28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਸੁਪਰਵਾਈਜ਼ਰਾਂ ਵਲੋਂ ਲੋਕਾਂ ਨੂੰ ਡਰੱਗ ਤੇ ਸੋਸ਼ਿਓ-ਇਕਨੌਮਿਕ ਗਿਣਤੀਕਾਰਾਂ ਨੂੰ ਸਰਵੇ ਦੌਰਾਨ ਸਹਿਯੋਗ ਦੇਣ ਦੀ ਅਪੀਲ

ਅਜੀਤ ਡੈਸਕ 17-06-2026

ਸਠਿਆਲਾ, 16 ਜੂਨ (ਜਗੀਰ ਸਿੰਘ ਸਫਰੀ)- ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡਾਂ ਦੇ ਲੋਕਾਂ ਨੂੰ ਡਰੱਗ ਅਤੇ ਸੋਸ਼ਿ�-ਇਕਨੌਮਿਕ ਸਰਵੇਖਣ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਸੁਪਰਵਾਈਜ਼ਰਾਂ ਵਲੋਂ ਗਿਣਤੀਕਾਰਾਂ ਨੂੰ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ ‘ਤੇ ਸੁਪਰਵਾਈਜ਼ਰ ਗਗਨਦੀਪ ਸਿੰਘ ਸਠਿਆਲਾ ਨੇ ਐੱਸ. ਡੀ. ਐੱਮ. ਜਸ਼ਨਦੀਪ ਸਿੰਘ ਬਾਬਾ ਬਕਾਲਾ ਸਾਹਿਬ ਨਿਰਦੇਸ਼ਾਂ ‘ਤੇ ਡਰੱਗ ਤੇ ਸੋਸ਼ਿ�-ਇਕਨੋਮਿਕ ਗਿਣਤੀਕਾਰ ਬੂਥਵਾਈਜ਼ ਘਰ-ਘਰ ਜਾ ਕੇ ਨਿਰਧਾਰਿਤ ਪ੍ਰੋਫਾਰਮੇ ਅਨੁਸਾਰ ਜਾਣਕਾਰੀ ਇਕੱਠੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਰਵੇ ਦੌਰਾਨ ਕਈ ਵਾਰ ਗਿਣਤੀਕਾਰਾਂ ਨੂੰ ਲੋਕਾਂ ਵਲੋਂ ਪੂਰਾ ਸਹਿਯੋਗ ਨਾ ਮਿਲਣ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਸਰਵੇਖਣ ਦੇ ਕੰਮ ਦੀ ਰਫ਼ਤਾਰ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਨੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਗਿਣਤੀਕਾਰ ਉਨ੍ਹਾਂ ਦੇ ਘਰ ‘ਚ ਜਾਣਕਾਰੀ ਇਕੱਠੀ ਕਰਨ ਲਈ ਪਹੁੰਚਣ ਤਾਂ ਉਨ੍ਹਾਂ ਦਾ ਸਤਿਕਾਰ ਨਾਲ ਸਵਾਗਤ ਕੀਤਾ ਜਾਵੇ ਅਤੇ ਸਹੀ ਤੇ ਪੂਰੀ ਜਾਣਕਾਰੀ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਲੋਕਾਂ ਵਲੋਂ ਦਿੱਤੀ ਗਈ ਜਾਣਕਾਰੀ ਨੂੰ ਪੂਰੀ ਗੁਪਤ ਰੱਖੀ ਜਾਂਦੀ ਹੈ ਅਤੇ ਇਸ ਦੀ ਵਰਤੋਂ ਸਿਰਫ਼ ਸਰਕਾਰੀ ਸਰਵੇਖਣ ਦੇ ਮੰਤਵ ਲਈ ਹੀ ਕੀਤੀ ਜਾਂਦੀ ਹੈ। ਸੁਪਰਵਾਈਜ਼ਰ ਗਗਨਦੀਪ ਸਿੰਘ ਨੇ ਪੰਚਾਇਤੀ ਨੁਮਾਇੰਦਿਆਂ, ਸਮਾਜ ਸੇਵੀ ਸੰਸਥਾਵਾਂ ਅਤੇ ਪਿੰਡ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਗਿਣਤੀਕਾਰਾਂ ਦਾ ਪੂਰਾ ਸਾਥ ਦੇਣ ਤਾਂ ਜੋ ਡਰੱਗ ਅਤੇ ਸੋਸ਼ਿ�-ਇਕਨੋਮਿਕ ਸਰਵੇ ਸਮੇਂ ਸਿਰ ਮੁਕੰਮਲ ਹੋ ਸਕੇ ਅਤੇ ਪ੍ਰਾਪਤ ਅੰਕੜਿਆਂ ਦੇ ਆਧਾਰ ‘ਤੇ ਲੋਕ ਭਲਾਈ ਨਾਲ ਸਬੰਧਤ ਯੋਜਨਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਤਿਆਰ ਕੀਤਾ ਜਾ ਸਕੇ। ਇਸ ਮੌਕੇ ਗਿਣਤੀਕਾਰ ਮਾ: ਜਗੀਰ ਸਿੰਘ, ਮੈਡਮ ਪ੍ਰਭਜੋਤ ਕੌਰ, ਕੰਵਲਜੀਤ ਕੌਰ ਤੇ ਹੋਰ ਹਾਜ਼ਰ ਸਨ।

ਪਿਛਲੀ ਖ਼ਬਰ ਮਨੁੱਖ ਜਨਮ ਤੋਂ ਸਾਫ਼ ਮਨ ਵਾਲਾ ਹੁੰਦਾ ਹੈ-ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਅਗਲੀ ਖ਼ਬਰ ਹਲਕਾ ਗਿੱਲ ’ਚ ਮਲਕੀਤ ਸਿੰਘ ਦਾਖਾ ਦੀਆਂ ਸਿਆਸੀ ਸਰਗਰਮੀਆਂ ਤੇਜ਼ !

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।