14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਭਾਜਪਾ ਆਗੂਆਂ ਦਾ ਵਫ਼ਦ ਸ਼ਹਿਰ ਦੀਆਂ ਸਮੱਸਿਆਵਾਂ ਸੰਬੰਧੀ ਐੱਸ.ਡੀ.ਐੱਮ. ਨੂੰ ਮਿਲਿਆ

ਅਜੀਤ ਡੈਸਕ 13-06-2026
ਜਗਰਾਉਂ, 12 ਜੂਨ (ਵਿਨੋਦ ਕੁਮਾਰ)-ਭਾਜਪਾ ਕੌਂਸਲਰਾਂ ਤੇ ਆਗੂਆਂ ਦਾ ਵਫ਼ਦ ਜਗਰਾਉਂ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਐੱਸ.ਡੀ.ਐੱਮ. ਜਗਰਾਉਂ ਨੂੰ ਮਿਲਿਆ | ਇਸ ਮੌਕੇ ਪਾਣੀ ਦੇ ਨਿਕਾਸ ਲਈ ਬਾਰਿਸ਼ ਤੋਂ ਪਹਿਲਾਂ ਸਬਜ਼ੀ ਮੰਡੀ ਰੋਡ ਗਰੇਵਾਲ ਕਾਲੋਨੀ ਤੋਂ ਰੂਪਵਾਟਿਕਾ ਸਕੂਲ ਨਾਲੇ ਦੀ ਰਿਪੇਅਰ ਅਤੇ ਮੁਕੰਮਲ ਸਫ਼ਾਈ ਕਰਵਾਉਣ ਲਈ, ਫ਼ੌਰੀ ਤੌਰ 'ਤੇ ਸ਼ਹਿਰ ਦੀਆਂ ਮੁੱਖ ਸੜਕਾਂ ਦੀ ਮੁਰੰਮਤ ਕਰਵਾਉਣ, ਪੱਕੇ ਤੌਰ 'ਤੇ ਕੂੜੇ ਦੇ ਡੰਪ ਦਾ ਇੰਤਜ਼ਾਮ ਕਰਨ ਲਈ, ਸ਼ਹਿਰ ਵਿਚ ਮੁਕੰਮਲ ਸਫ਼ਾਈ ਕਰਵਾਉਣ, ਪਾਰਕਿੰਗ ਦੀ ਵਿਵਸਥਾ ਕਰਨ, ਸ਼ਹਿਰ ਵਿਚ ਯੈਲੋ ਲਾਈਨ ਲਗਵਾਉਣ, ਵੈਂਡਿੰਗ ਅਤੇ ਨੋ-ਵੈਂਡਿੰਗ ਜ਼ੋਨ ਬਣਾਏ ਜਾਣ ਸਬੰਧੀ, ਅਵਾਰਾ ਪਸ਼ੂ ਤੇ ਕੁੱਤਿਆਂ ਦੇ ਹੱਲ ਲਈ ਮੰਗ ਪੱਤਰ ਦਿੱਤਾ | ਇਸ ਮੌਕੇ ਭਾਜਪਾ ਸ਼ਹਿਰੀ ਪ੍ਰਧਾਨ ਟੋਨੀ ਵਰਮਾ ਨੇ ਦੱਸਿਆ ਕਿ ਐੱਸ.ਡੀ.ਐੱਮ ਮੈਡਮ ਉਪਿੰਦਰਜੀਤ ਕੌਰ ਬਰਾੜ ਨੇ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਈ.ਓ. ਨਗਰ ਕੌਂਸਲ ਜਗਰਾਉਂ ਨੂੰ ਤੁਰੰਤ ਕਿਹਾ | ਇਸ ਮੌਕੇ ਪ੍ਰਧਾਨ ਟੋਨੀ ਵਰਮਾ, ਕੌਂਸਲਰ ਸਤੀਸ਼ ਕੁਮਾਰ ਪੱਪੂ, ਜ਼ਿਲ੍ਹਾ ਮੀਤ ਪ੍ਰਧਾਨ ਕਿ੍ਸ਼ਨ ਕੁਮਾਰ, ਅਨਿਲ ਕੁਮਾਰ ਸ਼ੰਟੀ ਜਨਰਲ ਸਕੱਤਰ ਭਾਜਪਾ ਮੰਡਲ ਸ਼ਹਿਰੀ ਹਾਜ਼ਰ ਸਨ |
ਪਿਛਲੀ ਖ਼ਬਰ ਧਰਤੀ, ਹਵਾ ਤੇ ਪਾਣੀ ਨੂੰ ਬਚਾਉਣ ਲਈ ਪੰਜਾਬ ਦਰਦੀ ਇਕ ਮੰਚ 'ਤੇ ਇਕੱਠੇ ਹੋਣ-ਗਿਆਨੀ ਕੇਵਲ ਸਿੰਘ ਅਗਲੀ ਖ਼ਬਰ ਪਿੰਡ ਚੌਂਕੀਮਾਨ ਤੋਂ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਸੰਗਤਾਂ ਦੇ ਜਥੇ ਨੂੰ ਸਰਪੰਚ ਕੇਵਲ ਸਿੰਘ ਨੇ ਕੀਤਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।