08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਪਿੰਡ ਸਿਹੌੜਾ ਦੇ ਨੌਜਵਾਨ ਰਾਜਪਾਲ ਸਿੰਘ ਦੀ ਕੈਨੇਡਾ ’ਚ ਦਿਲ ਦੇ ਦੌਰੇ ਨਾਲ ਮੌਤ

ਅਜੀਤ ਡੈਸਕ 13-07-2026
ਮਲੌਦ, 12 ਜੁਲਾਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਸੱਤ ਸਮੁੰਦਰੋਂ ਪਾਰ ਆਪਣੀ ਜਨਮ ਭੂਮੀ ਤੋਂ ਵਿਦੇਸ਼ ਪਹੁੰਚ ਕੇ ਰੁਜਗਾਰ ਲਈ ਪਹੁੰਚੇ ਹਲਕਾ ਪਾਇਲ ਦੇ ਪਿੰਡ ਸਿਹੌੜਾ ਨਾਲ ਸੰਬੰਧਿਤ ਨੌਜਵਾਨ ਰਾਜਪਾਲ ਸਿੰਘ ਰਾਜੂ (44) ਪੁੱਤਰ ਦਰਸਨ ਸਿੰਘ ਪ੍ਰਧਾਨ ਦਾ ਦਿਹਾਂਤ ਹੋਣ ਦੀ ਖ਼ਬਰ ਮਿਲਣ ਨਾਲ ਪਿੰਡ ਵਿਚ ਸੋਗ ਦਾ ਮਾਹੌਲ ਹੈ। ਪਰਿਵਾਰਕ ਮੈਂਬਰ ਅਵਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਰਾਜਪਾਲ ਸਿੰਘ ਰਾਜੂ ਜੋ ਆਪਣੇ ਪਰਿਵਾਰ ਸਮੇਤ ਪਿਛਲੇ ਸਮੇਂ ਤੋਂ ਕੈਨੇਡਾ ਦੇ ਕੈਲਗਰੀ ਸ਼ਹਿਰ ਵਿਖੇ ਰਹਿ ਰਿਹਾ ਸੀ, ਜਿਸ ਨੂੰ ਅਚਾਨਕ ਹੀ ਦਿਲ ਦੇ ਦੌਰੇ ਦੀ ਸ਼ਿਕਾਇਤ ਆਉਣ ਕਾਰਨ ਮੌਤ ਹੋ ਗਈ। ਮ੍ਰਿਤਕ ਰਾਜਪਾਲ ਸਿੰਘ ਰਾਜੂ ਆਪਣੇ ਹੱਸਦੇ ਵੱਸਦੇ ਪਰਿਵਾਰ ਵਿਚ ਮਾਤਾ-ਪਿਤਾ, ਦੋ ਭੈਣਾ, ਇੱਕ ਭਰਾ ਤੇ ਪਤਨੀ ਸਮੇਤ ਇੱਕ ਲੜਕਾ ਤੇ ਲੜਕੀ ਛੱਡ ਗਿਆ।
ਪਿਛਲੀ ਖ਼ਬਰ ਪਿੰਡ ਲਿੱਤਰਾਂ ਵਿਖੇ ਐੱਸ.ਆਈ.ਆਰ. ਮੁਹਿੰਮ ਤਹਿਤ ਵੋਟਰ ਸੂਚੀ ਦੀ ਸੁਧਾਈ ਲਈ 2 ਦਿਨਾਂ ਕੈਂਪ ਲਗਾਇਆ ਅਗਲੀ ਖ਼ਬਰ ਲੋਹਟਬੱਦੀ ਪੁਲਿਸ ਵਲੋਂ ਅਦਾਲਤੀ ਕੇਸ ਦਾ ਭਗੌੜਾ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।