10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਸਿੱਧਵਾਂ ਬੇਟ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਭੂੰਦੜੀ, 9 ਅਗਸਤ (ਕੁਲਦੀਪ ਸਿੰਘ ਮਾਨ)- ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਸਿੱਧਵਾਂ ਬੇਟ ਵਿਖੇ ਹਰ ਸਾਲ ਦੀ ਤਰ੍ਹਾਂ ਪ੍ਰਿੰਸੀਪਲ ਮੈਡਮ ਕੰਚਨ ਰਾਣੀ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਖੁਸ਼ੀ, ਉਤਸ਼ਾਹ ਅਤੇ ਚਾਅ ਨਾਲ ਮਨਾਇਆ ਗਿਆ। ਤੀਆਂ ਦੇ ਤਿਉਹਾਰ ਮੌਕੇ ਵਿਦਿਆਰਥਣਾਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਰਵਾਇਤੀ ਪਹਿਰਾਵੇ ਵਿਚ ਸੱਜ-ਧਜ ਕੇ ਸਕੂਲ ਪਹੁੰਚੀਆਂ।

ਅਜੀਤ ਡੈਸਕ 10-08-2026
ਭੂੰਦੜੀ, 9 ਅਗਸਤ (ਕੁਲਦੀਪ ਸਿੰਘ ਮਾਨ)- ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਸਿੱਧਵਾਂ ਬੇਟ ਵਿਖੇ ਹਰ ਸਾਲ ਦੀ ਤਰ੍ਹਾਂ ਪ੍ਰਿੰਸੀਪਲ ਮੈਡਮ ਕੰਚਨ ਰਾਣੀ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਖੁਸ਼ੀ, ਉਤਸ਼ਾਹ ਅਤੇ ਚਾਅ ਨਾਲ ਮਨਾਇਆ ਗਿਆ। ਤੀਆਂ ਦੇ ਤਿਉਹਾਰ ਮੌਕੇ ਵਿਦਿਆਰਥਣਾਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਰਵਾਇਤੀ ਪਹਿਰਾਵੇ ਵਿਚ ਸੱਜ-ਧਜ ਕੇ ਸਕੂਲ ਪਹੁੰਚੀਆਂ। ਵਿਦਿਆਰਥਣਾਂ ਨੇ ਟਿੱਕਾ, ਸੱਗੀ ਫੁੱਲ, ਪਿੱਪਲ ਪੱਤੀਆਂ ਅਤੇ ਹੋਰ ਰਵਾਇਤੀ ਹਾਰ-ਸ਼ਿੰਗਾਰ ਨਾਲ ਪੰਜਾਬੀ ਸੱਭਿਆਚਾਰ ਦੀ ਖੂਬਸੂਰਤ ਝਲਕ ਪੇਸ਼ ਕੀਤੀ। ਇਸ ਮੌਕੇ ਵਿਦਿਆਰਥਣਾਂ ਵਲੋਂ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਗੀਤ, ਡਾਂਸ, ਗਰੁੱਪ ਡਾਂਸ ਅਤੇ ਗਿੱਧਾ ਪੇਸ਼ ਕੀਤਾ ਗਿਆ। ਵਿਦਿਆਰਥਣਾਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦਾ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਖੂਬ ਆਨੰਦ ਮਾਣਿਆ। ਇਸ ਮੌਕੇ ਤੀਜ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਨੌਵੀਂ ਜਮਾਤ ਦੀ ਵਿਦਿਆਰਥਣ ਜਸ਼ਨਵੀਰ ਕੌਰ ਨੂੰ ‘ਮਿਸ ਤੀਜ’, ਸੱਤਵੀਂ ਜਮਾਤ ਦੀ ਵਿਦਿਆਰਥਣ ਹਰਸੀਰਤ ਕੌਰ ਨੂੰ ‘ਮਿਸ ਪੰਜਾਬਣ’ ਅਤੇ ਦੂਜੀ ਜਮਾਤ ਦੀਆਂ ਵਿਦਿਆਰਥਣਾਂ ਸ਼ਹਿਰੀਨ ਕੌਰ ਅਤੇ ਗੁਰਲੀਨ ਕੌਰ ਨੂੰ ‘ਗਿੱਧਿਆਂ ਦੀ ਰਾਣੀ’ ਚੁਣਿਆ ਗਿਆ। ਪਰਿੰਸੀਪਲ ਮੈਡਮ ਕੰਚਨ ਰਾਣੀ ਨੇ ਵਿਦਿਆਰਥਣਾਂ ਨੂੰ ਤੀਆਂ ਦੇ ਤਿਉਹਾਰ ਦੇ ਮਹੱਤਵ ਅਤੇ ਪੰਜਾਬੀ ਵਿਰਸੇ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਨਵੀਂ ਪੀੜ੍ਹੀ ਨੂੰ ਆਪਣੇ ਅਮੀਰ ਰਵਾਇਤੀ ਵਿਰਸੇ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਤੀਆਂ ਦਾ ਤਿਉਹਾਰ ਮਨਾਉਣ ਨਾਲ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ, ਰੀਤੀ-ਰਿਵਾਜਾਂ ਅਤੇ ਲੋਕ ਪਰੰਪਰਾਵਾਂ ਨੂੰ ਨੇੜਿਓਂ ਜਾਣਨ ਦਾ ਮੌਕਾ ਮਿਲਦਾ ਹੈ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੁਪਿੰਦਰ ਗੁਪਤਾ, ਮੈਨੇਜਰ ਤੇਜਿੰਦਰ ਗੁਪਤਾ, ਪ੍ਰਿੰਸੀਪਲ ਮੈਡਮ ਕੰਚਨ ਰਾਣੀ ਅਤੇ ਸਮੂਹ ਸਟਾਫ਼ ਹਾਜ਼ਰ ਸੀ।
ਪਿਛਲੀ ਖ਼ਬਰ ਬੱਦੋਵਾਲ ਕਬੱਡੀ ਲੀਗ ਮੁਕਾਬਲੇ ’ਚ ਹਾਂਸ ਕਲਾਂ ਜੇਤੂ, ਵਿਨੇ ਕਲੱਬ ਜਗਰਾਉਂ ਉੱਪ ਜੇਤੂ ਅਗਲੀ ਖ਼ਬਰ ਢੁਕਵੀਆਂ ਰਹਾਬਤਾਂ ਤੇ ਕਾਵਿ ਸਤਰਾਂ ਸਾਡੀ ਸਾਫ਼ ਸੁਥਰੀ ਲੇਖਣੀ ਦਾ ਪ੍ਰਤੀਕ ਬਣਦੀਆਂ ਹਨ-ਤਲਵੰਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।