07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਮੁਸਲਮਾਨ ਭਾਈਚਾਰੇ ਨੇ ਹੰਬੜਾਂ ’ਚ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ

ਅਜੀਤ ਡੈਸਕ 27-06-2026
ਹੰਬੜਾਂ, 26 ਜੂਨ (ਮੇਜਰ ਹੰਬੜਾਂ)-ਮੁਹੰਮਦ ਮਦਿਆ ਮਸਜਦ ਗਰੀਨ ਪਾਰਕ ਹੰਬੜਾਂ ਦੇ ਪ੍ਰਬੰਧਕਾਂ ਤੇ ਮੁਸਲਮਾਨ ਭਾਈਚਾਰੇ ਵਲੋਂ ਹੰਬੜਾਂ ਵਿਖੇ ਮੁੱਲਾਂਪੁਰ ਮੁੱਖ ਮਾਰਗ ’ਤੇ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਗਈ। ਛਬੀਲ ਦਾ ਉਦਘਾਟਨ ਕਾਂਗਰਸ ਦੇ ਸੀਨੀਅਰ ਆਂਗੂ ਪ੍ਰਧਾਨ ਮਨਜੀਤ ਸਿੰਘ ਹੰਬੜਾਂ ਅਤੇ ਪੰਚਾਇਤ ਮੈਂਬਰ ਅਵਤਾਰ ਸਿੰਘ ਭੰਦੋਲ ਵਲੋਂ ਰੀਬਨ ਕੱਟਕੇ ਕੀਤਾ ਗਿਆ ਤੇ ਮੁਸਲਮਾਨ ਭਾਈਚਾਰੇ ਨਾਲ ਛਬੀਲ ਤੇ ਸੇਵਾ ਵਿਚ ਯੋਗਦਾਨ ਪਾਇਆ। ਪ੍ਰਧਾਨ ਹੰਬੜਾਂ ਨੇ ਕਿਹਾ ਕਿ ਮੁਸਲਮਾਨ ਭਾਈਚਾਰਕ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਮੇਂ ਸੰਗਤਾਂ ਨੂੰ ਠੰਢਾ-ਮਿੱਠਾ ਜਲ ਛਕਾਏ ਜਾਣ ਦੀ ਸੇਵਾ ਨਿਭਾਈ ਹੈ, ਜੋ ਕਿ ਉਨ੍ਹਾਂ ਦਾ ਨੇਕ ਉਪਰਾਲਾ ਹੈ ਕਿ ਗਰਮੀ ਦੇ ਸਮੇਂ ’ਚ ਸੰਗਤਾਂ ਲਈ ਠੰਢੇ-ਮਿੱਠ ਜਲ ਦੀ ਛਬੀਲ ਲਗਾਈ ਹੈ। ਇਸ ਸਮੇਂ ਸੇਵਾਦਾਰਾਂ ਵਿਚ ਮੁਹੰਮਦ ਮਹਿਫੂਜ ਮਿੰਟੂ, ਮੁਹੰਮਦ ਜੈਨੂਅਲ, ਮੁਹੰਮਦ ਸ਼ਾਨੇ ਆਲਮ, ਮੁਹੰਮਦ ਇਨਸ਼ਾਦ, ਬਿੱਟੂ ਸਿੱਧੂ, ਗੁਰਪ੍ਰੀਤ ਸਿੰਘ ਪੀਤਾ, ਮੁਹੰਮਦ ਇਮਤਿਹਾਜ, ਮੁਹੰਮਦ ਕੈਫ, ਮੁਹੰਮਦ ਅਲੀ ਰਾਜਾ, ਮੁਹੰਮਦ ਇਬਰਾਨ, ਮੁਹੰਮਦ ਮਹਿਮੂਦ, ਮੁਹੰਮਦ ਮੌਜੂਬ, ਮੁਹੰਮਦ ਮੁਮਤਾਜ, ਮੁਹੰਮਦ ਅਕਤਰ, ਮੁਹੰਮਦ ਰੋਹਤ ਸਮੇਤ ਹੋਰ ਸੇਵਾਦਾਰ ਵੀ ਮੌਜੂਦ ਸਨ।
ਪਿਛਲੀ ਖ਼ਬਰ ਬੁਰਜ ਲਿੱਟਾਂ -ਹਲਵਾਰਾ ਸੰਪਰਕ ਸੜਕ ’ਤੇ ਸੀਵਰੇਜ ਦਾ ਗੰਦਾ ਪਾਣੀ ਖੜ੍ਹਨ ਨਾਲ ਲੋਕ ਭਾਰੀ ਪ੍ਰੇਸ਼ਾਨ ਅਗਲੀ ਖ਼ਬਰ ਪੰਜਾਬੀ ਸਾਹਿਤ ਅਕੈਡਮੀ ਦੇ ਸੰਵਿਧਾਨ ’ਚ ਸੋਧ ਲਈ ਮੈਂਬਰਾਂ ਤੋਂ ਸੁਝਾਅ ਲੈਣ ਲਈ 6 ਮਹੀਨੇ ਦਾ ਸਮਾਂ ਦਿੱਤਾ ਜਾਵੇ-ਮਿੱਤਰ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।