25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਭੂਰੀ ਵਾਲੀ ਸੰਗਤ ਨੇ ਧਾਮ ਗੰਗੋਤਰੀ 'ਚ ਸਾਧੂ-ਸੰਤਾਂ ਲਈ ਸਾਲਾਨਾ ਲੰਗਰ ਭੰਡਾਰਾ ਕਰਵਾਇਆ <br/>

ਧਾਮ ਗੰਗੋਤਰੀ (ਉਤਰਾਖੰਡ) ਸਥਿਤ ਦੰਡੀ ਸਵਾਮੀ ਆਸ਼ਰਮ 'ਚ ਸਾਲਾਨਾ ਲੰਗਰ ਭੰਡਾਰੇ ਦੌਰਾਨ ਸਵਾਮੀ ਓਮਾ ਨੰਦ ਭੂਰੀ ਵਾਲੇ, ਸਵਾਮੀ ਵਸ਼ਿਸ਼ਟ ਯੋਗੀ ਅਤੇ ਪ੍ਰਬੰਧਕਾਂ ਨਾਲ ਸੰਤਾਂ-ਮਹਾਂਪੁਰਸ਼ਾਂ ਨਾਲ ਵਿਖਾਈ ਦਿੰਦੇ ਹੋਏ | ਅਜੀਤ ਤਸਵੀਰ <br/> 06-06-2026
ਲੋਹਟਬੱਦੀ, 5 ਜੂਨ (ਕੁਲਵਿੰਦਰ ਸਿੰਘ ਡਾਂਗੋਂ)-ਸਵਾਮੀ ਗੰਗਾ ਨੰਦ ਭੂਰੀ ਵਾਲੇ ਮੈਮੋਰੀਅਲ ਚੈਰੀਟੇਬਲ ਟਰੱਸਟ ਧਾਮ ਤਲਵੰਡੀ ਖੁਰਦ ਵਲੋਂ ਉਤਰਾਖੰਡ ਦੇ ਧਾਮ ਗੰਗੋਤਰੀ ਮੰਦਰ ਨਜ਼ਦੀਕ ਠੰਢੀਆਂ ਗੁਫਾਫ਼ਾਂ 'ਚ ਤਪ ਕਰ ਰਹੇ ਸਾਧੂ-ਸੰਤਾਂ ਲਈ ਸਾਲਾਨਾ 59ਵਾਂ ਲੰਗਰ ਭੰਡਾਰਾ ਅਤੇ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ | ਮੌਜੂਦਾ ਸੰਚਾਲਕ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਸਵਾਮੀ ਓਮਾ ਨੰਦ ਭੂਰੀ ਵਾਲਿਆਂ ਨੇ ਸੇਵਾਦਾਰਾਂ ਦੇ ਜਥੇ ਨਾਲ ਜਾ ਕੇ ਸੇਵਾ ਕੀਤੀ | ਉਨ੍ਹਾਂ ਸਾਧੂ-ਸਾਧਵੀਆਂ ਦੀ ਸੁਵਿਧਾ ਲਈ ਗਰਮ ਕੰਬਲ, ਕੋਟ-ਕੋਟੀਆਂ, ਬੂਟ-ਜੁਰਾਬਾਂ, ਸਾਬਣ, ਤੇਲ, ਕੌਫ਼ੀ/ਚਾਹ, ਖੰਡ, ਸੁੱਕਾ ਦੁੱਧ, ਘਿਓ, ਰਸ, ਬਿਸਕੁਟ, ਸੁੱਕੇ ਮੇਵੇ, ਬਰਤਨ ਆਦਿ ਸਮੱਗਰੀ ਭੇਟ ਕੀਤੀ | ਸਵਾਮੀ ਓਮਾ ਨੰਦ ਭੂਰੀ ਵਾਲਿਆਂ ਨੇ ਇਸ ਦੇ ਨਾਲ ਹੀ ਵੱਖ-ਵੱਖ ਗੁਫਾਫ਼ਾਂ 'ਚ ਤਪ ਕਰ ਰਹੇ ਸਵਾਮੀ ਰਮੇਸਵਰਾ ਨੰਦ, ਸਵਾਮੀ ਅਗਿਆਤਰਾਜ, ਪੀਗੇਸ ਬ੍ਰਹਮਚਾਰੀ, ਪਰਮਾਨੰਦ ਗਿਰੀ, ਸਵਾਮੀ ਸੇਖਦੇਵਾ ਨੰਦ, ਨਾਂਗਾ ਬਾਬਾ ਭਾਗੀਰਥੀ ਗਿਰੀ, ਸਵਾਮੀ ਕਮਲਾ ਨੰਦ ਗਿਰੀ, ਸਵਾਮੀ ਸਿਵ ਯੋਗੀ, ਲੋਕੇਸ਼ ਬ੍ਰਹਮਚਾਰੀ, ਸਵਾਮੀ ਜਵਾਹਰ ਦਾਸ, ਰਾਘਨਾ ਨੰਦ, ਸਵਾਮੀ ਸਦਾ ਸਿਵ ਭਾਰਤੀ, ਸਵਾਮੀ ਪ੍ਰਸ਼ਾਂਤ ਦੇਵ, ਯੋਗੀ ਦੀਪ ਨਾਥ, ਬ੍ਰਹਮਚਾਰੀ ਪ੍ਰਤੀਕ, ਗੋਪੀ ਚੰਦਰ ਸੇਖਰ, ਸਵਾਮੀ ਨਿਰਜਾ ਨੰਦ, ਸਵਾਮੀ ਦਲੀਪ ਪੁਰੀ, ਪੰਡਿਤ ਆਸ਼ਾਰਾਮ, ਸਵਾਮੀ ਮਹਿੰਦਰਪੁਰੀ, ਸੰਤਾਂ-ਮਹਾਂਪੁਰਸ਼ਾਂ ਨਾਲ ਵਿਚਾਰ ਵਿਟਾਂਦਰਾ ਕੀਤਾ | ਦੂਜੇ ਪਾਸੇ ਦੰਡੀ ਸਵਾਮੀ ਆਸ਼ਰਮ ਧਾਮ ਗੰਗੋਤਰੀ ਦੇ ਸਰਪ੍ਰਸਤ/ਸੰਚਾਲਕ ਸਵਾਮੀ ਵਸ਼ਿਸ਼ਟ ਯੋਗੀ ਜੀ ਨੇ ਸਵਾਮੀ ਸੰਕਰਾ ਨੰਦ ਭੂਰੀ ਵਾਲੇ, ਸਵਾਮੀ ਓਮਾ ਨੰਦ ਭੂਰੀ ਵਾਲੇ ਅਤੇ ਧਾਮ ਤਲਵੰਡੀ ਖੁਰਦ ਨਾਲ ਜੁੜੀਆਂ ਦੇਸ਼ਾਂ-ਵਿਦੇਸਾਂ ਦੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਵਾਮੀ ਗੰਗਾ ਨੰਦ ਭੂਰੀ ਵਾਲੇ ਮੈਮੋਰੀਅਲ ਚੈਰੀਟੇਬਲ ਟਰੱਸਟ ਦੀਆਂ ਸੇਵਾਵਾਂ ਸ਼ਲਾਘਾਯੋਗ ਹਨ | ਇਸ ਮੌਕੇ ਸਵਾਮੀ ਹੰਸਾ ਨੰਦ ਧਾਮ ਗੰਗੋਤਰੀ, ਸਵਾਮੀ ਭੈਰਵੀ ਸਿਵ ਪਿ੍ਅ, ਯੋਗਾ ਨੰਦ ਪੁਰੀ, ਸਵਾਮੀ ਓਮਕਾਰਾ ਨੰਦ ਪੁਰੀ, ਸਵਾਮੀ ਗੋਬਿੰਦ ਦਾਸ, ਸਵਾਮੀ ਏਕਤਾ ਨੰਦ, ਸਵਾਮੀ ਮਹੇਸ਼ ਨੰਦ ਪੁਰੀ, ਸਵਾਮੀ ਵਿੱਦਿਆ ਨੰਦ, ਸਵਾਮੀ ਸਤਗਾਨੰਦ, ਸਵਾਮੀ ਹਰੀ ਹਰ ਸਰੂਪ, ਸਵਾਮੀ ਬਸਕਰਾ ਨੰਦ, ਸਵਾਮੀ ਵੇਦਾਂਤਾ ਨੰਦ, ਸਵਾਮੀ ਮਹੇਸ਼ ਤੋਂ ਇਲਾਵਾ ਸਾਧਵੀਆਂ 'ਚ ਮਾਤਾ ਹਿਮੰਤ ਜੀ, ਮਾਤਾ ਮਮਤਾ ਅਮਨ, ਮਾਤਾ ਪ੍ਰੇਮ ਕੁਮਾਰੀ, ਮਾਤਾ ਪ੍ਰਮਾਤਮਾ, ਮਾਤਾ ਜਾਹਨਵੀ, ਮਾਤਾ ਲਕਸ਼ਮੀ ਆਦਿ ਹਾਜ਼ਰ ਸਨ | ਸੇਵਾਦਾਰਾਂ ਦੇ ਜਥੇ 'ਚ ਭਾਈ ਗੁਰਮੀਤ ਸਿੰਘ ਬੈਂਸ, ਸੁਖਦੇਵ ਰਾਜ, ਮੋਹਣ ਲਾਲ ਪਵਾ, ਬਾਬਾ ਹਰਭਜਨ ਸਿੰਘ ਜੱਸੋਵਾਲ, ਦਵਿੰਦਰ ਸਿੰਘ ਗਰੇਵਾਲ ਆਲਮਗੀਰ, ਹਰਜੀਤ ਸਿੰਘ ਬਿੱਟੂ ਬੜੂੰਦੀ, ਹਰਬੰਸ ਸਿੰਘ ਬੰਸਾ ਹਲਵਾਈ ਸੁਧਾਰ, ਮਨਜੀਤ ਸਿੰਘ ਮਿੱਠੂ ਬਰ੍ਹਮੀ, ਨਿਸ਼ਾਨ ਸਿੰਘ ਲੁਧਿਆਣਾ, ਪਿੰਦਰ ਸਿੰਘ ਢੋਲਣ, ਚੌਧਰੀ ਸੁਰਿੰਦਰ ਝਾਂਡੀਆਂ, ਰਾਮੇ ਸ਼ਾਹ ਕਰਤਾਰਪੁਰ, ਮਦਨ ਲਾਲ ਮਹੋਲੀ, ਰੇਸ਼ਮ ਰੂੜੇਵਾਲ ਆਦਿ ਜਥੇ 'ਚ ਸ਼ਾਮਿਲ ਹਨ |

ਪਿਛਲੀ ਖ਼ਬਰ ਸਮਾਜ ਸੇਵੀ ਸਰਬਣ ਸਿੰਘ ਸਿੱਧੂ ਨੌਧੇਕੇ ਨਮਿਤ ਸ਼ਰਧਾਂਜਲੀ ਸਮਾਗਮ <br/> ਅਗਲੀ ਖ਼ਬਰ ਬੀ. ਸੀ. ਏ. ਐੱਸ. ਦੇ ਰੀਜ਼ਨਲ ਡਾਇਰੈਕਟਰ ਆਰ. ਡੀ ਅਤੇ ਉਨ੍ਹਾਂ ਦੀ ਟੀਮ ਵਲੋਂ ਹਲਵਾਰਾ ਹਵਾਈ ਅੱਡੇ ਦੇ ਟਰਮੀਨਲ ਭਵਨ ਦੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।