09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਗੁਰਦੁਆਰਾ ਬਾਓਲੀ ਸਾਹਿਬ ਵਿਖੇ ਨਵੀਂ ਬਣ ਰਹੀ ਇਮਾਰਤ ਦਾ ਲੈਂਟਰ ਪਾਇਆ

ਅਜੀਤ ਡੈਸਕ 30-05-2026
ਸਿੱਧਵਾਂ ਬੇਟ, 29 ਮਈ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਸੋਢੀਵਾਲ ਦੇ ਬਾਹਰਵਾਰ ਪਹਿਲੀ ਅਤੇ ਛੇਵੀਂ ਪਾਤਿਸ਼ਾਹੀ ਜੀ ਦੀ ਚਰਨਛੋਹ ਗੁਰਦੁਆਰਾ ਬਾਉਲੀ ਸਾਹਿਬ ਸੋਢੀਵਾਲ (ਗਿੱਦੜਵਿੰਡੀ) ਵਿਖੇ ਇਲਾਕੇ ਦੀਆਂ ਸੰਗਤਾਂ ਦੇ ਸਯਿੋਗ ਨਾਲ ਗੁਰਦੁਆਰਾ ਸਾਹਿਬ ਦੇ ਅੱਗੇ ਬਰਾਂਡੇ ਦਾ ਲੈਂਟਰ ਪਾਇਆ ਗਿਆ | ਇਸ ਮੌਕੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਲਈ ਬਣੇ ਗੁਰੂ ਹਰਿਗੋਬਿੰਦ ਸਾਹਿਬ ਟਰੱਸਟ ਦੇ ਸਮੂਹ ਮੈਂਬਰ ਹਾਜ਼ਰ ਸਨ | ਇਸ ਮੌਕੇ ਪ੍ਰਧਾਨ ਭਾਈ ਜਗਰਾਜ ਸਿੰਘ ਨੇ ਦੱਸਿਆ ਕਿ ਬਰਾਂਡੇ ਦੀ ਨਵੀਂ ਇਮਾਰਤ ਨਾਲ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਵਾਲੀਆਂ ਸੰਗਤਾਂ ਨੂੰ ਵੱਡੀ ਸਹੂਲਤ ਮਿਲੇਗੀ | ਉਨ੍ਹਾਂ ਨੇ ਇਸ ਮੌਕੇ ਸ਼ਾਮਿਲ ਸੰਗਤਾਂ ਅਤੇ ਹੋਰ ਪ੍ਰਬੰਧਕਾਂ ਨੂੰ ਵਧਾਈ ਦਿੱਤੀ | ਇਸ ਮੌਕੇ ਸੈਕਟਰੀ ਭਾਈ ਤੇਜਿੰਦਰ ਸਿੰਘ ਲੋਧੀਵਾਲ, ਖ਼ਜ਼ਾਨਚੀ ਭਾਈ ਕੁਲਵਿੰਦਰ ਸਿੰਘ ਲੀਲਾਂ, ਭਾਈ ਗੁਰਮੁੱਖ ਸਿੰਘ ਸੇਖਦੌਲਤ, ਸ਼ਮਸ਼ੇਰ ਸਿੰਘ ਜਨੇਤਪੁਰਾ, ਕੁਲਦੀਪ ਸਿੰਘ ਗਿੱਲ ਗਿੱਦੜਵਿੰਡੀ, ਸਰਪੰਚ ਚਰਨ ਸਿੰਘ ਫੌਜੀ ਸੋਢੀਵਾਲ, ਜਸਵੰਤ ਸਿੰਘ ਮਲਸੀਹਾਂ ਬਾਜਨ, ਗੁਰਮੀਤ ਸਿੰਘ ਜਨੇਤਪੁਰਾ, ਠੇਕੇਦਾਰ ਸੁਖਮੰਦਰ ਸਿੰਘ, ਜਗਜੀਤ ਸਿੰਘ ਸਦਰਪੁਰਾ, ਡਾ. ਸਤਨਾਮ ਸਿੰਘ, ਸੁਖਚੈਣ ਸਿੰਘ, ਗੋਪੀ ਜਨੇਤਪੁਰਾ, ਦਵਿੰਦਰ ਸਿੰਘ ਸੋਢੀਵਾਲ, ਨਿਰਭੈ ਸਿੰਘ ਬੰਗਸੀਪੁਰਾ, ਸੁਖਮਨ ਸਿੰਘ ਜਨੇਤਪੁਰਾ, ਦਵਿੰਦਰ ਸਿੰਘ ਸੋਢੀਵਾਲ, ਗਰੇਵਾਲ ਬਿਜਲੀ ਵਾਲਾ ਆਦਿ ਤੋਂ ਇਲਾਵਾ ਹੋਰ ਸੰਗਤਾਂ ਨੇ ਹਾਜ਼ਰੀ ਭਰਕੇ ਸੇਵਾ ਦੇ ਇਸ ਕੁੰਭ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ |
ਪਿਛਲੀ ਖ਼ਬਰ ਮਜੀਠਾ ’ਚ ਆਮ ਆਦਮੀ ਪਾਰਟੀ ਨੂੰ ਮਿਲਿਆ ਬਹੁਮਤ 13 ਵਾਰਡਾਂ ਵਿਚੋਂ 7 ’ਤੇ ਆਪ ਅਤੇ 6 ’ਤੇ ਸ਼੍ਰੋਮਣੀ ਅਕਾਲੀ ਦਲ ਜੇਤੂ ਅਗਲੀ ਖ਼ਬਰ ਜਿੱਤ ਕਾਂਗਰਸ ਦੇੇ ਵਿਕਾਸ ਕਾਰਜਾਂ 'ਤੇ ਮੋਹਰ ਅਤੇ 'ਆਪ' ਦੀ ਗੁੰਡਾਗਰਦੀ ਵਿਰੁੱਧ ਸ਼ਹਿਰ ਵਾਸੀਆਂ ਦਾ ਫਤਵਾ-ਡਾ. ਅਮਰ ਸਿੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।