08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਖ਼ਾਤਿਆਂ ’ਚ 3 ਹਜ਼ਾਰ ਰੁਪਏ ਆਉਣ ਦੀ ਉਡੀਕ ’ਚ ਔਰਤਾਂ ਦਾ ਧਿਆਨ ਰਿਹਾ ਮੋਬਾਈਲ ’ਚ

ਅਜੀਤ ਡੈਸਕ 02-07-2026
ਹਠੂਰ, 1 ਜੁਲਾਈ (ਜਸਵਿੰਦਰ ਸਿੰਘ ਛਿੰਦਾ)- ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਚੋਣਾਂ ਸਮੇਂ ਜੋ ਔਰਤਾਂ ਨੂੰ ਇਕ ਇਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਦੀ ਅੱਜ ਮੁੱਖ ਮਤਰੀ ਭਗਵੰਤ ਮਾਨ ਨੇ ਆਪਣੇ ਹਲਕੇ ਤੋਂ ਬਕਾਇਦਾ ਸ਼ੁਰੂਆਤ ਕੀਤੀ ਅਤੇ ਮੌਕੇ ’ਤੇ ਹਾਜ਼ਰ ਇਕ ਐੱਸ.ਸੀ. ਔਰਤ ਦੇ ਖਾਤੇ ’ਚ 4500 ਰੁਪਏ ਆਉਣ ਦੀ ਪੁਸ਼ਟੀ ਵੀ ਕੀਤੀ, ਪਰ ਏਧਰ ਹਠੂਰ ਇਲਾਕੇ ਵਿਚ ਔਰਤਾਂ ਅੱਜ ਸਵੇਰ ਤੋਂ ਹੀ ਆਪਣੇ ਘਰੇਲੂ ਕੰਮਕਾਰ ਜਲਦੀ ਨਬੇੜ ਕੇ ਆਪਣੇ ਹੱਥਾਂ ਵਿਚ ਮੋਬਾਇਲ ਲੈ ਕੇ ਸ਼ਾਮ ਤੱਕ ਉਡੀਕ ਕਰਦੀਆਂ ਰਹੀਆਂ ਕਿ ਉਨ੍ਹਾਂ ਦੇ ਖ਼ਾਤਿਆਂ ਵਿਚ 3-3 ਹਜ਼ਾਰ ਰੁਪਏ ਆਉਣ ਦੀ ਉਨ੍ਹਾਂ ਦੇ ਮੋਬਾਇਲ ’ਤੇ ਘੰਟੀ ਵੱਜੇਗੀ ਪਰ ਇਸ ਇਲਾਕੇ ਸ਼ਾਮ ਤੱਕ ਕੋਈ ਸੁਨੇਹਾ ਨਹੀਂ ਆਇਆ। ਔਰਤਾਂ ਇਕ ਦੂਜੇ ਨੂੰ ਗੁਆਂਢ ਫੋਨ ਕਰਕੇ ਪੁੱਛਦੀਆਂ ਵੀ ਰਹੀਆਂ ਕਿ ਉਸ ਦੇ ਖਾਤੇ ਵਿਚ ਪੈਸੇ ਆ ਗਏ ਕਿ ਨਹੀਂ। ਕਈਆਂ ਨੂੰ ਇਹ ਵੀ ਪਤਾ ਲੱਗਾ ਕਿ ਜੇਕਰ ਕਿਸੇ ਦੇ ਮੋਬਾਇਲ ’ਤੇ ਇਕ ਰੁਪਏ ਦਾ ਸੁਨੇਹਾ ਨਹੀਂ ਆਉਂਦਾ ਤਾਂ ਉਹ ਦੇ ਖਾਤੇ ਵਿਚ ਪੈਸੇ ਨਹੀਂ ਆਉਣਗੇ। ਜਿਸ ਕਰਕੇ ਬਹੁਤੀਆਂ ਔਰਤਾਂ ਬੈਂਕਾਂ ਵਿਚ ਜਾ ਕੇ ਆਪਣੇ ਮੋਬਾਇਲ ਤੇ ਅਧਾਰ ਕਾਰਡ ਖਾਤੇ ਨਾਲ ਲਿੰਕ ਕਰਵਾਉਣ ਦੀਆਂ ਕੋਸ਼ਿਸ਼ਾਂ ਕਰਦੀਆਂ ਰਹੀਆਂ। ਜਾਣਕਾਰੀ ਅਨੁਸਾਰ ਅਗਲੇ ਦਿਨਾਂ ਵਿਚ ਉਨ੍ਹਾਂ ਸਾਰੀਆਂ ਔਰਤਾਂ ਦੇ ਖਾਤੇ ਵਿਚ ਪੈਸੇ ਆਉਣ ਦੀ ਉਮੀਦ ਹੈ ਅਤੇ ਇਕ ਸੁਨੇਹਾ ਵੀ ਮਿਲਿਆ, ਜਿਸ ਵਿਚ ਲਿਖਿਆ ਹੈ ਕਿ 24 ਘੰਟੇ ਵਿਚ ਤੁਹਾਡੇ ਖ਼ਾਤੇ ਵਿਚ ਰੁਪਏ ਆ ਜਾਣਗੇ।
ਪਿਛਲੀ ਖ਼ਬਰ ਭਾ. ਕਿ. ਯੂ ਦੁਆਬਾ ਵਲੋਂ ਖੇਤੀਬਾੜੀ ਲਈ 8 ਘੰਟੇ ਨਿਰਵਿਘਨ ਸਪਲਾਈ ਦੀ ਮੰਗ ਅਗਲੀ ਖ਼ਬਰ ਮਾਨ ਸਰਕਾਰ ਵਲੋਂ ਕਾਰਡ ਧਾਰਕਾਂ ਨੂੰ ਮੁਫ਼ਤ ਰਾਸ਼ਨ ਕਿੱਟਾਂ ਦੇਣੀਆਂ ਸ਼ਲਾਘਾਯੋਗ ਉਪਰਾਲਾ- ਲਾਦੀਆਂ, ਵਿਰਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।