02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਖੰਨਾ ਦੀ ਅਨਾਜ ਮੰਡੀ 'ਚ ਖੱਤਰੀ ਮਹਾਂਸਭਾ ਦੀ ਮੀਟਿੰਗ

ਅਜੀਤ ਡੈਸਕ 05-06-2026
ਖੰਨਾ, 4 ਜੂਨ (ਹਰਜਿੰਦਰ ਸਿੰਘ ਲਾਲ)-ਖੰਨਾ ਦੀ ਅਨਾਜ ਮੰਡੀ 'ਚ ਖੱਤਰੀ ਮਹਾਂਸਭਾ ਦੀ ਮੀਟਿੰਗ ਕੀਤੀ ਗਈ, ਜਿਸ ਵਿੱਚ ਖੱਤਰੀ ਮਹਾਂਸਭਾ ਭਾਰਤ ਦੇ ਰਾਸ਼ਟਰੀ ਉਪ-ਪ੍ਰਧਾਨ ਭਰਪੂਰ ਚੰਦ ਬੈਕਟਰ, ਖੱਤਰੀ ਸਭਾ ਖੰਨਾ ਦੇ ਪ੍ਰਧਾਨ ਅੰਮਿ੍ਤਲਾਲ ਅਤੇ ਯੁਵਾ ਖੱਤਰੀ ਸਭਾ ਖੰਨਾ ਦੇ ਪ੍ਰਧਾਨ ਵਕੀਲ ਆਸ਼ੂ ਲਟਾਵਾ ਬਾਬੂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੀਟਿੰਗ 'ਚ 21 ਜੂਨ 2026 ਨੂੰ ਸਾਰੇ ਰਾਜਾਂ ਵਿਚ 'ਪ੍ਰਭੂ ਵਰਦਾਨ ਕੈਂਪ' ਦਾ ਆਯੋਜਨ ਕਰਨ 'ਤੇ ਵਿਚਾਰ ਕੀਤਾ ਗਿਆ | ਸਰਵਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ 21 ਜੂਨ ਨੂੰ ਖੰਨਾ ਵਿੱਚ ਪੁਰੀ ਟਰਾਂਸਪੋਰਟ ਦੇ ਨੇੜੇ ਸਮਰਾਲਾ ਚੌਕ ਵਿਖੇ ਪ੍ਰਭੂ ਵਰਦਾਨ ਕੈਂਪ ਲਗਾਇਆ ਜਾਵੇਗਾ, ਜਿਸ ਵਿੱਚ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਰਹੇਗਾ | ਇਸ ਤੋਂ ਇਲਾਵਾ ਕੈਂਪ 'ਚ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਹਰੇ-ਭਰੇ ਬੂਟ ਲਗਾਉਣ, ਬੂਟਿਆਂ ਦੀ ਵੰਡ ਕਰਨ ਅਤੇ 21 ਜੂਨ ਨੂੰ 'ਇੰਟਰਨੈਸ਼ਨਲ ਯੋਗਾ ਡੇ' (ਅੰਤਰਰਾਸ਼ਟਰੀ ਯੋਗਾ ਦਿਵਸ) ਦੇ ਮੌਕੇ 'ਤੇ ਯੋਗਾ ਕੈਂਪ ਵੀ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ | ਇਸ ਮੌਕੇ ਰਾਜ ਸਾਹਨੇਵਾਲੀਆ, ਬਲਰਾਮ ਪੁਰੀ, ਡਾਕਟਰ ਰਾਜੀਵ, ਨਰਿੰਦਰ ਬੈਕਟਰ, ਨਰਿੰਦਰ ਵਿੱਜ, ਵਕੀਲ ਨਵੀਨ ਧਮਨ, ਸੋਮਨਾਥ, ਯੋਗੇਸ਼ ਸੋਫਤ, ਅਤੁਲ ਬੈਕਟਰ, ਨਰੇਸ਼ ਨੰਦਾ, ਕਮਲ ਵਿੱਜ, ਗੌਰਵ ਚਿਕਰਸਾਲ, ਸਾਹਿਲ ਵਿੱਜ, ਸ਼ਿਵਮ ਕੌਸ਼ਲ, ਆਸ਼ੂਤੋਸ਼ ਚਿਕਰਸਾਲ, ਰਾਹੁਲ ਬੈਕਟਰ ਅਤੇ ਅਭਿਸ਼ੇਕ ਧੀਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਨੈਸ਼ਨਲ ਬੈਂਕ ਸ਼ਾਖਾ ਖ਼ਾਨਪੁਰ ਨੇ ਰਾਹਗੀਰਾਂ ਲਈ ਠੰਢੇ ਮਿੱਠੇ ਜਲ ਛਬੀਲ ਲਗਾਈ ਅਗਲੀ ਖ਼ਬਰ ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ ਡਵੀਜ਼ਨ ਕੁਹਾੜਾ ਦੀ ਚੋਣ ਅੰਮਿ੍ਤ ਸਿੰਘ ਸਰਬਸੰਮਤੀ ਨਾਲ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।