18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਆਜ਼ਾਦੀ ਦਿਵਸ ਦੇ ਮੱਦੇਨਜ਼ਰ ਪੁਲਿਸ ਵਲੋਂ ਨਾਕਾਬੰਦੀ, ਜਨਤਕ ਥਾਵਾਂ ਦੀ ਚੈਕਿੰਗ ’ਚ ਵਾਧਾ- ਐਸ.ਐਸ.ਪੀ. ਗੁਪਤਾ

ਅਜੀਤ ਡੈਸਕ 29-07-2026

ਮੁੱਲਾਂਪੁਰ-ਦਾਖਾ, 28 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਡੀ.ਜ਼ੀ.ਪੀ ਪੰਜਾਬ ਗੌਰਵ ਯਾਦਵ ਦੇ ਹੁਕਮਾਂ ਹੇਠ ਆਪ੍ਰੇਸ਼ਨ (ਪ੍ਰਹਾਰ) ਯੁੱਧ ਨਸ਼ਿਆਂ ਵਿਰੁੱਧ ਕਾਰਵਾਈ ਦੇ ਨਾਲ ਅਪਰਾਧੀ ਬਿਰਤੀ ਦੇ ਲੋਕਾਂ, ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਨਾਕਾਬੰਦੀ, ਜਨਤਕ ਥਾਵਾਂ ਦੀ ਚੈੱਕਿੰਗ, ਪੁਲਿਸ ਮੁਕੱਦਮਿਆਂ ’ਚ ਭਗੌੜੇ ਲੋਕਾਂ ਦੀ ਗ੍ਰਿਫ਼ਤਾਰੀ ਲਈ ਜ਼ਿਲ੍ਹੇ ਭਰ ’ਚ ਸਖ਼ਤੀ ਦਾ ਆਦੇਸ਼ ਹੈ। ਇਹ ਪ੍ਰਗਟਾਵਾ ਲੁਧਿਆਣਾ ਦਿਹਾਤੀ ਐੱਸ.ਐੱਸ.ਪੀ. ਡਾ: ਅੰਕੁਰ ਗੁਪਤਾ ਵਲੋਂ ਕੀਤਾ ਗਿਆ, ਉਨ੍ਹਾਂ ਨਾਲ ਦਾਖਾ ਪੁਲਿਸ ਸਬ ਡਵੀਜਨ ਡੀ.ਐੱਸ.ਪੀ ਕਰਨ ਸਿੰਘ ਸੰਧੂ ਮੌਜੂਦ ਰਹੇ। ਐੱਸ.ਐੱਸ.ਪੀ ਡਾ: ਅੰਕੁਰ ਗੁਪਤਾ ਦੱਸਿਆ ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹਾ ਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਨੂੰ ਜਿਥੇ ਰਾਤਰੀ ਗਸ਼ਤ, ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਦਾ ਸਖ਼ਤ ਆਦੇਸ਼ ਹੈ, ਉਥੇ ਹਰ ਥਾਣੇ ’ਚ ਸ਼ਿਕਾਇਤਕਰਤਾ ਦੀ ਦਰਖਾਸਤ ’ਤੇ ਤੁਰੰਤ ਪੜਤਾਲ ਦਾ ਹੁਕਮ ਦਿੱਤਾ ਹੋਇਆ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਅਸਰਦਾਰ ਬਣਾਉਣ ਲਈ ਨਸ਼ਾ ਤਸਕਰਾਂ ਵਲੋਂ ਨਸ਼ਾ ਵੇਚ ਕੇ ਬਣਾਈਆਂ ਜਾਇਦਾਦਾਂ ਖਿਲਾਫ਼ ਵੀ ਕਾਰਵਾਈ ਨਿਰੰਤਰ ਜਾਰੀ ਹੈ। ਡੀ.ਐੱਸ.ਪੀ ਕਰਨ ਸਿੰਘ ਸੰਧੂ ਦੱਸਿਆ ਕਿ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਖਿਲਾਫ਼ ਆਪ੍ਰੇਸ਼ਨ ਪ੍ਰਹਾਰ ਵਿਚ ਲੱਗੀ ਦਾਖਾ ਸਬ ਡਵੀਜਨ ਪੁਲਿਸ ਦੀ ਨਸ਼ਾ ਤਸਕਰਾਂ/ਗੈਂਗਸਟਰਾਂ ਅਤੇ ਉਨ੍ਹਾਂ ਦੇ ਗੁਰਗਿਆਂ ’ਤੇ ਤਿਰਛੀ ਨਜ਼ਰ ਹੈ। ਉਨ੍ਹਾਂ ਕਿਹਾ ਕਿ ਪੁਲਿਸ ਕਾਰੋਬਾਰੀ, ਵਪਾਰੀ, ਆਮ ਲੋਕਾਂ ਦੀ ਹਿਫਾਜ਼ਤ ਲਈ ਵਚਨਬੱਧ ਹੈ, ਕਿਸੇ ਨੂੰ ਅਮਨ ਸ਼ਾਂਤੀ ਭੰਗ ਕਰਨ ਦੀ ਆਗਿਆ ਨਹੀਂ ਹੋਵੇਗੀ। ਆਜ਼ਾਦੀ ਦਿਵਸ ਪੰਦਰਾਂ ਅਗਸਤ ਦੇ ਮੱਦੇਨਜ਼ਰ ਅਮਨ-ਸ਼ਾਂਤੀ, ਸੁਰੱਖਿਆ ਬਰਕਰਾਰ ਰੱਖਣ ਲਈ ਪੁਲਿਸ ਵਲੋਂ ਵਿਸ਼ੇਸ਼ ਚੈੱਕਿੰਗ ਅਤੇ ਹਾਈਵੇ ਪੈਟਰੋਲਿੰਗ ਗਸ਼ਤ ਤੇਜ ਕੀਤੀ ਗਈ ਹੈ।

ਪਿਛਲੀ ਖ਼ਬਰ ਸਭ ਦਾ ਸਹਿਯੋਗ ਲੈ ਕੇ ਸ਼ਹਿਰ ਦਾ ਵਿਕਾਸ ਕਰਾਂਗਾ-ਪ੍ਰਧਾਨ ਕੰਵਰਪਾਲ ਸਿੰਘ ਅਗਲੀ ਖ਼ਬਰ ਕਸਬਾ ਹੰਬੜਾਂ ’ਚ ਕੱਪੜਾ ਮਿੱਲ ਨੂੰ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਕੱਪੜਾ ਤੇ ਕੱਚਾ ਮਾਲ ਸੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।