ਮੁੱਲਾਂਪੁਰ-ਦਾਖਾ, 16 ਜੂਨ (ਨਿਰਮਲ ਸਿੰਘ ਧਾਲੀਵਾਲ)- ਲੁਧਿਆਣਾ ਦਿਹਾਤੀ ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਰਹੇ ਸਾਬਕਾ ਵਿਧਾਇਕ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਦੀ ਵਿਧਾਨ ਸਭਾ ਹਲਕਾ ਦਾਖਾ ਬਾਅਦ ਰਿਜ਼ਰਵ ਹਲਕਾ ਗਿੱਲ ’ਚ ਪਕੜ ਦਾ ਦਾਖਾ ਨੂੰ ਲਾਭ ਮਿਲ ਸਕਦਾ, ਭਾਵ ਅਗਾਮੀ ਚੋਣਾਂ ’ਚ ਹਲਕਾ ਗਿੱਲ ਲਈ ਮਲਕੀਤ ਸਿੰਘ ਦਾਖਾ ਦੀ ਦਾਅਵੇਦਾਰੀ ਕਾਫੀ ਭਾਰੀ ਹੈ | ਜ਼ਮੀਨੀ ਪੱਧਰ ’ਤੇ ਕਾਂਗਰਸ ਦੇ ਵਰਕਰਜ਼, ਵੋਟਰਾਂ ਅਤੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦਾ ਹਿੱਸਾ ਹੋਣ ਦੇ ਨਾਲ ਦਿੱਲੀ ਵਿਚ ਕਾਂਗਰਸ ਦੇ ਮੁੱਖ ਦਫ਼ਤਰ ਨਾਲ ਜੁੜੇ ਮਲਕੀਤ ਸਿੰਘ ਦਾਖਾ ਵਿਚ ‘ਆਪ’ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰਾਂ ਨੂੰ ਟੱਕਰ ਦੇਣ ਦੀ ਸਮਰੱਥਾ ਹੈ | ਚੋਣਾਂ ਤੋਂ ਐਨ ਪਹਿਲਾਂ ਕਾਂਗਰਸ ਦੇ ਅੰਦਰਲੇ ਘਟਨਾਕ੍ਰਮ ਦੇ ਚੱਲਦਿਆਂ ਦਿੱਲੀ ਵਾਲੀਆਂ ਪਾਰਟੀ ਦੇ ਟਕਸਾਲੀ ਆਗੂਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਹੁਣ ਤੋਂ ਹੀ ਸਰਗਰਮ ਹੋਣ ਦੇ ਇਸ਼ਾਰੇ ਬਾਅਦ ਮਲਕੀਤ ਸਿੰਘ ਦਾਖਾ ਰਿਜ਼ਰਵ ਵਿਧਾਨ ਸਭਾ ਹਲਕਾ ਗਿੱਲ ’ਚ ਪੂਰੀ ਤਰ੍ਹਾਂ ਮੋਰਚਾ ਸੰਭਾਲ ਲਿਆ | ਆਉਂਦੇ ਦਿਨਾਂ ’ਚ ਟਿਕਟ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਸਿਆਸੀ ਮੰਚ ’ਤੇ ਮਲਕੀਤ ਸਿੰਘ ਦੀ ਸਥਿਤੀ ਹੋਰ ਸਪੱਸ਼ਟ ਹੋ ਜਾਵੇਗੀ | ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਟਕਸਾਲੀ ਆਗੂ ਮਲਕੀਤ ਸਿੰਘ ਦਾਖਾ ਦਾ ਪਾਰਟੀ ਦੇ ਹਰ ਪ੍ਰੋਗਰਾਮ ਨੂੰ ਬੂਥ ਪੱਧਰ ਤੱਕ ਲਿਜਾਣ ਦੇ ਨਾਲ ਹੇਠਲੇ ਪੱਧਰ ‘ਤੇ ਨਿੱਜੀ ਤਾਣਾ-ਬਾਣਾ ਸੰਘਣਾ ਬਣਿਆ ਹੋਇਆ, ਇਸ ਕਰਕੇ ਕਾਂਗਰਸ ਦੇ ਪ੍ਰੋੜ ਆਗੂਆਂ ਵਿਚ ਮੋਹਰੀ ਮਲਕੀਤ ਸਿੰਘ ਦਾਖਾ ਦੀਆਂ ਤੇਜ ਹੁੰਦੀਆਂ ਸਿਆਸੀ ਸਰਗਰਮੀਆਂ ਨੂੰ ਕੋਈ ਤਾਂ ਇਸ਼ਾਰਾ ਹੈ |
ਹਲਕਾ ਗਿੱਲ ’ਚ ਮਲਕੀਤ ਸਿੰਘ ਦਾਖਾ ਦੀਆਂ ਸਿਆਸੀ ਸਰਗਰਮੀਆਂ ਤੇਜ਼ !
ਅਜੀਤ ਡੈਸਕ
17-06-2026