08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਸਵਰਗੀ ਇੰਦਰਾ ਰਾਣੀ ਸਿੰਗਲਾ ਦੀ ਪਹਿਲੀ ਬਰਸੀ ’ਤੇ ਬਜ਼ੁਰਗਾਂ ਨੂੰ ਵੰਡਿਆ ਰਾਸ਼ਨ ਤੇ ਪੈਨਸ਼ਨ

ਅਜੀਤ ਡੈਸਕ 13-07-2026
ਜਗਰਾਉਂ, 12 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)-ਜਗਰਾਉਂ ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾਉਂ ਵਲੋਂ ਚੇਅਰਮੈਨ ਗੁਰਮੇਲ ਸਿੰਘ ਢਿੱਲੋਂ (ਯੂ.ਕੇ.) ਅਤੇ ਪ੍ਰਧਾਨ ਕੈਪਟਨ ਨਰੇਸ਼ ਵਰਮਾ ਦੀ ਅਗਵਾਈ ਹੇਠ 215ਵਾਂ ਸਵਰਗੀ ਸੰਸਾਰ ਚੰਦ ਵਰਮਾ ਮੈਮੋਰੀਅਲ ਮਹੀਨਾ ਵਾਰ ਪੈਨਸ਼ਨ ਅਤੇ ਰਾਸ਼ਨ ਵੰਡ ਸਮਾਗਮ ਸਥਾਨਕ ਇੰਦਰਾ ਕਾਟੇਜ ਵਿਚ ਕਰਵਾਇਆ ਗਿਆ। ਇਸ ਮੌਕੇ ਰਾਮ ਸਰੂਪ ਮਹਿੰਦਰ ਪਾਲ ਸਿੰਗਲਾ ਪਰਿਵਾਰ ਵਲੋਂ ਮਾਤਾ ਸਮਾਜ ਸੇਵੀਕਾ ਸਵਰਗੀ ਸ੍ਰੀਮਤੀ ਇੰਦਰਾ ਰਾਣੀ ਸਿੰਗਲਾ ਦੀ ਪਹਿਲੀ ਬਰਸੀ ’ਤੇ ਉਨਾਂ ਦੇ ਬੇਟੇ ਰਾਕੇਸ਼ ਸਿੰਗਲਾ, ਰਾਜੇਸ਼ ਸਿੰਗਲਾ ਅਤੇ ਸੁਰੇਸ਼ ਸਿੰਗਲਾ ਵਲੋਂ ਸੁਸਾਇਟੀ ਦੇ 28 ਬਜ਼ੁਰਗਾਂ ਨੂੰ ਮਹੀਨਾਵਾਰ ਪੈਨਸ਼ਨ ਅਤੇ ਰਾਸ਼ਨ ਵੰਡਿਆ ਗਿਆ। ਇਸ ਮੌਕੇ ਸਿੰਗਲਾ ਪਰਿਵਾਰ ਵਲੋਂ ਰਾਸ਼ਨ ਅਤੇ ਪੈਨਸ਼ਨ ਦੇ ਨਾਲ ਨਾਲ ਸਾਰੇ ਬਜ਼ੁਰਗਾਂ ਅਤੇ ਮਹਿਮਾਨਾਂ ਨੂੰ ਚਾਹ ਦਾ ਲੰਗਰ ਅਤੇ ਭੋਜਨ ਵੀ ਛਕਾਇਆ ਗਿਆ। ਸਾਰੇ ਬਜ਼ੁਰਗਾਂ ਨੇ ਸਿੰਗਲਾ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਇਸ ਮੌਕੇ ਕੈਪਟਨ ਨਰੇਸ਼ ਵਰਮਾ ਨੇ ਦੱਸਿਆ ਕਿ ਸਵਰਗੀ ਇੰਦਰਾ ਰਾਣੀ ਸਿੰਗਲਾ ਸੁਸਾਇਟੀ ਦੇ ਸਰਪ੍ਰਸਤ ਸਨ ਅਤੇ ਬਜ਼ੁਰਗਾਂ ਦੀ ਹਮੇਸ਼ਾ ਸਹਾਇਤਾ ਕਰਦੇ ਰਹੇ ਹਨ ਤੇ ਮਾਤਾ ਜੀ ਧਾਰਮਿਕ ਵਿਚਾਰਾਂ ਦੇ ਸਨ। ਇਸ ਮੌਕੇ ਸੈਲੀ ਗੁਪਤਾ, ਅਨੂ ਗੋਇਲ, ਸੁਖਦੇਵ ਗਰਗ, ਪ੍ਰਮੋਦ ਸ਼ਰਮਾ, ਕਰਨ ਸਿੰਗਲਾ, ਅਨੀਤਾ ਸਿੰਗਲਾ, ਅਲਕਾ ਸਿੰਗਲਾ, ਸਵਿਤਾ ਸਿੰਗਲਾ, ਸੁਸ਼ਮਾ ਰਾਣੀ, ਸੁਨੀਤਾ ਰਾਣੀ, ਸਤੀਸ਼ ਬਾਂਸਲ, ਜਤਿੰਦਰ ਬਾਂਸਲ, ਪ੍ਰਦੀਪ ਬਾਂਸਲ, ਭੂਪੇਸ਼ ਗੁਪਤਾ, ਮੋਹਿਤ ਗੁਪਤਾ, ਰਾਜਪਾਲ ਜੈਨ, ਸਸ਼ੀ ਭੂਸ਼ਨ ਜੈਨ, ਸ਼ੈਲੀ ਗੁਪਤਾ, ਮੀਨੂ ਵਰਮਾ, ਰਾਜ ਰਾਣੀ ਜੈਨ, ਕੰਚਨ ਗੁਪਤਾ, ਗੁਰਦੀਪ ਸਿੰਘ, ਹਰਦੀਪ ਕੌਰ, ਸੁਖਦੇਵ ਗੁਪਤਾ, ਕੰਚਨ ਗਰਗ, ਪੀਸੀ ਗਰਗ, ਸੋਨੀ ਮੱਕੜ, ਅਨਿਲ ਕੁਮਾਰ ਹਾਜ਼ਰ ਸਨ। ਇਹ ਸਮਾਗਮ ਇਕ ਯਾਦਗਾਰੀ ਸਮਾਗਮ ਹੋ ਨਿਬੜਿਆ।
ਪਿਛਲੀ ਖ਼ਬਰ ਨਗਰ ਕੌਂਸਲ ਜਗਰਾਉਂ ਵਿਖੇ ਸਫ਼ਾਈ ਸੇਵਕ ਐਤਵਾਰ ਵੀ ਰਹੇ ਹੜਤਾਲ ’ਤੇ ਅਗਲੀ ਖ਼ਬਰ ਪਿੰਡ ਚੌਂਕੀਮਾਨ ਵਿਖੇ ਰੇਲਵੇ ਅੰਡਰ ਬ੍ਰਿਜ ’ਤੇ ਸ਼ੈੱਡ ਪਾਉਣ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ- ਸਰਪੰਚ ਕੇਵਲ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।