11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਸਾਹਿਤ ਸਭਾ ਜਗਰਾਉਂ ਦੀ ਮਹੀਨਾਵਾਰ ਇਕੱਤਰਤਾ ਹੋਈ

ਅਜੀਤ ਡੈਸਕ 21-07-2026
ਜਗਰਾਉਂ, 20 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)-ਸਾਹਿਤ ਸਭਾ ਜਗਰਾਉਂ (ਰਜਿ:) ਦੀ ਮਹੀਨਾਵਾਰ ਇਕੱਤਰਤਾ ਲੇਜੈਂਡਜ਼ ਆਈਲੈਟਸ ਸੰਸਥਾ ਵਿਖੇ ਪ੍ਰਧਾਨ ਮੇਜਰ ਸਿੰਘ ਛੀਨਾ ਦੀ ਪ੍ਰਧਾਨਗੀ ਹੇਠ ਹੋਈ। ਸਭ ਤੋਂ ਪਹਿਲਾਂ ਪਿਛਲੇ ਸਮੇਂ ਦੌਰਾਨ ਵਿਛੜੇ ਸਾਹਿਤਕਾਰਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਉਪਰੰਤ ਸਾਹਿਤ ਸਭਾ ਜਗਰਾਉਂ ਦੀ ਕਾਰਗੁਜਾਰੀ ਨੂੰ ਹੋਰ ਬਿਹਤਰ ਬਣਾਉਣ ਲਈ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਆਜ਼ਾਦੀ ਘੁਲਾਟੀਏ ਗਿਆਨੀ ਬੀਰ ਸਿੰਘ ਸਵੱਦੀ ਕਲਾਂ ਦੇ ਜੀਵਨ ਸੰਘਰਸ਼ ਸਬੰਧੀ ਕਿਤਾਬ ‘ਆਜ਼ਾਦੀ ਦੇ ਕੌਮੀ ਪਰਵਾਨੇ ਗਿਆਨੀ ਬੀਰ ਸਿੰਘ ਸਵੱਦੀ’ ਲੋਕ ਅਰਪਣ ਕੀਤੀ ਗਈ। ਇਹ ਕਿਤਾਬ ਪੁਨਰ ਪ੍ਰਕਾਸ਼ਿਤ ਕਰਵਾਉਣ ਲਈ ਉਨ੍ਹਾਂ ਦੇ ਪੋਤੇ ਰਾਜਦੀਪ ਸਿੰਘ ਤੂਰ ਨੂੰ ਸਾਹਿਤ ਸਭਾ ਦੇ ਸਾਰੇ ਸਾਥੀਆਂ ਵਲੋਂ ਮੁਬਾਰਕਵਾਦ ਦਿੱਤੀ ਗਈ। ਇਸ ਦੌਰਾਨ ਸਾਬਕਾ ਡਿਪਟੀ ਕਮਾਂਡੈਂਟ ਭੁਪਿੰਦਰ ਸਿੰਘ ਧਾਲੀਵਾਲ ਦੀ ਖੋਜ ਪੁਸਤਕ ‘ਧਰਮ ਨੂੰ ਕਿਵੇ ਸਮਝੀਏ?’ ਦਾ ਸੋਧਿਆ ਹੋਇਆ ਐਡੀਸ਼ਨ ਵੀ ਲੋਕ ਅਰਪਣ ਕੀਤਾ ਗਿਆ। ਉਪਰੰਤ ਹੋਏ ਕਵੀ ਦਰਬਾਰ ’ਚ ਲੇਖਕ ਸਰਦੂਲ ਲੱਖਾ ਲਘੂ ਨਾਟਕ ‘ਫਿਰ ਸਹੀ ਕਿਤੇ’, ਹਰਬੰਸ ਅਖਾੜਾ ਨੇ ਕਵਿਤਾ ‘ਬੇਗਾਨੇ ਲੋਕ’, ਅਜੀਤ ਪਿਆਸਾ ਨੇ ਕਵਿਤਾ ‘ਵਰ੍ਹ ਕੇ ਸ਼ਰਾਪ’, ਪ੍ਰਿੰ: ਦਲਜੀਤ ਕੌਰ ਨੇ ਸੱਭਿਆਚਾਰਕ ਗੀਤ ‘ਪੱਗ ਨਾਲ ਵੇਖੋ ਫੁਲਕਾਰੀ ਸੱਜਦੀ’ ਸੁਣਾਇਆ। ਇਸੇ ਤਰ੍ਹਾਂ ਪ੍ਰਭਜੋਤ ਸੋਹੀ ਨੇ ਸ਼ਬਦ ‘ਸ਼ਕਤੀ’, ਦਰਸ਼ਨ ਬੋਪਾਰਾਏ ਨੇ ਕਵਿਤਾ ‘ਆਪਣੇ ਨਕਸ਼ ਪਹਿਚਾਣੋ’, ਅਵਤਾਰ ਜਗਰਾਉਂ ਨੇ ਦੋਹੇ ‘ਰਾਜਿਆ ਰਾਜ ਕਰੇਂਦਿਆ’ ਅਤੇ ਮੇਜਰ ਸਿੰਘ ਛੀਨਾ ਨੇ ਗੀਤ ‘ਚਿੱਤ ਲੱਗਦਾ ਨੀਂ ਮੇਰੇ ਨਾਲ ਰੁੱਸਿਆ ਜਦੋਂ ਦਾ ਤੇਰਾ ਵੀਰ ਨਣਦੇ’ ਪੇਸ਼ ਕੀਤਾ। ਇਸ ਦੌਰਾਨ ਰਾਜਦੀਪ ਸਿੰਘ ਤੂਰ ਨੇ ਗੀਤ ‘ਬੜੇ ਔਖੇ ਹੁੰਦੇ ਬੱਚੇ ਪਾਲ ਕੇ ਪਲੋਸ ਕੇ, ਫਿਰ ਪ੍ਰਦੇਸ਼ਾਂ ਵੱਲ ਘੱਲਣੇ’ ਅਤੇ ਅਵਿਨਾਸ਼ਦੀਪ ਸਿੰਘ ਨੇ ਵੀ ਆਪਣੀ ਰਚਨਾ ਸਾਂਝੀ ਕੀਤੀ। ਅੰਤ ’ਚ ਸਭਾ ਦੇ ਪ੍ਰਧਾਨ ਮੇਜਰ ਸਿੰਘ ਛੀਨਾ ਦੇ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਲਾਲਾ ਲਾਜਪਤ ਰਾਏ ਚੈਰੀਟੇਬਲ ਵੈੱਲਫੇਅਰ ਸੁਸਾਇਟੀ ਜਗਰਾਉਂ ਦਾ ਵਫ਼ਦ ਰਾਜਪਾਲ ਨੂੰ ਮਿਲਿਆ ਅਗਲੀ ਖ਼ਬਰ ਸਾਉਣ ਮਹੀਨੇ ਨੂੰ ਸਮਰਪਿਤ ਸੈਮੀਨਾਰ ’ਚ ਪ੍ਰੋ: ਗੁਰਭਜਨ ਗਿੱਲ ਨੇ ਵਿਚਾਰ ਰੱਖੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।