11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਮਨਪ੍ਰੀਤ ਸਿੰਘ ਇਯਾਲੀ ਦੁਆਰਾ ਈਸੇਵਾਲ 'ਚ ਛੱਪੜਾਂ ਦੇ ਨਵੀਨੀਕਰਨ ਤਹਿਤ ਕੰਮ ਜ਼ੋਰਾਂ 'ਤੇ!

ਅਜੀਤ ਡੈਸਕ 09-06-2026
ਮੁੱਲਾਂਪੁਰ-ਦਾਖਾ, 8 ਜੂਨ (ਨਿਰਮਲ ਸਿੰਘ ਧਾਲੀਵਾਲ)-ਵਿਧਾਨ ਸਭਾ ਹਲਕਾ ਦਾਖਾ 'ਚ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਆਪਣੇ ਆਜ਼ਾਦ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਬਲਾਕ ਮੁੱਲਾਂਪੁਰ ਸੰਮਤੀ ਚੇਅਰਪਰਸਨ ਦਲਜੀਤ ਕੌਰ ਪਮਾਲ, ਉੱਪ ਚੇਅਰਪਰਸਨ ਵੀਰਪਾਲ ਕੌਰ ਸੇਖੋਂ ਬਣਾ ਕੇ ਜਿਥੇ ਵਿਰੋਧੀ 'ਆਪ' ਪਾਰਟੀ, ਕਾਂਗਰਸ, ਅਕਾਲੀ ਦਲ (ਬ) ਨੂੰ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਨੇ ਵਖਤ ਪਾ ਦਿੱਤਾ, ਉਥੇ ਬਲਾਕ ਸੰਮਤੀ ਨੂੰ ਆਉਣ ਵਾਲੀ ਕਰੋੜਾਂ ਰੁਪਏ ਗ੍ਰਾਂਟ ਦੀ ਪਹਿਲੀ ਕਿਸ਼ਤ ਤਹਿਤ ਪਿੰਡ ਈਸੇਵਾਲ (ਲੁਧਿ:) ਵਿਖੇ ਛੱਪੜਾਂ ਦੇ ਨਵੀਂਨੀਕਰਨ ਲਈ ਖਰਚਣੀ ਸ਼ੁਰੂ ਕਰ ਦਿੱਤੀ | ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਹੁੰਦਿਆਂ ਮਨਪ੍ਰੀਤ ਸਿੰਘ ਇਯਾਲੀ ਵਲੋਂ ਛੱਪੜਾਂ ਦੇ ਨਵੀਂਨੀਕਰਨ ਹੇਠ ਪਿੰਡ ਈਸੇਵਾਲ ਵਿਖੇ ਵੀ ਛੱਪੜ ਦਾ ਨਿਰਮਾਣ ਕਰਵਾਇਆ, ਪਰ ਬਾਅਦ ਦੀਆਂ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਈਸੇਵਾਲ ਛੱਪੜ ਗੰਦਗੀ ਦੇ ਨਾਲ ਜੰਗਲ ਦਾ ਰੂਪ ਧਾਰਨ ਕਰ ਗਿਆ | ਇਯਾਲੀ ਵਲੋਂ ਸਰਪੰਚ ਗ੍ਰਾਮ ਪੰਚਾਇਤ ਪਿੰਡ ਈਸੇਵਾਲ ਵਿਖੇ ਆਪਣੇ ਵੋਟਰਾਂ-ਸਪੋਟਰਾਂ ਨੂੰ ਨਾਲ ਲੈ ਕੇ ਛੱਪੜਾਂ ਦੇ ਨਵੀਂਨੀਕਰਨ ਦਾ ਜੰਗੀ ਪੱਧਰ 'ਤੇ ਕੰਮ ਕਾਰ ਸੇਵਾ ਵਾਂਗ ਹੈ, ਜਿਸ ਵਿਚ ਹਰ ਘਰ ਦਾ ਟਰੈਕਟਰ-ਟਰਾਲੀ ਜਾਂ ਮਜ਼ਦੂਰ ਕੰਮ ਕਰ ਰਿਹਾ | ਈਸੇਵਾਲ ਛੱਪੜ ਦੇ ਹੋ ਰਹੇ ਨਵੀਂਨੀਕਰਨ ਮੌਕੇ ਜੇ.ਸੀ.ਬੀ. ਮਸ਼ੀਨਾਂ ਦੇ ਕੋਲ ਖੜ੍ਹੇ ਮਨਪ੍ਰੀਤ ਸਿੰਘ ਇਯਾਲੀ ਨੇ ਦੱਸਿਆ ਕਿ ਬਰਸਾਤਾਂ ਤੋਂ ਪਹਿਲਾਂ ਪਿੰਡ ਈਸੇਵਾਲ ਸਮੇਤ ਹਲਕਾ ਦਾਖਾ ਦੇ ਕਈ ਹੋਰ ਪਿੰਡਾਂ ਦੇ ਛੱਪੜਾਂ ਦੀ ਸਫ਼ਾਈ ਹੋਣ ਜਾ ਰਹੀ ਹੈ, ਜੋ ਪਿਛਲੇ 10 ਵਰਿ੍ਹਆਂ ਤੋਂ ਰੁਕੀ ਪਈ ਸੀ | ਛੱਪੜ ਦੇ ਨਵੀਂਨੀਕਰਨ ਸਮੇਂ ਹੋਣ ਵਾਲੇ ਲੱਖਾਂ ਰੁਪਏ ਖਰਚ ਬਾਰੇ ਗੱਲਬਾਤ ਹੋਈ ਤਾਂ ਇਯਾਲੀ ਨੇ ਦੱਸਿਆ ਕਿ ਜਿੰਨ੍ਹਾਂ ਸੰਭਵ ਹੋਇਆ ਬਲਾਕ ਸੰਮਤੀ ਰਾਹੀਂ ਪੈਸਾ ਖਰਚਿਆ ਜਾਵੇਗਾ, ਜੋ ਬਾਕੀ ਬਚਿਆ ਉਹ ਆਪਣੇ ਪੱਲਿਓ ਖਰਚ ਕਰਕੇ ਛੱਪੜ ਵਾਲਾ ਪ੍ਰਾਜੈਕਟ ਪੂਰਾ ਕਰਨਗੇ |
ਅਕਾਲੀ ਦਲ 'ਵਾਰਿਸ ਪੰਜਾਬ ਦੇ' ਵਿਚ ਜਾਣਾ ਤੈਅ!
ਪਿੰਡ ਈਸੇਵਾਲ ਵਿਖੇ ਛੱਪੜ ਵਾਲੇ ਨਵੀਂਨੀਕਰਨ ਕੰਮਾਂ ਦਾ ਜਾਇਜ਼ਾ ਲੈਣ ਪਹੁੰਚੇ ਮਨਪ੍ਰੀਤ ਸਿੰਘ ਇਯਾਲੀ ਨਾਲ ਆਗਾਮੀ 2027 ਚੋਣਾਂ ਸਬੰਧੀ ਸਰਗਰਮ ਰਾਜਨੀਤੀ ਬਾਰੇ ਗੱਲਬਾਤ ਹੋਈ ਤਾਂ ਇਯਾਲੀ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਦਾਖਾ ਦੇ 112 ਪਿੰਡ, ਨਗਰ ਕੌਂਸਲ ਦੇ 13 ਵਾਰਡਾਂ ਦੇ ਵਸਨੀਕ ਲੱਖਾਂ ਵੋਟਰ ਮੇਰਾ ਪਰਿਵਾਰ ਅਤੇ ਮੇਰੀ ਰਾਜਸੀ ਸ਼ਕਤੀ ਦਾ ਪ੍ਰਮਾਣ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਦੀ ਰਾਜਨੀਤੀ ਵਿਚ ਸਰਗਰਮ ਹੋਣ ਤੋਂ ਪਹਿਲਾਂ ਉਹ ਹਲਕਾ ਦਾਖਾ ਦੇ ਵੋਟਰਾਂ ਨਾਲ ਜੁੜਿਆ ਰਹੇਗਾ | ਅਕਾਲੀ ਦਲ 'ਵਾਰਿਸ ਪੰਜਾਬ ਦੇ' ਦੀ ਰਾਜਨੀਤੀ ਬਾਰੇ ਸਵਾਲ 'ਚ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਮੈਂਬਰ ਪਾਰਲੀਮੈਂਟ ਅੰਮਿ੍ਤਪਾਲ ਸਿੰਘ ਖ਼ਾਲਸਾ ਦੀ ਸੋਚ ਨੂੰ ਲੈ ਕੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਸਿੱਖੀ ਨਾਲ ਜੋੜਨ ਵਾਲੇ ਫ਼ੈਸਲੇ ਤੋਂ ਪ੍ਰਭਾਵਿਤ ਹੋ ਕੇ ਅੱਜ ਉਨ੍ਹਾਂ ਦਾ ਅਕਾਲੀ ਦਲ 'ਵਾਰਿਸ ਪੰਜਾਬ ਦੇ' ਵਿਚ ਜਾਣਾ ਤੈਅ ਹੈ | ਜ਼ਿਕਰਯੋਗ ਹੈ ਕਿ ਉਕਤ ਫ਼ੈਸਲੇ ਤੋਂ ਪਹਿਲਾਂ ਮਨਪ੍ਰੀਤ ਸਿੰਘ ਇਯਾਲੀ ਆਪਣੇ ਮੰਡੀ ਮੁੱਲਾਂਪੁਰ-ਦਾਖਾ ਦਫ਼ਤਰ ਪਾਰਟੀ ਵਰਕਰਜ਼, ਵੋਟਰਾਂ ਦੇ ਕਈ ਇਕੱਠ ਬੁਲਾ ਕੇ ਅਗਲੀ ਸਿਆਸੀ ਰਣਨੀਤੀ ਬਾਰੇ ਸੁਝਾਅ ਲੈ ਚੁੱਕਾ, ਜਿਸ ਪ੍ਰਤੀ ਬਹੁਤਿਆਂ ਆਪਣੇ ਸੁਝਾਅ 'ਚ ਅਕਾਲੀ ਦਲ 'ਵਾਰਿਸ ਪੰਜਾਬ ਦੇ' ਨਾਲ ਖੜ੍ਹ ਜਾਣ ਦਾ ਸੰਕੇਤ ਦਿੱਤਾ |
ਪਿਛਲੀ ਖ਼ਬਰ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲੇ ਗੁਰਦੁਆਰਾ ਨਾਨਕਸਰ ਕਲੇਰਾਂ ਪਰਤੇ ਅਗਲੀ ਖ਼ਬਰ ਵੋਟਰ ਮੈਪਿੰਗ ਤੇਜ਼ ਕਰਨ ਲਈ ਰਾਜਨੀਤਿਕ ਪਾਰਟੀਆਂ ਨੂੰ ਬੂਥ ਪੱਧਰ 'ਤੇ ਬੀ. ਐੱਲ. ਏ. ਨਿਯੁਕਤ ਕਰਨ ਦੀ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।