15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਹਸਪਤਾਲ ਡਕੈਤੀ ਕਾਂਡ ਸੁਲਝਿਆ: ਪਤੀ-ਪਤਨੀ ਸਮੇਤ 4 ਗ੍ਰਿਫ਼ਤਾਰ, ਦੋ ਮੁਲਜ਼ਮ ਅਜੇ ਵੀ ਫ਼ਰਾਰ

27-07-2026
ਜਗਰਾਉਂ, 26 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ) ਰਾਏਕੋਟ ਰੋਡ ਸਥਿਤ ਚੋਪੜਾ ਹਸਪਤਾਲ ਵਿਚ ਲੰਘੇ ਦਿਨੀ ਦਿਨ-ਦਿਹਾੜੇ ਹੋਈ ਸਨਸਨੀਖੇਜ਼ ਲੁਟ ਦੇ ਮਾਮਲੇ ਵਿਚ ਪੁਲਿਸ ਨੇ ਅਹਿਮ ਸਫ਼ਲਤਾ ਹਾਸਲ ਕਰਦਿਆਂ ਪਤੀ-ਪਤਨੀ ਸਮੇਤ ਚਾਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਰਾਹੁਲ ਸਿੰਘ, ਆਕਾਸ਼ਦੀਪ ਸਿੰਘ ਉਰਫ਼ ਆਕਾਸ਼, ਬੇਅੰਤ ਕੌਰ ਅਤੇ ਬਲਵੰਤ ਸਿੰਘ, ਸਾਰੇ ਵਾਸੀ ਸਿੱਧਵਾਂ ਬੇਟ, ਵਜੋਂ ਹੋਈ ਹੈ। ਅਦਾਲਤ ਨੇ ਚਾਰਾਂ ਨੂੰ ਪੁੱਛਗਿੱਛ ਲਈ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ, ਜਦਕਿ ਵਾਰਦਾਤ ਵਿਚ ਸ਼ਾਮਿਲ ਦੋ ਹੋਰ ਮੁਲਜ਼ਮਾਂ ਦੀ ਭਾਲ ਜਾਰੀ ਹੈ। ਪੁਲਿਸ ਜਾਣਕਾਰੀ ਅਨੁਸਾਰ ਮੁਲਜ਼ਮਾਂ ਤੱਕ ਪਹੁੰਚਣ ਵਿਚ ਸੀ.ਸੀ.ਟੀ.ਵੀ. ਫੁਟੇਜ਼ ਅਤੇ ਤਕਨੀਕੀ ਸਬੂਤਾਂ ਨੇ ਅਹਿਮ ਭੂਮਿਕਾ ਨਿਭਾਈ। ਵਾਰਦਾਤ ਦੌਰਾਨ ਮੁਲਜ਼ਮ ਆਪਣਾ ਮੋਟਰਸਾਈਕਲ ਮੌਕੇ ‘ਤੇ ਹੀ ਛੱਡ ਗਏ ਸਨ, ਜਿਸ ਕਾਰਨ ਜਾਂਚ ਨੂੰ ਸੁਖਾਵੇੰ ਰਾਹ ਮਿਲੇ ਤੇ ਤੇਜ਼ੀ ਮਿਲੀ। ਪੁਲਿਸ ਰਿਮਾਂਡ ਦੌਰਾਨ ਲੁੱਟਿਆ ਗਿਆ ਨਕਦੀ ਅਤੇ ਸੋਨੇ ਦਾ ਸਮਾਨ, ਵਾਰਦਾਤ ਵਿੱਚ ਵਰਤੇ ਗਏ ਹਥਿਆਰ ਅਤੇ ਹੋਰ ਸਬੂਤ ਬਰਾਮਦ ਕਰਨ ਲਈ ਪੁੱਛਗਿੱਛ ਕਰ ਰਹੀ ਹੈ। ਪੁਲਿਸ ਜਾਂਚ ਅਨੁਸਾਰ, 23 ਜੁਲਾਈ ਦੀ ਸਵੇਰ ਕਰੀਬ ਛੇ ਮੁਲਜ਼ਮ ਮਰੀਜ਼ ਬਣ ਕੇ ਚੋਪੜਾ ਹਸਪਤਾਲ ਪਹੁੰਚੇ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮਰੀਜ਼ ਬਣ ਕੇ ਆਈ ਔਰਤ ਵੀ ਡਕੈਤੀ ਦੀ ਸਾਜ਼ਿਸ਼ ਵਿਚ ਸ਼ਾਮਿਲ ਸੀ। ਪੁਲਿਸ ਦਾ ਕਹਿਣਾ ਹੈ ਕਿ ਫ਼ਰਾਰ ਦੋ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਮੀਦ ਹੈ ਕਿ ਉਨ੍ਹਾਂ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ।
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹੋਈ ਅਗਲੀ ਖ਼ਬਰ ਸਫ਼ਾਈ ਸੇਵਕ ਯੂਨੀਅਨ ਵਲੋਂ 30 ਜੁਲਾਈ ਨੂੰ ਪੰਜਾਬ ਬੰਦ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।