08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਪਿੰਡ ਚੌਂਕੀਮਾਨ ਵਿਖੇ ਰੇਲਵੇ ਅੰਡਰ ਬ੍ਰਿਜ ’ਤੇ ਸ਼ੈੱਡ ਪਾਉਣ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ- ਸਰਪੰਚ ਕੇਵਲ ਸਿੰਘ

ਅਜੀਤ ਡੈਸਕ 13-07-2026
ਚੌਂਕੀਮਾਨ, 12 ਜੁਲਾਈ (ਤੇਜਿੰਦਰ ਸਿੰਘ ਚੱਢਾ) - ਪਿੰਡ ਚੌਂਕੀਮਾਨ ਵਿਖੇ ਰੇਲਵੇ ਅੰਡਰ ਬ੍ਰਿਜ਼ ’ਤੇ ਸੈੱਡ ਪਾਉਣ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਤਾਂ ਜੋ ਕੇ ਬਾਰਿਸ਼ ਦੇ ਮੌਸਮ ਤੋਂ ਪਹਿਲਾ ਪਹਿਲਾ ਸੈੱਡ ਪਾਉਣ ਦਾ ਕੰਮ ਮੁਕੰਮਲ ਕਰ ਲਿਆ ਜਾਵੇ।ਇਸ ਮੌਕੇ ਪਿੰਡ ਚੌਂਕੀਮਾਨ ਦੇ ਸਰਪੰਚ ਕੇਵਲ ਸਿੰਘ ਫੌਜੀ ਧਾਲੀਵਾਲ ਨੇ ਦੱਸਿਆ ਕਿ ਸਮੁੱਚੀ ਪੰਚਾਇਤ ਵੱਲੋਂ ਲੋਕਾਂ ਨੂੰ ਸਹੂਲਤ ਦੇਣ ਲਈ ਰੇਲਵੇ ਅੰਡਰ ਬ੍ਰਿਜ ਤੇ ਸੈੱਡ ਪਾਉਣ ਦਾ ਮਤਾ ਪਾ ਕੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਮੰਗ ਪੱਤਰ ਦਿੱਤਾ, ਜਿਸ ਵਿਚ ਇਲਾਕਾ ਚੌਂਕੀਮਾਨ ਦੇ ਤਕਰੀਬਨ 20 ਪਿੰਡਾਂ ਦੇ ਲੋਕਾਂ ਨੂੰ ਆ ਰਹੀ ਮੁਸ਼ਕਿਲ ਤੋਂ ਜਾਣੂੰ ਕਰਵਾਇਆ ਕੇ ਬਾਰਿਸ਼ ਦੇ ਮੌਸਮ ਵਿਚ ਇਹ ਅੰਡਰ ਬ੍ਰਿਜ਼ ਥੋੜੀ ਅਜਿਹੀ ਬਾਰਿਸ਼ ਨਾਲ ਭਰ ਜਾਂਦਾ ਹੈ ਤੇ ਲੋਕਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਨ੍ਹ ਨੇ ਲੋਕਾਂ ਦੀ ਮੁਸ਼ਕਿਲ ਦਾ ਹੱਲ ਕਰਦਿਆਂ ਪਿੰਡ ਚੌਂਕੀਮਾਨ ਵਿਖੇ ਰੇਲਵੇ ਅੰਡਰ ਬ੍ਰਿਜ਼ ’ਤੇ ਸੈੱਡ ਪਾਉਣ ਦਾ ਕੰਮ ਸ਼ਰੂ ਕਰਵਾ ਦਿੱਤਾ, ਜਿਸ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਇਸ ਮੌਕੇ ਸਰਪੰਚ ਕੇਵਲ ਸਿੰਘ ਫੌਜੀ ਧਾਲੀਵਾਲ, ਪੰਚ ਬੀਬੀ ਗੁਰਪ੍ਰੀਤ ਕੌਰ ਬੋਪਾਰਾਏ, ਪੰਚ ਬੀਬੀ ਜਸਵੀਰ ਕੌਰ ਧਾਲੀਵਾਲ, ਪੰਚ ਬਲਵੀਰ ਸਿੰਘ ਫੌਜੀ, ਪੰਚ ਮਨਪ੍ਰੀਤ ਸਿੰਘ ਅਮਨਾ ਧਾਲੀਵਾਲ, ਪੰਚ ਸੁਖਵਿੰਦਰ ਸਿੰਘ ਸੁੱਖਾ ਧਾਲੀਵਾਲ ਤੇੁ ਪੰਚ ਅਮਰਜੀਤ ਸਿੰਘ ਅਮਰਾ ਨੇ ਕੇਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਸਮੇਤ ਰੇਲਵੇ ਵਿਭਾਗ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਸਵਰਗੀ ਇੰਦਰਾ ਰਾਣੀ ਸਿੰਗਲਾ ਦੀ ਪਹਿਲੀ ਬਰਸੀ ’ਤੇ ਬਜ਼ੁਰਗਾਂ ਨੂੰ ਵੰਡਿਆ ਰਾਸ਼ਨ ਤੇ ਪੈਨਸ਼ਨ ਅਗਲੀ ਖ਼ਬਰ ਪੀਜ਼ਾ ਵਿਚੋਂ ਮਿਲੀ ਜ਼ਿੰਦਾ ਸੁੰਡੀ * ਕਰਿਆਨੇ ਦੀ ਦੁਕਾਨ ’ਤੇ ਮਿਆਦ ਪੁੱਗਿਆ ਸਾਮਾਨ ਮਿਲਿਆ * ਹਾਲ ਹੀ ਦੇ ਮਹੀਨਿਆਂ ’ਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।