ਖ਼ੂਬਸੂਰਤ ਸ਼ਹਿਰ 'ਚ ਗਰਮੀ ਦਾ ਪ੍ਰਭਾਵ ਵਧਿਆ <br/>
ਅਜੀਤ ਡੈਸਕ
20-05-2026
ਸਿਹਤ ਵਿਭਾਗ ਨੇ ਛੋਟੇ ਬੱਚਿਆਂ, ਬਜ਼ੁਰਗਾਂ, ਦਿਲ ਦੀਆਂ ਬਿਮਾਰੀਆਂ ਤੋਂ ਪੀੜਤ, ਹਾਈ ਬਲੱਡ ਪ੍ਰੈਸ਼ਰ ਪੀੜਤ ਅਤੇ ਬਿਮਾਰ ਵਿਅਕਤੀਆਂ ਸਮੇਤ ਗਰਭਵਤੀ ਔਰਤਾਂ ਦਾ ਖਾਸ ਧਿਆਨ ਰੱਖਣ ਅਤੇ ਲਗਾਤਾਰ ਡਾਕਟਰੀ ਜਾਂਚ ਦੀ ਕਰਾਉਣ ਦੀ ਅਪੀਲ ਕੀਤੀ ਹੈ | ਇਸ ਦੇ ਨਾਲ ਹੀ ਡਾਕਟਰਾਂ ਨੇ ਕਿਹਾ ਕਿ ਧੁੱਪ ਤੋਂ ਬਚਣ ਲਈ ਜਦੋਂ ਤੱਕ ਜ਼ਰੂਰੀ ਨਾ ਹੋਵੇ ਧੁੱਪ ਵਿਚ ਬਾਹਰ ਨਾ ਨਿਕਲਣ, ਦੁਪਹਿਰ ਨੂੰ ਬਾਹਰ ਸਖ਼ਤ ਗਤੀਵਿਧੀਆਂ ਤੋਂ ਬਚਣ ਲਈ ਕਿਹਾ ਹੈ | ਜਦੋਂ ਕਿ ਸ਼ਰਾਬ, ਚਾਹ, ਕੌਫੀ ਅਤੇ ਕਾਰਬੋਨੇਟਿਡ ਸਾਫਟ ਡਿ੍ੰਕਸ ਜਾਂ ਵੱਡੀ ਮਾਤਰਾ ਵਿਚ ਖੰਡ ਵਾਲੇ ਪੀਣ ਵਾਲੇ ਪਦਾਰਥ ਨਾ ਵਰਤਣ ਦੀ ਸਲਾਹ ਦਿੱਤੀ ਹੈ ਕਿਉਂਕਿ ਇਹ ਸਰੀਰ ਦੇ ਤਰਲ ਪਦਾਰਥਾਂ ਦਾ ਨੁਕਸਾਨ ਕਰਦੇ ਹਨ ਜਾਂ ਪੇਟ ਵਿਚ ਕੜਵੱਲ ਦਾ ਕਾਰਨ ਬਣ ਸਕਦੇ ਹਨ |