14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਲੁਧਿਆਣਾ-ਜਗਰਾਉਂ ਮੁੱਖ ਮਾਰਗ ’ਤੇ ਅੱਡਾ ਚੌਂਕੀਮਾਨ ਵਿਖੇ ਛਬੀਲ ਲਗਾਈ

ਅਜੀਤ ਡੈਸਕ 03-07-2026
ਚੌਂਕੀਮਾਨ, 2 ਜੁਲਾਈ (ਤੇਜਿੰਦਰ ਸਿੰਘ ਚੱਢਾ)-ਲੁਧਿਆਣਾ-ਜਗਰਾਉਂ ਮੁੱਖ ਮਾਰਗ ’ਤੇ ਅੱਡਾ ਚੌਂਕੀਮਾਨ ਵਿਖੇ ਨੌਜਵਾਨ ਵੀਰਾਂ ਵਲੋਂ ਦੁਕਾਨਦਾਰ ਵੀਰਾਂ ਦੇ ਸਹਿਯੋਗ ਨਾਲ ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਪ੍ਰਧਾਨ ਹਰਪਾਲ ਸਿੰਘ ਗੁੜੇ, ਪੰਚ ਮਨਪ੍ਰੀਤ ਸਿੰਘ, ਪਵਨਦੀਪ ਸਿੰਘ ਧਾਲੀਵਾਲ, ਗੁਰਚਰਨ ਸਿੰਘ ਗੁੜੇ, ਜਗਵਿੰਦਰ ਸਿੰਘ ਚੌਂਕੀਮਾਨ, ਵਰਿੰਦਰ ਸਿੰਘ ਚੌਂਕੀਮਾਨ, ਬਾਬਾ ਦੇਵ ਸਿੰਘ ਦੇਹਰਾਦੂਨ ਤੇ ਕੁਲਦੀਪ ਸਿੰਘ ਗੁੜੇ ਨੇ ਦੱਸਿਆ ਕਿ ਨੌਜਵਾਨ ਵੀਰਾਂ ਵਲੋਂ ਕੜਕਦੀ ਧੁੱਪ ਵਿਚ ਸੇਵਾ ਕਰਦਿਆਂ ਰਾਹਗੀਰਾਂ ਨੂੰ ਠੰਢਾ ਮਿੱਠਾ ਜਲ ਛਕਾਇਆ। ਇਸ ਮੌਕੇ ਉਨ੍ਹਾਂ ਨੇ ਨੌਜਵਾਨ ਵੀਰਾਂ ਤੇ ਦੁਕਾਨਦਾਰ ਵੀਰਾਂ ਸਮੇਤ ਨਗਰ ਨਿਵਾਸੀ ਪਿੰਡ ਚੌਂਕੀਮਾਨ ਤੇ ਗੁੜੇ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਛਬੀਲ ਲਗਾਈ ਗਈ। ਇਸ ਮੌਕੇ ਸਾਬਕਾ ਪੰਚ ਤੇਜਿੰਦਰ ਸਿੰਘ, ਕਾਲਾ ਸਿੰਘ ਚੌਂਕੀਮਾਨ, ਜਸਪ੍ਰੀਤ ਸਿੰਘ ਮਡਨ, ਹਰਜਿੰਦਰ ਸਿੰਘ ਫੌਜੀ, ਗੁਰਜੀਤ ਸਿੰਘ ਖ਼ਾਲਸਾ, ਜਗਸੀਰ ਸਿੰਘ ਯੂ.ਏ.ਈ, ਭਵਨਜੋਤ ਸਿੰਘ, ਜਸਕਰਨ ਸਿੰਘ, ਸਾਬਕਾ ਸਰਪੰਚ ਦਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਨਵਜੋਤ ਸਿੰਘ ਧਾਲੀਵਾਲ, ਰਾਜ ਯੂ.ਏ.ਈ, ਆਦਿ ਵੱਡੀ ਗਿਣਤੀ ਵਿਚ ਨੌਜਵਾਨ ਵੀਰ ਤੇ ਦੁਕਾਨਦਾਰ ਵੀਰ ਹਾਜ਼ਰ ਸਨ।
ਪਿਛਲੀ ਖ਼ਬਰ ਸੜਕ ਕਿਨਾਰੇ ਤੰਬਾਕੂ-ਸਿਗਰਟ ਖੋਖਿਆਂ ਦੀ ਵਧਦੀ ਗਿਣਤੀ ਰੋਕਣ ਲਈ ਦਾਖਾ ਪੁਲਿਸ ਵਲੋਂ ਤਾੜਨਾ ਅਗਲੀ ਖ਼ਬਰ ਪਿੰਡ ਬੱਸੀਆਂ ਵਿਖੇ ਚੌਥੇ ਗੁਰਬਾਣੀ ਕੰਠ ਮੁਕਾਬਲੇ ਦੀਆਂ ਤਿਆਰੀਆਂ ਜ਼ੋਰਾਂ ’ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।