07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਬੁਰਜ ਲਿੱਟਾਂ -ਹਲਵਾਰਾ ਸੰਪਰਕ ਸੜਕ ’ਤੇ ਸੀਵਰੇਜ ਦਾ ਗੰਦਾ ਪਾਣੀ ਖੜ੍ਹਨ ਨਾਲ ਲੋਕ ਭਾਰੀ ਪ੍ਰੇਸ਼ਾਨ

ਅਜੀਤ ਡੈਸਕ 27-06-2026
ਹਲਵਾਰਾ, 26 ਜੂਨ (ਮਨਦੀਪ ਉੱਭੀ ਸਿੰਘ) ਹਲਵਾਰਾ ਤੋਂ ਬੁਰਜ ਲਿੱਟਾਂ ਲਿੰਕ ਸੜਕ ਤੇ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਹੋਣ ’ਤੇ ਮੁਹੱਲਾ ਨਿਵਾਸੀਆਂ ਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਖਾਸ ਕਰ ਦੋ ਪਹੀਆ ਵਾਹਨ ਚਾਲਕ ਦੁਰਘਟਨਾਵਾਂ ਦਾ ਸ਼ਿਕਾਰ ਹੋ ਰਹੇ ਨੇ ਅਤੇ ਸੱਟਾਂ ਲਵਾ ਰਹੇ ਨੇ ਕਰੀਬ ਇਕ ਕਿਲੋਮੀਟਰ ਸੜਕ ’ਤੇ ਗੰਦਾ ਪਾਣੀ ਖੜਾ ਹੈ। ਘਰਾਂ ਵਿਚ ਵੀ ਜਾ ਰਿਹਾ ਹੈ ਅਤੇ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋਇਆ ਪਿਆ ਹੈ । ਪਿਛਲੇ ਸਾਲ ਦਸੰਬਰ ਮਹੀਨੇ ਵੀ ਸੀਵਰੇਜ ਦਾ ਗੰਦਾ ਪਾਣੀ ਘਰਾਂ ਵਿਚ ਵੜ ਗਿਆ ਸੀ, ਕਈ ਲੋਕ ਬਿਮਾਰ ਬਿਮਾਰ ਪੈ ਗਏ ਸਨ। ਪੈਦਲ ਜਾਣ ਵਾਲੇ ਵੀ ਬਹੁਤ ਪ੍ਰੇਸ਼ਾਨ ਹਨ, ਰਸਤੇ ਵਿਚ ਆਉਂਦੇ ਟਰੈਕਟਰ ਟਰਾਲੀਆਂ ਦਾ ਸਹਾਰਾ ਲੈ ਕੇ ਲੰਘਦੇ ਹਨ ਕਾਰਾਂ ਅਤੇ ਹੋਰ ਵਾਹਨ ਲੰਘਣ ਤੇ ਗੰਦੇ ਪਾਣੀ ਦੇ ਬਦਬੂ ਆਉਣ ਕਾਰਨ ਗੱਡੀਆਂ ਵੀ ਖਰਾਬ ਹੋ ਰਹੀਆਂ ਹਨ। ਸੜਕ ਦੇ ਨੇੜਲੇ ਘਰਾਂ ਵਿਚ ਰਹਿਣ ਵਾਲੇ ਲੋਕ ਵੀ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਸੀਵਰੇਜ ਦੇ ਗੰਦੇ ਪਾਣੀ ਕਾਰਨ ਸੜਕ ਵੀ ਕਈ ਜਗ੍ਹਾ ਤੋਂ ਬੁਰੀ ਤਰ੍ਹਾਂ ਟੁੱਟ ਗਈ ਹੈ ਸਰਕਾਰ ਦੇ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ।
ਕੀ ਕਹਿਣਾ ਹੈ ਹਲਵਾਰਾ ਦੇ ਸਰਪੰਚ ਦਾ
ਹਲਵਾਰਾ ਦੇ ਸਰਪੰਚ ਸੁਖਵਿੰਦਰ ਸਿੰਘ ਨੇ ਕਿਹਾ ਕਿ ਹਲਵਾਰਾ ਬੁਰਜ ਲਿੱਟਾਂ ਸੜਕ ’ਤੇ ਸੀਵਰੇਜ ਦੀ ਪਹਿਲਾ ਸਫ਼ਾਈ ਕਰਵਾਈ ਗਈ ਸੀ, ਜਿਸ ਦੀ ਠੇਕੇਦਾਰ ਨੂੰ ਅਦਾਇਗੀ ਨਹੀਂ ਹੋਈ, ਪਹਿਲੀ ਸਫ਼ਾਈ ਦੇ ਪੈਸੇ ਦੇਣ ਤੋਂ ਉਪਰੰਤ ਸਫ਼ਾਈ ਕਰਵਾਈ ਜਾਵੇਗੀ। ਇਸ ਮਾਮਲੇ ਸਬੰਧੀ ਪੰਚਾਇਤ ਦੀ ਮੀਟਿੰਗ ਸੱਦੀ ਗਈ ਹੈ ।
ਪਿਛਲੀ ਖ਼ਬਰ ਕਾਲਜ ਰੋਡ ਦਾਖਾ ਗੁਰਦੁਆਰਾ ਸਿੰਘ ਸਭਾ ਵਿਖੇ ਕੀਰਤਨ ਦਰਬਾਰ ਅੱਜ ਅਗਲੀ ਖ਼ਬਰ ਮੁਸਲਮਾਨ ਭਾਈਚਾਰੇ ਨੇ ਹੰਬੜਾਂ ’ਚ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।