08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਪਿੰਡ ਲਿੱਤਰਾਂ ਵਿਖੇ ਐੱਸ.ਆਈ.ਆਰ. ਮੁਹਿੰਮ ਤਹਿਤ ਵੋਟਰ ਸੂਚੀ ਦੀ ਸੁਧਾਈ ਲਈ 2 ਦਿਨਾਂ ਕੈਂਪ ਲਗਾਇਆ

ਅਜੀਤ ਡੈਸਕ 13-07-2026

ਰਾਏਕੋਟ, 12 ਜੁਲਾਈ (ਬਲਵਿੰਦਰ ਸਿੰਘ ਲਿੱਤਰ) ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੂਬੇ ਭਰ ’ਚ ਚਲਾਈ ਜਾ ਰਹੀ ਐੱਸ.ਆਈ.ਆਰ. (ਵਿਸ਼ੇਸ਼ ਗੰਭੀਰ ਸੁਧਾਈ) ਮੁਹਿੰਮ ਤਹਿਤ ਨਜ਼ਦੀਕੀ ਪਿੰਡ ਲਿੱਤਰਾਂ ਵਿਖੇ ਵੋਟਰ ਸੂਚੀਆਂ ਦੀ ਸੁਧਾਈ ਅਤੇ ਸੋਧ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਦੋ ਦਿਨਾਂ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਹ ਕੈਂਪ ਬੀ.ਐੱਲ.ਓ. ਕਰਮਜੀਤ ਕੌਰ ਦੀ ਯੋਗ ਅਗਵਾਈ ਹੇਠ ਸਥਾਨਕ ਪੋਲਿੰਗ ਬੂਥ ’ਤੇ ਲਗਾਇਆ ਗਿਆ, ਜਿਸ ਵਿੱਚ ਪਿੰਡ ਵਾਸੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।ਇਸ ਦੋ ਦਿਨਾਂ ਵਿਸ਼ੇਸ਼ ਕੈਂਪ ਦੌਰਾਨ ਬੀ.ਐੱਲ.ਓ. ਕਰਮਜੀਤ ਕੌਰ ਵੱਲੋਂ ਬੂਥ ਪੱਧਰ ’ਤੇ ਮੌਜੂਦ ਰਹਿ ਕੇ ਨਵੀਆਂ ਵੋਟਾਂ ਬਣਾਉਣ, ਵੋਟਰ ਸੂਚੀ ਵਿੱਚ ਮੌਜੂਦ ਗ਼ਲਤੀਆਂ ਨੂੰ ਸੁਧਾਰਨ ਅਤੇ ਮੌਤ ਹੋ ਚੁੱਕੇ ਜਾਂ ਪਿੰਡੋਂ ਬਾਹਰ ਜਾ ਚੁੱਕੇ ਵੋਟਰਾਂ ਦੇ ਨਾਮ ਸੂਚੀ ਵਿੱਚੋਂ ਕੱਟਣ ਵਰਗੇ ਅਹਿਮ ਕਾਰਜ਼ ਕੀਤੇ ਗਏ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀ.ਐੱਲ.ਓ. ਕਰਮਜੀਤ ਕੌਰ ਨੇ ਦੱਸਿਆ ਕਿ ਇਸ ਐੱਸ.ਆਈ.ਆਰ. ਮੁਹਿੰਮ ਦਾ ਮੁੱਖ ਮਕਸਦ ਵੋਟਰ ਸੂਚੀ ਨੂੰ ਸੌ ਫ਼ੀਸਦੀ ਦਰੁਸਤ, ਪਾਰਦਰਸ਼ੀ ਅਤੇ ਅਪਡੇਟ ਕਰਨਾ ਹੈ ਤਾਂ ਜੋ ਕੋਈ ਵੀ ਯੋਗ ਵੋਟਰ ਆਪਣੇ ਸੰਵਿਧਾਨਕ ਹੱਕ ਤੋਂ ਵਾਂਝਾ ਨਾ ਰਹੇ। ਉਨ੍ਹਾਂ ਦੱਸਿਆ ਕਿ ਦੋਵਾਂ ਦਿਨਾਂ ਵਿੱਚ ਪਿੰਡ ਦੇ ਬਹੁਤ ਸਾਰੇ ਲੋਕਾਂ ਨੇ ਦਫ਼ਤਰੀ ਫ਼ਾਰਮ ਭਰ ਕੇ ਆਪਣੇ ਨਾਮ, ਪਤੇ ਅਤੇ ਫ਼ੋਟੋਆਂ ਦੀ ਸੁਧਾਈ ਕਰਵਾਈ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਇਸ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਵਿਚ ਆਪਣਾ ਪੂਰਾ ਸਹਿਯੋਗ ਦਿੱਤਾ। ਇਸ ਮੌਕੇ ਸਹਾਇਕ ਕੁਲਵਿੰਦਰ ਸਿੰਘ, ਰਣਜੀਤ ਕੌਰ, ਨਵਜੋਤ ਕੌਰ, ਨੰਬਰਦਾਰ ਰਵਿੰਦਰ ਸਿੰਘ, ਸਮੀਰ ਮੁਹੰਮਦ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਪੀਜ਼ਾ ਵਿਚੋਂ ਮਿਲੀ ਜ਼ਿੰਦਾ ਸੁੰਡੀ * ਕਰਿਆਨੇ ਦੀ ਦੁਕਾਨ ’ਤੇ ਮਿਆਦ ਪੁੱਗਿਆ ਸਾਮਾਨ ਮਿਲਿਆ * ਹਾਲ ਹੀ ਦੇ ਮਹੀਨਿਆਂ ’ਚ... ਅਗਲੀ ਖ਼ਬਰ ਪਿੰਡ ਸਿਹੌੜਾ ਦੇ ਨੌਜਵਾਨ ਰਾਜਪਾਲ ਸਿੰਘ ਦੀ ਕੈਨੇਡਾ ’ਚ ਦਿਲ ਦੇ ਦੌਰੇ ਨਾਲ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।