15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਗੁਰਸਰਨ ਕਲਾ ਭਵਨ ਮੰਡੀ ਮੁੱਲਾਂਪੁਰ ’ਚ ਨਾਟਕ ‘ਜੇ ਅਸੀ ਚੁੱਪ ਰਹੇ’ ਦਾ ਦਰਸ਼ਕਾਂ ਅਨੰਦ ਮਾਣਿਆ

ਅਜੀਤ ਡੈਸਕ 29-06-2026
ਮੁੱਲਾਂਪੁਰ ਦਾਖਾ, 28 ਜੂਨ (ਨਿਰਮਲ ਸਿੰਘ ਧਾਲੀਵਾਲ) ਗੁਰਸ਼ਰਨ ਕਲਾ ਭਵਨ ਮੰਡੀ ਮੁੱਲਾਂਪੁਰ ਵਿਖੇ ਮਾਸਿਕ ਸਮਾਰੋਹ ਦਾ ਨਾਟਕ ‘ਜੇ ਅਸੀ ਚੁੱਪ ਰਹੇ’ ਦਰਸ਼ਕਾਂ ਖੂਬ ਸਲਾਹਿਆ।ਰਸਮੀ ਉਦਘਾਟਨ ਸਮੇਂ ਲੋਕ ਕਲਾ ਮੰਚ ਦੇ ਮੁਖੀ ਹਰਕੇਸ ਚੋਧਰੀ ਦੇ ਸੱਦੇ ਉੱਪਰ ਡਾ: ਨਿਰਮਲ ਜੋੜਾ, ਜਸਮੇਲ ਸਿੰਘ ਢੱਟ, ਅਮਰੀਕ ਸਿੰਘ ਤਲਵੰਡੀ, ਬੈਂਕ ਮੈਨੇਜਰ ਜਸਰਮਨ ਸਿੰਘ ਬੇਦੀ, ਮਾਸਟਰ ਉਜਾਗਰ ਸਿੰਘ ਉਚੇਚਾ ਪਹੁੰਚੇ। ਜਗਦੀਆ ਮੋਮਬੱਤੀਆ ਲੋਅ ’ਚ ਉਦਘਾਟਨ ਉਪਰੰਤ ਗੀਤ,ਸੰਗੀਤ, ਕੋਰੀਓਗ੍ਰਾਫੀ ਬਾਅਦ ‘ਜੇ ਅਸੀ ਚੁੱਪ ਰਹੇ’ ਦਲਿਤਾ ਉੱਪਰ ਸਦੀਆ ਤੋਂ ਹੋ ਰਹੇ ਜ਼ਬਰ , ਵਿਤਕਰੇ ਦੀ ਕਹਾਣੀ ਲੇਖਕ ਹਰਕੇਸ ਚੋਧਰੀ ਦੀ ਰਚਨਾ ਸੀ। ਨਾਟਕ ਦੇ ਰੰਗਕਰਮੀ ਕਮਲਜੀਤ ਸਿੰਘ ਮੋਹੀ, ਠਾਕੁਰ ਸਿੰਘ, ਦੀਪਕ ਰਾਏ, ਨੈਨਾ ਸ਼ਰਮਾ, ਕਿਰਨਦੀਪ ਕੌਰ ਦੀ ਸ਼ਲਾਘਾ ਕਰਦਿਆਂ ਡਾ: ਨਿਰਮਲ ਜੋੋੜਾ ਕਿਹਾ ਕਿ ਜਾਤ-ਪਾਤ ਦਾ ਵਿਤਕਰਾ ਅੱਜ ਵੀ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਿਹਾ। ਸਾਡੇ ਗੁਰੁ ਸਾਹਿਬਾਨ ਸ਼੍ਰੀ ਗੁਰੁ ਨਾਨਕ ਦੇਵ ਜੀ ਨੇ ਸਦੀਆ ਪਹਿਲਾ ਇਹ ਵਖਰੇਵਾ ਖਤਮ ਕੀਤਾ। ਲੋਕ ਕਲਾ ਮੰਚ ਦੇ ਮੁਖੀ ਹਰਕੇਸ ਚੋਧਰੀ ਕਿਹਾ ਕਿ ਜੇਕਰ ਸਾਡੇ ਮੁਲਕ ਦੇ ਹਾਕਮ ਇਮਾਨਦਾਰ ਹੋਣ ਤਾਂ ਸਾਡਾ ਵਤਨ ਕਿਸੇ ਕਨੇਡਾ ਜਾਂ ਅਮਰੀਕਾ ਤੋਂ ਘੱਟ ਨਹੀਂ ਹੈ। ਨੈਸ਼ਨਲ ਐਵਾਰਡੀ ਅਮਰੀਕ ਤਲਵੰਡੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ । ਜਗਦੀਆਂ ਮੋਮਬੱਤੀਆਂ ਦੀ ਲੋਅ ਵਿੱਚ ਸਮਾਗਮ ਦਾ ਉਦਘਾਟਨ ਕੀਤਾ ਗਿਆ । ਦਰਸ਼ਕਾਂ ਨੇ ਨਾਟਕ ਦਾ ਖੂਭ ਆਨੰਦ ਮਾਣਿਆ । ਸਟੇਜ਼ ਸੰਚਾਲਨ ਲੈਕਚਰਾਰ ਪ੍ਰਗਟ ਸਿੰਘ ਵਲੋਂ ਬਾਖੂਬੀ ਕੀਤਾ ਗਿਆ। ਇਸ ਮੌਕੇ ਅੰਜੂ ਚੌਧਰੀ,ਸੁਖਦੀਪ ਸਿੰਘ,ਅਜਮੇਰ ਸਿੰਘ ਮੁੱਲਾਂਪੁਰ, ਦਵਿੰਦਰ ਸਿੰਘ ਲੰਮੇ, ਰਾਜ ਜੋਸੀ, ਬਲਦੇਵ ਸਿੰਘ,ਸੁਖਮਿੰਦਰ ਸਿੰਘ, ਬਲਵੀਰ ਸਿੰਘ ਬਾਸੀਆ, ਨੀਰਜਾ ਬਾਂਸਲ,ਅਜਮੇਰ ਸਿੰਘ ਦਾਖਾ, ਜਗਸੀਰ ਸਿੰਘ ਖ਼ਾਲਸਾ ਅਤੇ ਨਰਿੰਦਰ ਪਾਲ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਬਸਿਡੀ ਵਾਲੀ ਯੂਰੀਆ ਖਾਦ ਵਿਚ ਕਰੋੜਾਂ ਦੇ ਘੁਟਾਲੇ ਨੇ ਕਿਸਾਨਾਂ ਨਾਲ ਧੋਖਾ ਕੀਤਾ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕ... ਅਗਲੀ ਖ਼ਬਰ ਨਵਗੀਤ ਸਿੰਘ ਧਨੋਆ ਪੁੱਤਰ ਪ੍ਰਸਿੱਧ ਲੇਖਕ ਅਮਰੀਕ ਸਿੰਘ ਤਲਵੰਡੀ ਨੇ ਪਿੰਡ ਤਲਵੰਡੀ ਕਲਾਂ ਦਾ ਨਾਂਅ ਕੀਤਾ ਰੌਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।