14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਭੱਠਾਧੂਹਾ ਵਿਖੇ ਪੀਰ ਬਾਬਾ ਜੰਡ ਵਾਲਾ ਦੀ ਦਰਗਾਹ ’ਤੇ ਭੰਡਾਰਾ ਕਰਵਾਇਆ

ਅਜੀਤ ਡੈਸਕ 03-07-2026
ਹੰਬੜਾਂ, 2 ਜੁਲਾਈ (ਹਰਵਿੰਦਰ ਸਿੰਘ ਮੱਕੜ )-ਨਜ਼ਦੀਕੀ ਪਿੰਡ ਭੱਠਾਧੂਹਾ ਵਿਖੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਪੀਰ ਬਾਬਾ ਜੰਡ ਵਾਲਾ ਦੀ ਦਰਗਾਹ ’ਤੇ ਸਾਲਾਨਾ ਭੰਡਾਰਾ ਤੇ ਸੱਭਿਆਚਾਰਕ ਮੇਲਾ ਮੁੱਖ ਸੇਵਾਦਾਰ ਹਰਨੇਕ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਚਾਦਰ ਚੜ੍ਹਾਉਣ ਦੀ ਰਸਮ ਸਮੂਹ ਸੰਗਤ ਤੇ ਪ੍ਰਬੰਧਕ ਕਮੇਟੀ ਵਲੋਂ ਸ਼ਰਧਾ ਸਹਿਤ ਨਿਭਾਈ ਗਈ ਉਪਰੰਤ ਸੱਭਿਆਚਾਰਕ ਮੇਲੇ ਦਾ ਰਸਮੀ ਉਦਘਾਟਨ ਬਲਵੀਰ ਸਿੰਘ, ਸਤਨਾਮ ਸਿੰਘ, ਸੋਖਾ ਸਿੰਘ, ਰੂਪ ਸਿੰਘ, ਕਰਮਜੀਤ ਸਿੰਘ, ਲਖਵੀਰ ਸਿੰਘ ਆਦਿ ਵਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਮੌਕੇ ਗਾਇਕ ਕਲਾਕਾਰਾਂ ’ਚ ਬਲਵੀਰ ਭੱਠਾਧੂਹਾ, ਲੱਖੀ ਢੱਟ, ਮਿੰਨੀ ਮਾਣਕ, ਸੀਮਾ ਗਿੱਲ, ਗੁਰਦੇਵ ਕਲੇਰ, ਮਨਮੋਹਣ ਭੱਟੀ ਤੇ ਹੋਰਾਂ ਨੇ ਆਪਣੀ ਗਾਇਕੀ ਨਾਲ ਸਰੋਤਿਆਂ ਨੂੰ ਲੰਬਾ ਸਮਾਂ ਕੀਲੀ ਰੱਖਿਆ। ਇਸ ਦੌਰਾਨ ਗਾਇਕ ਬਲਵੀਰ ਸਿੰਘ ਭੱਠਾਧੂਹਾ ਨੇ ‘ਦੇਖਲੋ ਪੰਜਾਬ ਦੀ ਜਵਾਨੀ ਨੱਚਦੀ ’ਤੇ ਹੋਰ ਸੱਭਿਆਚਾਰਕ ਗੀਤਾਂ ਨਾਲ ਹਾਜ਼ਰੀ ਭਰੀ। ਇਸ ਮੌਕੇ ਗੁਰੂ ਕਾ ਲੰਗਰ ਵਰਤਾਇਆ ਗਿਆ। ਇਸ ਸਮੇਂ ਬਿੱਟੂ, ਰਾਮ ਸਰੂਪ, ਗਾਗੀ, ਰਾਜ, ਸ਼ਿੰਦਰ ਸਿੰਘ, ਨਿਹਾਲ ਸਿੰਘ ਤੇ ਹੋਰ ਸ਼ਰਧਾਲੂ ਸੰਗਤ ਦੇ ਰੂਪ ਵਿਚ ਹਾਜ਼ਰ ਸਨ।
ਪਿਛਲੀ ਖ਼ਬਰ ਫ਼ਿਰੋਜ਼ਪੁਰ ਸ਼ਹਿਰੀ ਹਲਕੇ ’ਚ ਸ਼੍ਰੋਮਣੀ ਅਕਾਲੀ ਦਲ ਨੇ ਤੇਜ਼ ਕੀਤੀਆਂ ਜਥੇਬੰਦਕ ਸਰਗਰਮੀਆਂ ਸਰਕਲ ਪੱਧਰ ਦੀਆਂ ਮੀਟਿੰਗਾਂ ਦਾ... ਅਗਲੀ ਖ਼ਬਰ ਸੀ.ਐੱਚ.ਸੀ. ਹਠੂਰ ’ਚ ਡਾ. ਗੁਰਬਿੰਦਰ ਕੌਰ ਨੇ ਐੱਸ.ਐੱਮ.ਓ. ਦਾ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।