07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

225 ਗ੍ਰਾਮ ਸੋਨੇ ਦੀਆਂ 36 ਅੰਗੂਠੀਆਂ ਲੈ ਕੇ ਫ਼ਰਾਰ ਹੋਏ ਠੱਗ

ਅਜੀਤ ਡੈਸਕ 04-06-2026
ਜਗਰਾਉਂ, 3 ਜੂਨ (ਗੁਰਦੀਪ ਸਿੰਘ ਮਲਕ)-ਸ਼ਹਿਰ ਦੇ ਮੇਨ ਬਾਜ਼ਾਰ ਸਥਿਤ ਇੱਕ ਜਵੈਲਰ ਨਾਲ 35 ਲੱਖ ਰੁਪਏ ਦੀ ਠੱਗੀ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ¢ ਠੱਗੀ ਦਾ ਸ਼ਿਕਾਰ ਹੋਏ ਸ਼ੁਭਮ ਗੋਲਡ ਦੇ ਮਾਲਕ ਸੁਨੀਲ ਕੁਮਾਰ ਵਰਮਾ ਨੇ ਲੁਧਿਆਣਾ ਦਿਹਾਤੀ ਦੇ ਐੱਸ.ਐੱਸ.ਪੀ. ਡਾ. ਅੰਕੁਰ ਗੁਪਤਾ, ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਡੀ.ਜੀ.ਪੀ. ਕ੍ਰਾਈਮ ਬ੍ਰਾਂਚ ਚੰਡੀਗੜ੍ਹ ਅਤੇ ਪੰਜਾਬ ਸਾਈਬਰ ਸੈੱਲ ਦੇ ਇੰਚਾਰਜ ਨੂੰ ਸ਼ਿਕਾਇਤ ਭੇਜ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਇਨਸਾਫ਼ ਦੀ ਮੰਗ ਕੀਤੀ ਹੈ¢ ਐੱਸ.ਐੱਸ.ਪੀ. ਵਲੋਂ ਇਸ ਮਾਮਲੇ ਦੀ ਜਾਂਚ ਡੀਐੱਸਪੀ ਨੂੰ ਸÏਾਪੀ ਗਈ ਹੈ¢ ਸ਼ਿਕਾਇਤ ਅਨੁਸਾਰ ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ਦੇ ਸਰਦਾਰਪੁਰਾ ਇਲਾਕੇ 'ਚ ਸਥਿਤ ਕਥਿਤ 'ਸ੍ਰੀ ਰਾਧੇ ਗੋਲਡ' ਦੇ ਮਾਲਕ ਰਮੇਸ਼ ਜੈਨ ਅਤੇ ਉਸ ਦੇ ਤਿੰਨ ਕਰਮਚਾਰੀਆਂ ਉੱਤੇ ਧੋਖਾਧੜੀ ਦੇ ਦੋਸ਼ ਲਗਾਏ ਗਏ ਹਨ¢ ਪੀੜਤ ਸੁਨੀਲ ਕੁਮਾਰ ਵਰਮਾ ਮੁਤਾਬਕ ਉਨ੍ਹਾਂ ਦਾ 'ਸ਼ੁਭਮ ਗੋਲਡ' ਨਾਂਅ ਨਾਲ ਇੰਸਟਾਗ੍ਰਾਮ ਅਕਾਊਾਟ ਹੈ, ਜਿਸ 'ਤੇ ਉਨ੍ਹਾਂ ਦਾ ਮੋਬਾਈਲ ਨੰਬਰ ਵੀ ਦਰਜ ਹੈ¢ 26 ਮਈ 2026 ਨੂੰ ਦੁਪਹਿਰ ਕਰੀਬ 12:30 ਵਜੇ ਉਨ੍ਹਾਂ ਨੂੰ ਇੱਕ ਵਿਅਕਤੀ ਦਾ ਫੋਨ ਆਇਆ, ਜਿਸ ਨੇ ਆਪਣੇ ਆਪ ਨੂੰ ਰਾਜਸਥਾਨ ਸਥਿਤ ਸ੍ਰੀ ਰਾਧੇ ਗੋਲਡ ਦਾ ਮਾਲਕ ਰਮੇਸ਼ ਜੈਨ ਦੱਸਿਆ¢ ਉਸ ਨੇ ਕਿਹਾ ਕਿ ਉਸ ਨੇ ਇੰਸਟਾਗ੍ਰਾਮ ਰਾਹੀਂ ਸ਼ੁਭਮ ਗੋਲਡ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਹੈ ਅਤੇ ਉਹ 250 ਤੋਂ 300 ਗ੍ਰਾਮ ਤੱਕ ਦੀਆਂ ਸੋਨੇ ਦੀਆਂ ਅੰਗੂਠੀਆਂ ਖਰੀਦਣਾ ਚਾਹੁੰਦਾ ਹੈ¢ ਦੋਸ਼ੀ ਨੇ ਦੱਸਿਆ ਕਿ ਉਸ ਨੂੰ ਤੁਰੰਤ 25 ਤੋਂ 30 ਤੋਲੇ ਸੋਨੇ ਦੀਆਂ ਅੰਗੂਠੀਆਂ ਦੀ ਲੋੜ ਹੈ¢ ਜਦੋਂ ਸੁਨੀਲ ਕੁਮਾਰ ਨੇ ਭੁਗਤਾਨ ਬੈਂਕ ਖਾਤੇ 'ਚ ਕਰਨ ਲਈ ਕਿਹਾ ਤਾਂ ਉਸ ਨੇ ਭਰੋਸਾ ਦਿਵਾਇਆ ਕਿ ਉਹ 24 ਕੈਰਟ ਸੋਨੇ ਦੇ 100-100 ਗ੍ਰਾਮ ਦੇ 2 ਬਿਸਕੁਟ ਅਤੇ 5 ਲੱਖ ਰੁਪਏ ਨਕਦ ਦੇਵੇਗਾ¢ ਇਸ ਤੋਂ ਬਾਅਦ ਸੁਨੀਲ ਕੁਮਾਰ ਨੇ ਵੱਖ-ਵੱਖ ਡਿਜ਼ਾਈਨਾਂ ਦੀਆਂ ਅੰਗੂਠੀਆਂ ਦੀਆਂ ਤਸਵੀਰਾਂ ਭੇਜੀਆਂ, ਜਿਨ੍ਹਾਂ 'ਚੋਂ ਦੋਸ਼ੀ ਨੇ 36 ਅੰਗੂਠੀਆਂ ਚੁਣ ਕੇ 29 ਮਈ ਤੱਕ ਤਿਆਰ ਕਰਨ ਲਈ ਕਿਹਾ ¢ ਸ਼ਿਕਾਇਤ ਮੁਤਾਬਕ ਨਿਰਧਾਰਿਤ ਸਮੇਂ ਤੱਕ 36 ਸੋਨੇ ਦੀਆਂ ਅੰਗੂਠੀਆਂ ਤਿਆਰ ਕਰ ਲਈਆਂ ਗਈਆਂ, ਜਿਨ੍ਹਾਂ ਦਾ ਕੁੱਲ ਭਾਰ ਲਗਭਗ 225 ਗ੍ਰਾਮ 660 ਮਿਲੀਗ੍ਰਾਮ ਸੀ¢ 29 ਮਈ ਨੂੰ ਦੋਸ਼ੀ ਨੇ ਮੁੜ ਫੋਨ ਕਰਕੇ ਦੱਸਿਆ ਕਿ ਉਸ ਦਾ ਇੱਕ ਕਰਮਚਾਰੀ ਲੁਧਿਆਣਾ ਪਹੁੰਚ ਰਿਹਾ ਹੈ¢ ਉਸ ਨੇ ਕਿਹਾ ਕਿ ਅੰਗੂਠੀਆਂ ਦਾ ਪਾਰਸਲ ਉਸ ਦੇ ਕਰਮਚਾਰੀ ਨੂੰ ਦੇ ਦਿੱਤਾ ਜਾਵੇ ਅਤੇ ਬਦਲੇ 'ਚ 200 ਗ੍ਰਾਮ ਸੋਨਾ ਅਤੇ 5 ਲੱਖ ਰੁਪਏ ਨਕਦ ਲੈ ਲਏ ਜਾਣ¢ ਦੋਸ਼ੀ ਦੇ ਕਹਿਣ 'ਤੇ ਸ਼ੁਭਮ ਗੋਲਡ ਵਲੋਂ ਇੱਕ ਕਰਮਚਾਰੀ ਨੂੰ 36 ਅੰਗੂਠੀਆਂ ਦਾ ਪੈਕੇਟ ਅਤੇ ਸੰਬੰਧਿਤ ਮੋਬਾਈਲ ਨੰਬਰ ਦੇ ਕੇ ਲੁਧਿਆਣਾ ਭੇਜਿਆ ਗਿਆ¢ ਪਹਿਲਾਂ ਦੋਵਾਂ ਧਿਰਾਂ ਦੇ ਕਰਮਚਾਰੀਆਂ ਦੀ ਮੁਲਾਕਾਤ ਸਰਾਫਾ ਬਾਜ਼ਾਰ ਵਿੱਚ ਹੋਣੀ ਸੀ, ਪਰ ਬਾਅਦ ਵਿੱਚ ਥਾਂ ਬਦਲ ਕੇ ਸਮਰਾਲਾ ਚੌਕ, ਚੰਡੀਗੜ੍ਹ ਰੋਡ, ਲੁਧਿਆਣਾ ਬੁਲਾਇਆ ਗਿਆ¢
ਰਾਤ ਦਾ ਫਾਇਦਾ ਚੁੱਕ ਕੇ ਦਿੱਤਾ ਨਕਲੀ ਸੋਨਾ ਅਤੇ ਜਾਅਲੀ ਨਕਦੀ
ਸ਼ਾਮ ਤੋਂ ਰਾਤ ਤੱਕ ਟਾਲਮਟੋਲ ਕਰਨ ਤੋਂ ਬਾਅਦ ਜਗਰਾਉਂ ਤੋਂ ਅੰਗੂਠੀਆਂ ਲੈ ਕੇ ਗਏ ਕਰਮਚਾਰੀ ਨੂੰ ਇੱਕ ਹੋਰ ਥਾਂ 'ਤੇ ਬੁਲਾਇਆ ਗਿਆ¢ ਉੱਥੇ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਰਮੇਸ਼ ਜੈਨ ਦਾ ਨੁਮਾਇੰਦਾ ਦੱਸਦੇ ਹੋਏ ਮੁਲਾਕਾਤ ਕੀਤੀ¢ 36 ਅੰਗੂਠੀਆਂ ਦਾ ਪਾਰਸਲ ਦੋਸ਼ੀ ਪੱਖ ਨੂੰ ਸÏਾਪ ਦਿੱਤਾ ਗਿਆ ਅਤੇ ਬਦਲੇ 'ਚ 100-100 ਗ੍ਰਾਮ ਦੇ ਦੋ ਸੋਨੇ ਦੇ ਬਿਸਕੁਟ ਅਤੇ 5 ਲੱਖ ਰੁਪਏ ਦਾ ਪੈਕੇਟ ਲੈ ਲਿਆ ਗਿਆ¢ ਸ਼ਿਕਾਇਤ ਅਨੁਸਾਰ ਦੋਵੇਂ ਸੋਨੇ ਦੇ ਬਿਸਕੁਟ ਲੈਮੀਨੇਸ਼ਨ ਵਿੱਚ ਪੈਕ ਸਨ¢ ਜਦੋਂ ਸ਼ੁਭਮ ਗੋਲਡ ਦਾ ਕਰਮਚਾਰੀ ਉਨ੍ਹਾਂ ਨੂੰ ਮÏਕੇ 'ਤੇ ਖੋਲ੍ਹ ਕੇ ਜਾਂਚਣ ਲੱਗਾ ਤਾਂ ਦੋਸ਼ੀ ਪੱਖ ਦੇ ਲੋਕਾਂ ਨੇ ਇਹ ਕਹਿ ਕੇ ਰੋਕ ਦਿੱਤਾ ਕਿ ਰਾਤ ਕਾਫ਼ੀ ਹੋ ਚੁੱਕੀ ਹੈ ਅਤੇ ਖੁੱਲ੍ਹੇ ਸਥਾਨ 'ਤੇ ਸੋਨਾ ਚੈੱਕ ਕਰਨਾ ਸੁਰੱਖਿਅਤ ਨਹੀਂ¢ ਉਨ੍ਹਾਂ ਨੇ ਸਲਾਹ ਦਿੱਤੀ ਕਿ ਜਗਰਾਉਂ ਪਹੁੰਚ ਕੇ ਦੁਕਾਨ 'ਤੇ ਜਾਂਚ ਕਰ ਲਈ ਜਾਵੇ¢ ਉਨ੍ਹਾਂ ਦੀਆਂ ਗੱਲਾਂ ਵਿੱਚ ਆ ਕੇ ਕਰਮਚਾਰੀ ਬਿਨਾਂ ਜਾਂਚ ਕੀਤੇ ਵਾਪਸ ਆ ਗਿਆ¢
ਸਵੇਰੇ ਖੁੱਲਿ੍ਹਆ ਠੱਗੀ ਦਾ ਭੇਦ
ਅਗਲੇ ਦਿਨ 30 ਮਈ ਦੀ ਸਵੇਰ ਜਦੋਂ ਸ਼ੁਭਮ ਗੋਲਡ ਦੇ ਮਾਲਕ ਅਤੇ ਕਰਮਚਾਰੀਆਂ ਨੇ ਬਿਸਕੁਟਾਂ ਅਤੇ ਨਕਦੀ ਦੀ ਜਾਂਚ ਕੀਤੀ ਤਾਂ ਉਹ ਹੈਰਾਨ ਰਹਿ ਗਏ¢ ਜਾਂਚ ਦÏਰਾਨ ਪਤਾ ਲੱਗਾ ਕਿ ਦੋਵੇਂ 100-100 ਗ੍ਰਾਮ ਦੇ ਕਥਿਤ ਸੋਨੇ ਦੇ ਬਿਸਕੁਟ ਪੂਰੀ ਤਰ੍ਹਾਂ ਨਕਲੀ ਸਨ¢ ਇਸ ਤੋਂ ਇਲਾਵਾ 5 ਲੱਖ ਰੁਪਏ ਦੱਸੇ ਗਏ 10 ਬੰਡਲਾਂ 'ਚ ਸਿਰਫ਼ ਉੱਪਰ ਅਤੇ ਹੇਠਾਂ ਰੱਖੇ ਇੱਕ-ਇੱਕ 500 ਰੁਪਏ ਦੇ ਨੋਟ ਹੀ ਅਸਲੀ ਸਨ, ਜਦਕਿ ਬਾਕੀ ਸਾਰਾ ਬੰਡਲ ਸਧਾਰਨ ਕਾਗਜ਼ਾਂ ਨਾਲ ਭਰਿਆ ਹੋਇਆ ਸੀ¢ ਇਸ ਤੋਂ ਬਾਅਦ ਜਦੋਂ ਸੁਨੀਲ ਕੁਮਾਰ ਨੇ ਦੋਸ਼ੀਆਂ ਵਲੋਂ ਵਰਤੇ ਗਏ ਮੋਬਾਈਲ ਨੰਬਰਾਂ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਰੇ ਨੰਬਰ ਬੰਦ ਮਿਲੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਨਾਲ ਹੋਈ ਸੁਨਿਯੋਜਿਤ ਠੱਗੀ ਦਾ ਅਹਿਸਾਸ ਹੋਇਆ¢
35 ਲੱਖ ਰੁਪਏ ਦੇ ਨੁਕਸਾਨ ਦਾ ਦਾਅਵਾ
ਸੁਨੀਲ ਕੁਮਾਰ ਵਰਮਾ ਦੇ ਅਨੁਸਾਰ ਦੋਸ਼ੀਆਂ ਨੇ 225 ਗ੍ਰਾਮ ਸੋਨੇ ਦੀਆਂ 36 ਅੰਗੂਠੀਆਂ ਧੋਖਾਧੜੀ ਨਾਲ ਹਾਸਲ ਕਰ ਲਈਆਂ, ਜਿਨ੍ਹਾਂ ਦੀ ਮਾਰਕੀਟ ਕੀਮਤ ਲਗਭਗ 35 ਲੱਖ ਰੁਪਏ ਬਣਦੀ ਹੈ¢ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਇਹ ਇੱਕ ਅੰਤਰਰਾਜੀ ਅਤੇ ਸੁਨਿਯੋਜਿਤ ਠੱਗੀ ਦਾ ਮਾਮਲਾ ਲੱਗਦਾ ਹੈ¢ ਉਨ੍ਹਾਂ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਅਤੇ ਭਵਿੱਖ ਵਿੱਚ ਹੋਰ ਕਾਰੋਬਾਰੀਆਂ ਨੂੰ ਅਜਿਹੀਆਂ ਠੱਗੀਆਂ ਤੋਂ ਬਚਾਉਣ ਦੀ ਅਪੀਲ ਕੀਤੀ ਹੈ¢
ਪਿਛਲੀ ਖ਼ਬਰ ਡੀ.ਐੱਸ.ਪੀ. ਗਿੱਲ ਸ਼ਹਿਰ ਦੇ ਬਾਜ਼ਾਰਾਂ 'ਚ ਜਾ ਕੇ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਮਿਲੇ ਅਗਲੀ ਖ਼ਬਰ ਬਿਜਲੀ ਕਾਮਿਆਂ ਨੇ ਕੀਤੀ ਰੋਸ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।