ਹਠੂਰ, 20 ਜੁਲਾਈ (ਜਸਵਿੰਦਰ ਸਿੰੰਘ ਛਿੰਦਾ)- ਸੱਚਖੰਡਵਾਸੀ ਸੰਤ ਬਾਬਾ ਨਰਾਇਣ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੇ 104ਵੇਂ ਜਨਮ ਦਿਵਸ ਨੂੰ ਸਮਰਪਿਤ ਉਨ੍ਹਾਂ ਦੇ ਜਨਮ ਨਗਰ ਪਿੰਡ ਮਾਣੂੰਕੇ ਦੇ ਇਤਿਹਾਸਕ ਗੁਰਦੁਆਰਾ ਜੌੜੀਆਂ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ, ਮੁਖੀ ਮਹਾਂਪੁਰਸ਼ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਦੀ ਅਗਵਾਈ ਹੇਠ ਪਿਛਲੇ ਪੰਜ ਦਿਨਾਂ ਤੋਂ ਚੱਲ ਰਹੇ ਧਾਰਮਿਕ ਸਮਾਗਮ ਅੱਜ ਸੰਪੂਰਨ ਹੋ ਗਏ। ਸਮਾਪਤੀ ਤੋਂ ਪਹਿਲਾਂ ਗੁਰਦੁਆਰਾ ਢੰਡਿਆਣਾ ਸਾਹਿਬ, ਗੁਰਦੁਆਰਾ ਜੌੜੀਆਂ ਸਾਹਿਬ ਵਿਖੇ ਚੱਲ ਰਹੇ ਸ੍ਰੀ ਅਖੰਡ ਪਾਠਾਂ ਦੀਆਂ ਲੜੀਆਂ ਅਤੇ ਜਨਮ ਅਸਥਾਨ ਗੁਰਦੁਆਰਾ ਨਾਨਕਸਰ ਮਾਣੂੰਕੇ ਵਿਖੇ ਚੱਲ ਰਹੇ ਸੰਪਟ ਸ੍ਰੀ ਅਖੰਡ ਪਾਠਾਂ ਦੀਆਂ ਲੜੀਆਂ ਦੇ ਭੋਗ ਪੂਰਨ ਗੁਰਮਰਿਯਾਦਾ ਨਾਲ ਪਾਏ ਗਏ। ਉਪਰੰਤ ਗੁਰਦੁਆਰਾ ਢੰਡਿਆਣਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ, ਪੰਜ ਪਿਆਰਿਆਂ ਦੀ ਅਗਵਾਈ ਅਤੇ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਦੀ ਦੇਖ ਰੇਖ ਹੇਠ ਵਿਸ਼ਾਲ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ਼ ’ਚ ਰਵਾਨਾ ਹੋਇਆ। ਜਿਸ ਵਿਚ ਦੇਸ਼ ਦੁਨੀਆਂ ਤੋਂ ਸੈਂਕੜੇ ਦੀ ਤਦਾਦ ’ਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਨਗਰ ਕੀਰਤਨ ’ਚ ਵੱਖ ਵੱਖ ਝਾਕੀਆਂ, ਫੁੱਲਾਂ ਨਾਲ ਸਜਾਏ ਸਵਾਗਤੀ ਗੇਟ, ਫੌਜੀ ਬੈਂਡ, ਗੱਤਕਾ ਪਾਰਟੀਆਂ ਅਤੇ ਸਕੂਲੀ ਬੱਚਿਆਂ ਨੇ ਨਗਰ ਕੀਰਤਨ ਦੀ ਸੋਭਾ ਹੋਰ ਵੀ ਵਧਾਈ ਹੋਈ ਸੀ। ਅੱਜੇ ਅੱਗੇ ਨੌਜਵਾਨ ਝਾੜੂ ਦੀ ਸੇਵਾ ਕਰ ਰਹੇ ਸਨ ਅਤੇ ਥਾਂ ਥਾਂ ਚਾਹ, ਛਬੀਲਾਂ ਲਾਈਆਂ ਹੋਈਆਂ ਸਨ।ਇਹ ਨਗਰ ਕੀਰਤਨ ਨਗਰ ਦੀ ਪਰਿਕਰਮਾ ਕਰਦਾ ਗੁਰਦੁਆਰਾ ਜੌੜੀਆਂ ਸਾਹਿਬ ਪੁੱਜਾ, ਜਿੱਥੇ ਧਾਰਮਿਕ ਦੀਵਾਨ ਸਜਾਏ ਗਏ। ਇਸ ਮੌਕੇ ਸੰਬੋਧਨ ਕਰਦਿਆਂ ਸੰਪਰਦਾਇ ਦੇ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਸੱਚਖੰਡਵਾਸੀ ਸੰਤ ਬਾਬਾ ਨਰਾਇਣ ਸਿੰਘ ਦੀਅਾਂ ਅਨੇਕਾਂ ਯਾਦਾਂ ਸੰਗਤਾਂ ਨਾਲ ਸਾਝੀਆਂ ਕਰਦਿਆਂ ਕਿਹਾ ਕਿ ਸੰਤ ਮਹਾਂਪੁਰਸ਼ ਸੰਗਤਾਂ ਨੂੰ ਪ੍ਰਮਾਤਮਾ ਨਾਲ ਜੋੜਣ ਲਈ ਵਿਚੋਲੇ ਦਾ ਕੰਮ ਕਰਦੇ ਹਨ। ਜੋ ਸੰਗਤਾਂ ਨੂੰ ਹਮੇਸ਼ਾ ਨਾਮ ਸਿਮਰਨ ਜਪਾਉਂਦੇ ਹਨ। ਇਹੀ ਡਿਊਟੀ ਸੰਤ ਬਾਬਾ ਨਰਾਇਣ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਨਿਭਾਈ ਹੈ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਬੀਤੀ ਰਾਤ ਹੋਏ ਰੈਣ ਸਵਾਈ ਸੰਤ ਸਮਾਗਮ ਵਿਚ ਤਖਤ ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗਹੌਰ, ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ, ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਕਲੇਰਾਂ, ਦਮਦਮੀ ਟਕਸਾਲ ਦੇ ਮੁਖੀ ਗਿਆਨੀ ਰਾਮ ਸਿੰਘ ਸੰਗਰਾਵਾਂ, ਸੰਤ ਬਾਬਾ ਜੋਗਾ ਸਿੰਘ ਕਰਨਾਲ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸੰਤ ਜੈਲ ਸਿੰਘ ਸ਼ਾਸਤਰੀ, ਬਾਬਾ ਦਲਵਾਰ ਸਿੰਘ ਚੰਨਣਵਾਲ, ਸੰਤ ਬਾਬਾ ਅਰਜਨ ਸਿੰਘ ਆਲਮ ਵਾਲੇ, ਸੰਤ ਬਾਬਾ ਹਰਚਰਨ ਸਿੰਘ ਪਟਿਆਲੇ ਵਾਲੇ, ਸੰਤ ਬਾਬਾ ਦੀਪ ਸਿੰਘ ਦੋਧਰ ਵਾਲੇ, ਸੰਤ ਬਾਬਾ ਅਜੀਤ ਸਿੰਘ ਬਰਨਾਲੇ ਵਾਲੇ, ਸੰਤ ਬਾਬਾ ਸੁਧ ਸਿੰਘ ਟੂਸਿਆਂ ਵਾਲੇ, ਬਾਬਾ ਗੁਰਚਰਨ ਸਿੰਘ ਦਿੱਲੀ, ਸੰਤ ਬਾਬਾ ਰੇਸ਼ਮ ਸਿੰਘ ਖੁਖਰਾਣਾ, ਬਾਬਾ ਗੁਰਦੀਪ ਸਿੰਘ ਬੁਰਜਹਰੀ ਸਿੰਘ ਵਾਲਾ, ਬਾਬਾ ਸ਼ੇਰ ਸਿੰਘ ਸੁਨਾਮ ਵਾਲੇ, ਸੰਤ ਬਾਬਾ ਪ੍ਰੀਤਮ ਸਿੰਘ ਡੁਮੇਲੀ ਵਾਲੇ, ਸੰਤ ਬਾਬਾ ਲਖਬੀਰ ਸਿੰਘ ਭੈਣੀ ਬੜੈਚ ਵਾਲੇ, ਬਾਬਾ ਭਾਗ ਸਿੰਘ ਨਾਨਕਸਰ, ਬਾਬਾ ਹਰਬੰਸ ਸਿੰਘ ਨਾਨਕਸਰ, ਬਾਬਾ ਸਤਨਾਮ ਸਿੰਘ ਸ਼ੀਸ਼ ਮਹਿਲ ਨਾਨਕਸਰ, ਬਾਬਾ ਮੇਹਰ ਸਿੰਘ ਨਾਨਕਸਰ, ਬਾਬਾ ਅਰਵਿੰਦਰ ਸਿੰਘ ਨਾਨਕਸਰ, ਬਾਬਾ ਆਗਿਆਪਾਲ ਸਿੰਘ ਨਾਨਕਸਰ ਆਦਿ ਨੇ ਸੰਗਤਾਂ ਨੂੰ ਪ੍ਰਵਚਨਾਂ ਰਾਹੀਂ ਨਿਹਾਲ ਕੀਤਾ। ਇਨ੍ਹਾਂ ਸਮਾਗਮਾਂ ’ਚ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੇ ਮਾਤਾ ਹਰਪਾਲ ਕੌਰ ਵੀ ਵਿਸ਼ੇਸ਼ ਤੌਰ ’ਤੇ ਪੁੱਜੇ ਜਿਨ੍ਹਾਂ ਨੂੰ ਪੁੱਜੇ ਸਮੂਹ ਸੰਤਾਂ ਮਹਾਂਪੁਰਸ਼ਾਂ, ਧਾਰਮਿਕ ਸ਼ਖਸੀਅਤਾਂ, ਰਾਜਨੀਤਿਕ ਆਗੂਆਂ ਸਮੇਤ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਸਿਰੋਪਾਓ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਸਟੇਜ਼ ਦੀ ਕਾਰਵਾਈ ਭਾਈ ਸਤਨਾਮ ਸਿੰਘ ਨੇ ਚਲਾਈ। ਇਸ ਮੌਕੇ ਬਾਬਾ ਮਿਹਰ ਸਿੰਘ ਨਾਨਕਸਰ, ਬਾਬਾ ਹਰੀ ਸਿੰਘ ਝੋਰੜਾਂ, ਭਾਈ ਜਸਵਿੰਦਰ ਸਿੰਘ ਬਿੰਦੀ, ਭਾਈ ਗੇਜਾ ਸਿੰਘ ਨਾਨਕਸਰ, ਭਾਈ ਬਿੰਦਰ ਸਿੰਘ, ਭਾਈ ਗੋਰਾ ਸਿੰਘ, ਭਾਈ ਸਰਪੰਚ ਹਰਪ੍ਰੀਤ ਸਿੰਘ ਹੈਪੀ, ਹਰਪ੍ਰੀਤ ਸਿੰਘ ਹੈਪੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਜਗਰਾਜ ਸਿੰਘ ਰਾਜਾ, ਚਮਕੌਰ ਸਿੰਘ ਆਦਿ ਸੰਗਤਾਂ ਵੱਡੀ ਗਿਣਤੀ ’ਚ ਹਾਜ਼ਰ ਸਨ।