25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਗੋਲਡਨ ਅਰਥ ਸਕੂਲ ਪੰਡੋਰੀ ਵਿਖੇ ਕੌਮਾਂਤਰੀ ਵਾਤਾਵਰਨ ਦਿਵਸ 'ਤੇ ਬੂਟੇ ਲਗਾਏ <br/>

ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ ਵਿਖੇ ਕੌਮਾਂਤਰੀ ਵਾਤਾਵਰਨ ਦਿਵਸ 'ਤੇ ਬੂਟੇ ਲਗਾਉਣ ਸਮੇਂ ਚੇਅਰਮੈਨ ਬਲਦੇਵ ਕਿ੍ਸ਼ਨ ਅਰੋੜਾ, ਪਿ੍ੰਸੀਪਲ ਗੁਰਪ੍ਰੀਤ ਕੌਰ ਤੇ ਹੋਰ | ਤਸਵੀਰ: ਕਿ੍ਪਾਲ ਹੰਬੜਾਂ <br/> 06-06-2026
ਮੁੱਲਾਂਪੁਰ-ਦਾਖਾ, 5 ਜੂਨ (ਨਿਰਮਲ ਸਿੰਘ ਧਾਲੀਵਾਲ)-ਕੌਮਾਂਤਰੀ ਵਾਤਾਵਰਨ ਦਿਵਸ ਮੌਕੇ ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ (ਮੁੱਲਾਂਪੁਰ) ਵਿਖੇ ਬੂਟੇ ਲਗਾਏ ਗਏ | ਬੂਟੇ ਲਗਾਉਣ ਦੀ ਆਰੰਭਤਾ ਸਮੇਂ ਸਕੂਲ ਦੇ ਪ੍ਰਬੰਧਕੀ ਚੇਅਰਮੈਨ ਬਲਦੇਵ ਕਿ੍ਸ਼ਨ ਅਰੋੜਾ ਨੇ ਕਿਹਾ ਕਿ ਦੂਸ਼ਿਤ ਵਾਤਾਵਰਨ, ਜਲ ਸੰਕਟ, ਸੇਮ, ਹੜ੍ਹ ਨਾਲ ਭੌਂ ਜਰਖੇਜਤਾ ਵਿੱਚ ਘਾਟ ਨੇ ਸਾਡੀ ਧਰਤੀ ਉਪਰ ਪੌਣ-ਪਾਣੀ ਬਦਲ ਕੇ ਰੱਖ ਦਿੱਤਾ, ਅਜਿਹੇ ਹਲਾਤਾਂ ਵਿਚ ਭੂਮੀ ਅਤੇ ਜਲ ਕੁਦਰਤੀ ਸਰੋਤਾਂ ਦੀ ਸੰਭਾਲ ਕਰਨੀ ਪਵੇਗੀ, ਇਹ ਤਾਂ ਹੀ ਹੋਵੇਗਾ ਜੇਕਰ ਅਸੀਂ ਫਲ-ਫੁੱਲ, ਪੱਤੇਦਾਰ ਅਤੇ ਛਾਂ-ਦਾਰ ਰੁੱਖਾਂ ਹੇਠ ਵਧ ਰਕਬਾ ਵਧਾਉਣ 'ਤੇ ਜ਼ੋਰ ਦੇਈਏ | ਉਨ੍ਹਾਂ ਕਿਹਾ ਕਿ ਰੁੱਖ ਸਾਡੇ ਜੀਵਨ ਦਾ ਅਹਿਮ ਹਿੱਸਾ ਹਨ, ਇਸ ਲਈ ਹਰ ਵਿਅਕਤੀ ਬੂਟੇ ਲਗਾ ਕੇ ਉਨ੍ਹਾਂ ਦੀ ਸੰਭਾਲ ਲਈ ਵਚਨਬੱਧ ਬਣੇ | ਅਰੋੜਾ ਨੇ ਕਿਹਾ ਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਆਪਣਾ ਪੰਜਾਬ ਫਾਊਾਡੇਸ਼ਨ ਨਾਲ ਜੁੜ ਕੇ ਹਜ਼ਾਰਾਂ ਬੂਟੇ ਲਗਾ ਚੁੱਕੇ ਹਾਂ, ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ | ਵਾਈਸ ਚੇਅਰਮੈਨ ਗੁਲਸ਼ਨ ਲੂਥਰਾ, ਪ੍ਰਧਾਨ ਡਾ: ਮਨਿੰਦਰਪਾਲ ਅਰੋੜਾ, ਪਿ੍ੰਸੀਪਲ ਗੁਰਪ੍ਰੀਤ ਕੌਰ ਵਲੋਂ ਵੀ ਵਾਤਾਵਰਨ ਦੀ ਸੰਭਾਲ ਅਤੇ ਵੱਧ ਤੋਂ ਵੱਧ ਫਲਦਾਰ, ਛਾਂਅਦਾਰ ਬੂਟੇ ਲਗਾਉਣ ਦਾ ਸੰਦੇਸ਼ ਦਿੱਤਾ ਗਿਆ |

ਪਿਛਲੀ ਖ਼ਬਰ ਜਨਗਣਨਾ ਵਿਚ ਸਾਰੀਆਂ ਜਾਤਾਂ ਦੀ ਗਿਣਤੀ ਹੋਣੀ ਜ਼ਰੂਰੀ-ਕਸ਼ਯਪ ਰਾਜਪੂਤ ਸਭਾ ਅਗਲੀ ਖ਼ਬਰ ਇਫਕੋ ਦੇ ਰੀਜ਼ਨਲ ਮੈਨੇਜਰ ਵਜੋਂ ਪਦਉੱਨਤ ਹੋਏ ਮੋਹਨ ਸਵਰੂਪ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।