11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲੇ ਗੁਰਦੁਆਰਾ ਨਾਨਕਸਰ ਕਲੇਰਾਂ ਪਰਤੇ

ਅਜੀਤ ਡੈਸਕ 09-06-2026
ਜਗਰਾਉਂ, 8 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਗੁਰਦੁਆਰਾ ਨਾਨਕਸਰ ਕਲੇਰਾਂ ਸੰਪਰਦਾਇ ਦੇ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲੇ ਅੱਜ ਗੋਡਿਆਂ ਦੇ ਆਪਰੇਸ਼ਨ ਦੀ ਸਫ਼ਲ ਸਰਜਰੀ ਤੋਂ ਬਾਅਦ ਗੁਰਦੁਆਰਾ ਨਾਨਕਸਰ ਕਲੇਰਾਂ ਵਿਖੇ ਵਾਪਸ ਪਰਤੇ | ਉਨ੍ਹਾਂ ਦੇ ਸਵਾਗਤ 'ਚ ਵੱਡੀ ਗਿਣਤੀ 'ਚ ਸੰਗਤਾਂ ਗੁਰਦੁਆਰਾ ਸਾਹਿਬ ਮੌਜੂਦ ਰਹੀਆਂ | ਵਰਨਣਯੋਗ ਹੈ ਕਿ ਸੰਪਰਦਾਇ ਦੇ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੂੰ ਗੋਡਿਆਂ ਦੀ ਤਕਲੀਫ ਕਾਰਨ ਅੰਮਿ੍ਤਸਰ ਦੇ ਫੋਰਟਿਸ ਹਸਪਤਾਲ ਪਿਛਲੇ ਦਿਨੀਂ ਲਿਜਾਇਆ, | ਜਿਥੇ ਡਾਕਟਰਾਂ ਵਲੋਂ ਉਨ੍ਹਾਂ ਨੂੰ ਦਾਖ਼ਲ ਕੀਤਾ ਤੇ ਉਨ੍ਹਾਂ ਦੇ ਦੋਵਾਂ ਗੋਡਿਆਂ ਦੀ ਸਰਜਰੀ ਕੀਤੀ ਗਈ | ਕੁਝ ਦਿਨ ਬਾਅਦ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ | ਇਸ ਤੋਂ ਬਾਅਦ ਉਹ ਅੱਜ ਗੁਰਦੁਆਰਾ ਨਾਨਕਸਰ ਕਲੇਰਾਂ ਪਰਤੇ | ਉਨ੍ਹਾਂ ਇਸ ਮੌਕੇ ਫੋਰਟਿਸ ਹਸਪਤਾਲ ਦੇ ਡਾ. ਐੱਚ. ਪੀ. ਸਿੰਘ, ਡਾ. ਮੋਹਿਤ ਅਰੋੜਾ, ਡਾ. ਹਰਪ੍ਰੀਤ ਸਿੰਘ ਕਲੇਰ ਤੇ ਸਟਾਫ਼ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੀ ਸਫ਼ਲ ਸਰਜਰੀ 'ਤੇ ਧੰਨਵਾਦ ਕੀਤਾ | ਸੰਗਤਾਂ ਵਲੋਂ ਸੰਤ ਬਾਬਾ ਘਾਲਾ ਸਿੰਘ ਦਾ ਨਿੱਘਾ ਸਵਾਗਤ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਕ੍ਰਿਪਾ ਸਦਕਾ ਉਨ੍ਹਾਂ ਦਾ ਸਫ਼ਲ ਆਪ੍ਰੇਸ਼ਨ ਹੋਇਆ | ਕੱਲ੍ਹ ਤੋਂ ਹੀ ਮੁੜ ਧਾਰਮਿਕ ਸੇਵਾਵਾਂ ਨਿਰੰਤਰ ਪਹਿਲਾਂ ਵਾਂਗ ਸ਼ੁਰੂ ਕੀਤੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਜੁਲਾਈ ਮਹੀਨੇ ਵਿਚ ਸੱਚਖੰਡ ਵਾਸੀ ਸੰਤ ਬਾਬਾ ਨਰਾਇਣ ਸਿੰਘ ਦੇ ਸਾਲਾਨਾ ਸਮਾਗਮਾਂ ਦੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਉਨ੍ਹਾਂ ਸੇਵਾਦਾਰਾਂ ਅਤੇ ਸੰਗਤਾਂ ਨੂੰ ਸਾਲਾਨਾ ਸਮਾਗਮਾਂ ਦੀ ਤਿਆਰੀਆਂ ਲਈ ਲਗਾਈਆਂ ਗਈਆਂ ਡਿਊਟੀਆਂ 'ਤੇ ਡੱਟ ਜਾਣ ਦੀ ਅਪੀਲ ਕੀਤੀ |
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਮਨਪ੍ਰੀਤ ਸਿੰਘ ਇਯਾਲੀ ਦੁਆਰਾ ਈਸੇਵਾਲ 'ਚ ਛੱਪੜਾਂ ਦੇ ਨਵੀਨੀਕਰਨ ਤਹਿਤ ਕੰਮ ਜ਼ੋਰਾਂ 'ਤੇ!

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।