28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਵਿਧਾਨ ਸਭਾ ਹਲਕਾ ਰਾਏਕੋਟ ’ਚ ਬੀ.ਐੱਲ.ਏ. ਦੀਆਂ ਨਿਯੁਕਤੀਆਂ ਲਈ ਅਕਾਲੀ ਵਰਕਰਾਂ ਨੂੰ ਫਾਰਮ ਜਮ੍ਹਾਂ ਕਰਵਾਉਣ ਦੀ ਅਪੀਲ

ਅਜੀਤ ਡੈਸਕ 16-06-2026
ਰਾਏਕੋਟ, 15 ਜੂਨ (ਬਲਵਿੰਦਰ ਸਿੰਘ ਲਿੱਤਰ)-ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਚੰਦ ਸਿੰਘ ਡੱਲਾ ਅਤੇ ਹਲਕਾ ਰਾਏਕੋਟ ਦੇ ਇੰਚਾਰਜ ਬਲਵਿੰਦਰ ਸਿੰਘ ਸੰਧੂ ਵੱਲੋਂ ਵਿਧਾਨ ਸਭਾ ਹਲਕਾ ਰਾਏਕੋਟ ਦੇ ਸਮੂਹ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਅਗਾਮੀ ਚੋਣਾਂ ਦੇ ਮੱਦੇਨਜ਼ਰ ਪਿੰਡਾਂ ਅਤੇ ਸ਼ਹਿਰਾਂ ਦੇ ਵਾਰਡਾਂ ਵਿੱਚ ਪੈਂਦੇ ਬੂਥਾਂ ‘ਤੇ ਬੀ.ਐੱਲ.ਏ (ਭਾਵ ਬੂਥ ਲੈਵਲ ਏਜੰਟ) ਨਿਯੁਕਤ ਕੀਤੇ ਜਾਣੇ ਹਨ | ਬੀ.ਐੱਲ.ਏ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ ਕਿਉਂਕਿ ਉਹ ਆਪਣੇ ਬੂਥ ‘ਤੇ ਵੋਟਰ ਸੂਚੀ ਦੀ ਜਾਂਚ, ਨਵੇਂ ਵੋਟਰਾਂ ਦੇ ਨਾਮ ਦਰਜ ਕਰਵਾਉਣ ਅਤੇ ਗਲਤ ਕੱਟੇ ਗਏ ਨਾਮਾਂ ਨੂੰ ਠੀਕ ਕਰਵਾਉਣ ਦਾ ਕੰਮ ਕਰਦਾ ਹੈ | ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਬੀ.ਐੱਲ.ਏ ਬਣਨ ਲਈ ਲੋੜੀਂਦੇ ਫਾਰਮ ਹਲਕਾ ਰਾਏਕੋਟ ਅਧੀਨ ਪੈਂਦੇ ਸਮੁੱਚੇ ਸਰਕਲ ਦੇ ਪ੍ਰਧਾਨਾਂ ਅਤੇ ਸ਼ਹਿਰ ਦੇ ਪ੍ਰਧਾਨਾਂ ਨੂੰ ਮੁਹੱਈਆਂ ਕਰਵਾ ਦਿੱਤੇ ਗਏ ਹਨ | ਇਸ ਲਈ ਸਮੂਹ ਅਕਾਲੀ ਵਰਕਰ ਆਪੋ-ਆਪਣੇ ਸਰਕਲ ਪ੍ਰਧਾਨ ਜਾਂ ਸ਼ਹਿਰੀ ਪ੍ਰਧਾਨ ਕੋਲੋਂ ਇਹ ਫਾਰਮ ਪ੍ਰਾਪਤ ਕਰਨ | ਫਾਰਮ ਪ੍ਰਾਪਤ ਕਰਨ ਤੋਂ ਬਾਅਦ 02 ਨੰਬਰ ਵਾਲਾ ਫਾਰਮ ਪੂਰੀ ਤਰ੍ਹਾਂ ਭਰ ਕੇ ਉਸ ਦੇ ਨਾਲ ਆਪਣੇ ਆਧਾਰ ਕਾਰਡ ਦੀ ਕਾਪੀ ਅਤੇ ਇੱਕ ਪਾਸਪੋਰਟ ਸਾਈਜ਼ ਫੋਟੋ ਲਗਾਉਣੀ ਜ਼ਰੂਰੀ ਹੈ | ਭਰੇ ਹੋਏ ਫਾਰਮ ਨੂੰ ਅਮਨਦੀਪ ਸਿੰਘ ਗਿੱਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਕਲ ਸ਼ਹਿਰੀ ਰਾਏਕੋਟ ਦੇ ਦਫ਼ਤਰ ਵਿਚ ਜਮ੍ਹਾਂ ਕਰਵਾਇਆ ਜਾਵੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਲਕਾ ਰਾਏਕੋਟ ਦੇ ਹਰੇਕ ਬੂਥ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ | ਬੀ.ਐੱਲ.ਏ. ਦੀ ਸਹੀ ਨਿਯੁਕਤੀ ਨਾਲ ਹੀ ਅਸੀਂ ਵੋਟਰ ਸੂਚੀ ਨੂੰ ਸ਼ੁੱਧ ਰੱਖ ਸਕਦੇ ਹਾਂ ਅਤੇ ਪਾਰਟੀ ਦੇ ਹੱਕ ‘ਚ ਪੋਲਿੰਗ ਵਧਾ ਸਕਦੇ ਹਾਂ | ਇਸ ਲਈ ਹਰੇਕ ਸਮਰਪਿਤ ਅਕਾਲੀ ਵਰਕਰ ਇਸ ਜ਼ਿੰਮੇਵਾਰੀ ਲਈ ਅੱਗੇ ਆਉਣ ਦੀ ਪਹਿਲਕਦਮੀ ਕਰੇ |
ਪਿਛਲੀ ਖ਼ਬਰ ਮਜ਼ਬੂਤ ਦਾਅਵੇਦਾਰ ਸਪੇਨ ਨੂੰ ਕੇਪ ਵਰਡੇ ਨੇ ਡਰਾਅ ’ਤੇ ਰੋਕਿਆ ਅਗਲੀ ਖ਼ਬਰ ‘ਆਪ’ ਸਰਕਾਰ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵੱਡੇ ਉਪਰਾਲੇ ਕੀਤੇ-ਚੇਅਰਮੈਨ ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।