25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਬੀ. ਸੀ. ਏ. ਐੱਸ. ਦੇ ਰੀਜ਼ਨਲ ਡਾਇਰੈਕਟਰ ਆਰ. ਡੀ ਅਤੇ ਉਨ੍ਹਾਂ ਦੀ ਟੀਮ ਵਲੋਂ ਹਲਵਾਰਾ ਹਵਾਈ ਅੱਡੇ ਦੇ ਟਰਮੀਨਲ ਭਵਨ ਦੇ ਫਲੋਰ ਪਲਾਨ ਦੀ ਸਮੀਖਿਆ ਅਤੇ ਮੁਲਾਂਕਣ ਕਰਨ ਲਈ ਦੌਰਾ <br/>

ਹਲਵਾਰਾ ਏਅਰਪੋਰਟ ਦੇ ਅਧਿਕਾਰੀਆਂ ਨਾਲ ਮੀਟਿੰਗ ਸਮੇਂ ਸਿਕੰਦਰ ਰੀਜ਼ਨਲ ਡਾਇਰੈਕਟਰ, ਸੀ.ਈ.ਓ. ਜਗੀਰ ਸਿੰਘ ਤੇ ਹੋਰ | ਤਸਵੀਰ: ਮਨਦੀਪ ਸਿੰਘ ਉੱਭੀ <br/> 06-06-2026
ਹਲਵਾਰਾ, 5 ਜੂਨ (ਮਨਦੀਪ ਸਿੰਘ ਉੱਭੀ)-ਅੰਤਰਰਾਸ਼ਟਰੀ ਏਅਰਪੋਰਟ ਹਲਵਾਰਾ ਵਿਖੇ ਬਿਊਰੋ ਆਫ ਸਿਵਲ ਏਵੀਏਸ਼ਨ ਸੁਰੱਖਿਆ (ਬੀ.ਸੀ.ਏ.ਐੱਸ.) ਦੇ ਰੀਜ਼ਨਲ ਡਾਇਰੈਕਟਰ ਵਲੋਂ ਪ੍ਰਸਤਾਵਿਤ ਫਲੋਰ ਪਲਾਨ ਦੀ ਸਮੀਖਿਆ ਕਰਨ ਅਤੇ ਇਸ ਦੀ ਲਾਗੂ ਹਵਾਈ ਸੁਰੱਖਿਆ ਲੋੜਾਂ ਅਤੇ ਸੰਚਾਲਕੀ ਪੱਖਾਂ ਨਾਲ ਅਨੁਕੂਲਤਾ ਦਾ ਮੁਲਾਂਕਣ ਕਰਨ ਲਈ ਦੌਰਾ ਕੀਤਾ ਗਿਆ | ਰੀਜ਼ਨਲ ਡਾਇਰੈਕਟਰ ਬੀ.ਸੀ.ਏ.ਐੱਸ. ਨੇ ਪ੍ਰਸਤਾਵਿਤ ਫਲੋਰ ਪਲਾਨ ਦਾ ਨਿਰੀਖਣ ਕੀਤਾ ਅਤੇ ਹਵਾਈ ਅੱਡੇ/ਓਪਰੇਟਰ ਦੇ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰਾ ਕੀਤਾ | ਇਸ ਦੌਰਾਨ ਉਨ੍ਹਾਂ ਨੇ ਯਾਤਰੀਆਂ ਦੀ ਆਵਾਜਾਈ, ਪ੍ਰਵੇਸ਼ ਨਿਯੰਤਰਣ ਪ੍ਰਬੰਧ, ਸੁਰੱਖਿਆ ਹੋਲਡ ਖੇਤਰ, ਸਕ੍ਰੀਨਿੰਗ ਪ੍ਰਬੰਧਾਂ ਅਤੇ ਸੰਚਾਲਕੀ ਕਾਰਜ-ਪ੍ਰਵਾਹ ਦਾ ਨਿਰੀਖਣ ਕੀਤਾ | ਮੀਟਿੰਗ ਵਿਚ ਸਿਕੰਦਰ ਰੀਜਨਲ ਡਾਇਰੈਕਟਰ (ਆਰ.ਡੀ) ਬੀ.ਸੀ.ਏ.ਐੱਸ, ਜਗੀਰ ਸਿੰਘ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਹਲਵਾਰਾ ਹਵਾਈ ਅੱਡਾ, ਦੀਪਕ ਪਰਾਸ਼ਰ ਮੁੱਖ ਸੁਰੱਖਿਆ ਅਧਿਕਾਰੀ (ਸੀ.ਐੱਸ.ਓ) ਹਲਵਾਰਾ ਹਵਾਈ ਅੱਡਾ, ਗੁਰਚਰਨ ਸਿੰਘ ਸੀਨੀਅਰ ਏਵੀਏਸ਼ਨ ਸੁਰੱਖਿਆ ਅਧਿਕਾਰੀ (ਐੱਸ.ਐੱਸ.ਓ) ਬੀਸੀਏਐਸ, ਅਮਰਜੀਤ ਸਿੰਘ ਏ.ਜੀ.ਐੱਮ. ਹਲਵਾਰਾ ਹਵਾਈ ਅੱਡਾ, ਹਯਾਤ ਸਿੰਘ ਸੀਨੀਅਰ ਏਵੀਏਸ਼ਨ ਸੁਰੱਖਿਆ ਸਹਾਇਕ (ਐੱਸ.ਏ.ਐੱਸ.ਏ.) ਬੀ.ਸੀ.ਏ.ਐੱਸ ਅਧਿਕਾਰੀ ਪੁੱਜੇ |

ਪਿਛਲੀ ਖ਼ਬਰ ਭੂਰੀ ਵਾਲੀ ਸੰਗਤ ਨੇ ਧਾਮ ਗੰਗੋਤਰੀ 'ਚ ਸਾਧੂ-ਸੰਤਾਂ ਲਈ ਸਾਲਾਨਾ ਲੰਗਰ ਭੰਡਾਰਾ ਕਰਵਾਇਆ <br/> ਅਗਲੀ ਖ਼ਬਰ ਸਭਾ ਦੀ ਮੀਟਿੰਗ ਦੌਰਾਨ ਖੇਤੀ ਹੱਦ ਕਰਜ਼ਿਆਂ ਦੀ ਲਿਮਟ ਵਧਾਏ ਜਾਣ ਦੀ ਪ੍ਰਸੰਸਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।