼ੋਰ ਦਿੱਤਾ | ਨਾਲ ਹੀ ਸਾਈਬਰ ਅਪਰਾਧਾਂ ਬਾਰੇ ਜਨਤਾ ਵਿਚ ਜਾਗਰੂਕਤਾ ਵਧਾਉਣ ਲਈ ਵਿਸ਼ੇਸ਼ ਮੁਹਿੰਮਾਂ ਚਲਾਉਣ ਦੀ ਹਦਾਇਤ ਕੀਤੀ | ਟਰੈਫ਼ਿਕ ਪ੍ਰਬੰਧਨ ਦੀ ਸਮੀਖਿਆ ਕਰਦਿਆਂ ਮੁੱਖ ਸਕੱਤਰ ਨੇ ਸੜਕ ਸੁਰੱਖਿਆ ਪ੍ਰਤੀ ਵਿਦਿਆਰਥੀਆਂ ਅਤੇ ਆਮ ਲੋਕਾਂ 'ਚ ਜਾਗਰੂਕਤਾ ਵਧਾਉਣ 'ਤੇ ਜ਼ੋਰ ਦਿੱਤਾ | ਉਨ•ਾਂ ਨੇ ਟਰੈਫ਼ਿਕ ਸਿਗਨਲ ਪ੍ਰਣਾਲੀ ਨੂੰ ਹੋਰ ਗਤੀਸ਼ੀਲ ਬਣਾਉਣ, ਸਮਾਰਟ ਲਾਈਟਿੰਗ ਸਿਸਟਮ ਲਾਗੂ ਕਰਨ ਅਤੇ ਸੀ.ਸੀ.ਟੀ.ਵੀ ਨੈੱਟਵਰਕ ਦਾ ਵਿਸਤਾਰ ਕਰਨ ਦੇ ਨਿਰਦੇਸ਼ ਦਿੱਤੇ | ਉਨ•ਾਂ ਨੇ ਚਲਾਨ ਜੁਰਮਾਨਿਆਂ ਦੀ ਵਸੂਲੀ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਅਤੇ ਅੰਤਰ-ਵਿਭਾਗੀ ਤਾਲਮੇਲ ਰਾਹੀਂ ਟ੍ਰੈਫਿਕ ਸੰਬੰਧੀ ਸਮੱਸਿਆਵਾਂ ਦੇ ਤੁਰੰਤ ਹੱਲ 'ਤੇ ਵੀ ਜ਼ੋਰ ਦਿੱਤਾ | ਮੁਹਾਲੀ, ਪੰਚਕੂਲਾ ਅਤੇ ਨਿਊ ਚੰਡੀਗੜ• ਨਾਲ ਲੱਗਦੇ ਸਰਹੱਦੀ ਖੇਤਰਾਂ ਵਿਚ ਨਾਕਿਆਂ ਨੂੰ ਹੋਰ ਮਜ਼ਬੂਤ ਕਰਨ ਅਤੇ ਬੀਟ ਸਿਸਟਮ ਦੀ ਸਮੀਖਿਆ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ | ਮੀਟਿੰਗ ਦੌਰਾਨ ਜੇਲ• ਅਤੇ ਸੁਧਾਰ ਪ੍ਰਸ਼ਾਸਨ ਵਿਭਾਗ ਦੇ ਚੱਲ ਰਹੇ ਪ੍ਰੋਜੈਕਟਾਂ ਦੀ ਵੀ ਸਮੀਖਿਆ ਕੀਤੀ ਗਈ, ਜਿਸ 'ਚ ਆਈ.ਟੀ.ਆਈ., ਅਵਿਸ਼ਕਾਰ ਅਕੈਡਮੀ, ਮਾਡਲ ਜੇਲ• ਵਿਚ ਵਾਧੂ ਨਿਰਮਾਣ ਕਾਰਜ ਅਤੇ ਗਊਸ਼ਾਲਾ ਤੇ ਡੇਅਰੀ ਫ਼ਾਰਮ ਸਥਾਪਨਾ ਦੇ ਪ੍ਰਸਤਾਵ ਸ਼ਾਮਲ ਹਨ |
ਪਿਛਲੀ ਖ਼ਬਰ ਖ਼ੂਬਸੂਰਤ ਸ਼ਹਿਰ 'ਚ ਗਰਮੀ ਦਾ ਪ੍ਰਭਾਵ ਵਧਿਆ <br/> ਅਗਲੀ ਖ਼ਬਰ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੀ ਰੁਪਿੰਦਰ ਕੌਰ ਦਾ ਪੰਜਾਬ ਯੂਨੀਵਰਸਿਟੀ 'ਚੋਂ 25ਵਾਂ ਸਥਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।