14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਪ੍ਰਵਾਸੀ ਭਾਰਤੀ ਹਲਕਾ ਦਾਖਾ ’ਚ ਵਿਧਾਇਕ ਇਯਾਲੀ ਨਾਲ ਚੱਟਾਨ ਵਾਂਗ ਖੜ੍ਹੇ ਹਨ-ਢੇਸੀ ਬ੍ਰਦਰਜ਼

ਅਜੀਤ ਡੈਸਕ 18-06-2026

ਹੰਬੜਾਂ, 17 ਜੂਨ (ਮੇਜਰ ਹੰਬੜਾਂ)-ਪੰਥਕ ਹਲਕਾ ਗਿਣੇ ਜਾਂਦੇ ਵਿਧਾਨ ਸਭਾ ਹਲਕਾ ਦਾਖਾ ‘ਚ ਪ੍ਰਵਾਸੀ ਭਾਰਤੀ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਸੀਨੀਅਰ ਆਗੂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨਾਲ ਚੱਟਾਨ ਵਾਂਗ ਖੜ੍ਹੇ ਹਨ ਕਿਉਂਕਿ ਸ. ਇਯਾਲੀ ਵਲੋਂ ਹਮੇਸ਼ਾਂ ਹੀ ਪੰਜਾਬੀ ਪ੍ਰਵਾਸੀ ਭਾਰਤੀਆਂ ਦੇ ਮਸਲਿਆਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਵਾਏ ਜਾਣ ਦੇ ਯਤਨ ਕੀਤੇ ਜਾਂਦੇ ਹਨ ਤੇ ਇਸ ਲਈ ਵਿਧਾਇਕ ਇਯਾਲੀ ਪ੍ਰਵਾਸੀ ਪੰਜਾਬੀਆਂ ਦੇ ਦਿਲਾਂ ‘ਚ ਵਸ ਚੁੱਕੇ ਹਨ। ਇਹ ਪ੍ਰਗਟਾਵਾ ਨੰਬਰਦਾਰ ਕੁਲਵੰਤ ਸਿੰਘ ਢੇਸੀ ਅਤੇ ਬਲਵੰਤ ਸਿੰਘ ਢੇਸੀ ਕੈਨੇਡਾ ਭਰਾਵਾਂ ਨੇ ਵਿਧਾਨ ਸਭਾ ਹਲਕਾ ਦਾਖਾ ‘ਚ ਪ੍ਰਵਾਸੀ ਭਾਰਤੀ ਭਾਈਚਾਰੇ ਦੇ ਸਕੇ ਸਬੰਧੀਆਂ ਤੇ ਰਿਸ਼ਤੇਦਾਰਾਂ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਹੱਕ ‘ਚ ਡਟਣ ਦੀ ਅਪੀਲ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਥਕ ਹਲਕਾ ਗਿਣੇ ਜਾਂਦੇ ਹਲਕਾ ਦਾਖਾ ਦੇ ਲੋਕ ਸ. ਇਯਾਲੀ ਨੂੰ 2027 ਦੀਆਂ ਆ ਰਹੀਆਂ ਵਿਧਾਨ ਸਭਾ ਚੋਣਾਂ ‘ਚ ਜਿਤਾਉਣ ਲਈ ਪੱਬਾਂ ਭਾਰ ਖੜ੍ਹੇ ਹਨ ਕਿਉਂਕਿ ਲੋਕ ਜਾਣਦੇ ਹਨ ਕਿ ਸ. ਇਯਾਲੀ ਹੀ ਹਨ ਜੋ ਲੋਕਾਂ ਦੇ ਹਰ ਦੁੱਖ ਸੁੱਖ ‘ਚ ਉਨ੍ਹਾਂ ਨਾਲ ਖੜ੍ਹਦੇ ਹਨ। ਉਨ੍ਹਾਂ ਹੋਰ ਕਿਹਾ ਕਿ ਸ. ਇਯਾਲੀ ਦੇ ਵਾਰਿਸ ਪੰਜਾਬ ਦੇ ਪਾਰਟੀ ਦਾ ਹਿੱਸਾ ਬਣਨ ਨਾਲ ਪੰਥਕ ਮਸਲਿਆਂ ਦੇ ਹੱਲ ਅਤੇ ਬੰਦੀ ਸਿੰਘਾਂ ਦੀ ਰਿਹਾਈ ਵਰਗੇ ਮਸਲੇ ਹੱਲ ਕਰਵਾਏ ਜਾਣ ਦਾ ਰਾਹ ਪੱਧਰਾ ਹੋਇਆਂ ਹੈ ਤੇ ਸੂਬੇ ਅੰਦਰ ਪੰਥਕ ਲਹਿਰ ਖੜ੍ਹੀ ਹੋਵੇਗੀ। ਨੰਬਰਦਾਰ ਕਲਵੰਤ ਸਿੰਘ ਢੇਸੀ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਨਾਲ ਜੁੜੇ ਪੰਜਾਬੀ ਪ੍ਰਵਾਸੀ ਭਾਰਤੀ ਜਲਦ ਪੰਜਾਬ ‘ਚ ਆਉਣਗੇ ਤੇ ਸ.ਇਯਾਲੀ ਦੀ ਚੋਣ ਕੰਪੇਨ ਦਾ ਹਿੱਸਾ ਬਣਨਗੇ।

ਪਿਛਲੀ ਖ਼ਬਰ ਟਰਾਂਸਫਰਮਰ ਚੋਰਾਂ ਦੀ ਦਹਿਸ਼ਤ ਕਾਰਨ ਕਿਸਾਨ ਟਰਾਂਸਫਰਮਰ ਘਰ ਲਿਜਾਣ ਲਈ ਮਜਬੂਰ ਅਗਲੀ ਖ਼ਬਰ ਲਾਵਾਰਸ ਕੁੱਤਿਆਂ ਦੀ ਜਗਰਾਉਂ ’ਚ ਦਹਿਸ਼ਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।