07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਡੀ.ਐੱਸ.ਪੀ. ਗਿੱਲ ਸ਼ਹਿਰ ਦੇ ਬਾਜ਼ਾਰਾਂ 'ਚ ਜਾ ਕੇ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਮਿਲੇ

ਅਜੀਤ ਡੈਸਕ 04-06-2026
ਰਾਏਕੋਟ, 3 ਜੂਨ (ਸੁਸ਼ੀਲ)-ਡੀ.ਐੱਸ.ਪੀ ਰਾਏਕੋਟ ਮੁਰਾਦ ਜਸਵੀਰ ਸਿੰਘ ਗਿੱਲ ਵਲੋਂ ਅੱਜ ਸ਼ਹਿਰ ਦੇ ਬਜ਼ਾਰ ਦਾ ਦੌਰਾ ਕਰਕੇ ਵੱਖ-ਵੱਖ ਵਪਾਰਕ ਅਤੇ ਦੁਕਾਨਦਾਰ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਂ ਬਾਰੇ ਜਾਣਿਆ | ਇਸ ਦੌਰਾਨ ਉਹ ਦੁਕਾਨਦਾਰ ਯੂਨੀਅਨਾਂ ਦੇ ਪ੍ਰਧਾਨਾਂ ਦੀਆਂ ਦੁਕਾਨਾਂ 'ਤੇ ਪਹੁੰਚੇ ਅਤੇ ਵਪਾਰੀਆਂ ਦਾ ਹਾਲ-ਚਾਲ ਜਾਣਿਆ | ਡੀ.ਐੱਸ.ਪੀ. ਗਿੱਲ ਨੇ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਕਿਸੇ ਵੀ ਸਮੇਂ, ਕਿਸੇ ਵੀ ਕੰਮ ਲਈ ਬਿਨਾਂ ਕਿਸੇ ਝਿਜਕ ਅਤੇ ਡਰ ਦੇ ਮੇਰੇ ਦਫ਼ਤਰ ਆ ਸਕਦੇ ਹਨ | ਹਰ ਵਿਅਕਤੀ ਨੂੰ ਪੂਰਾ ਸਤਿਕਾਰ ਅਤੇ ਇਨਸਾਫ਼ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ ਹਨ ਕਿ ਪੁਲਿਸ ਪ੍ਰਸ਼ਾਸਨ ਲੋਕਾਂ ਨਾਲ ਸਿੱਧਾ ਸੰਪਰਕ ਬਣਾ ਕੇ ਰੱਖੇ, ਤਾਂ ਜੋ ਲੋਕ ਬਿਨਾਂ ਕਿਸੇ ਸੰਕੋਚ ਅਤੇ ਡਰ ਦੇ ਆਪਣੇ ਕੰਮ ਕਰਵਾ ਸਕਣ | ?ਇਸ ਮੌਕੇ ਡੀ.ਐੱਸ.ਪੀ ਗਿੱਲ ਵਲੋਂ ਕਰਿਆਨਾ ਯੂਨੀਅਨ ਦੇ ਚੇਅਰਮੈਨ ਏਵੰਤ ਜੈਨ, ਕੱਪੜਾ ਵਿਕਰੇਤਾ ਯੂਨੀਅਨ ਦੇ ਪ੍ਰਧਾਨ ਅਮਿਤ ਜੈਨ ਅਤੇ ਚੇਅਰਮੈਨ ਕੁਲਵੰਤ ਸਿੰਘ, ਹਲਵਾਈ ਯੂਨੀਅਨ ਦੇ ਪ੍ਰਧਾਨ ਰਮੇਸ਼ ਧੀਰ, ?ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਬਲਦੇਵ ਕਿ੍ਸ਼ਨ ਖੁਰਾਨਾ, ?ਬਰਤਨ ਵਿਕਰੇਤਾ ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਉੱਪਲ, ਅਤੇ ਸਵਰਨਕਾਰ ਸੰਘ ਦੇ ਪ੍ਰਧਾਨ ਵਿਨੋਦ ਖੁਰਮੀ ਆਦਿ ਨੂੰ ਮਿਲੇ |
ਪਿਛਲੀ ਖ਼ਬਰ 2 ਸਕੇ ਭਰਾ 12 ਗ੍ਰਾਮ ਹੈਰੋਇਨ ਸਮੇਤ ਕਾਬੂ ਅਗਲੀ ਖ਼ਬਰ 225 ਗ੍ਰਾਮ ਸੋਨੇ ਦੀਆਂ 36 ਅੰਗੂਠੀਆਂ ਲੈ ਕੇ ਫ਼ਰਾਰ ਹੋਏ ਠੱਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।