18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਹਲਵਾਰਾ ਵਿਖੇ ਤੀਆਂ ਦੀ ਬੱਲੋ ਸਮੇਂ ਗਿੱਧੇ ਤੇ ਬੋਲੀਆਂ ਦੀ ਛਹਿਬਰ

ਹਲਵਾਰਾ, 17 ਅਗਸਤ (ਮਨਦੀਪ ਸਿੰਘ ਉੱਭੀ) ਹਲਵਾਰਾ ਦੇ ਟਿੱਬੀ ਮੁਹੱਲੇ ਦੀ ਧਰਮਸ਼ਾਲਾ ਵਿਖੇ ਸ੍ਰੀਮਤੀ ਸ਼ਾਲੂ ਅਤੇ ਅਮਨਦੀਪ ਢਿੱਲੋਂ ਦੇ ਸਹਿਯੋਗ ਨਾਲ ਤੀਆਂ ਦੇ ਆਖਰੀ ਦਿਨ ਬੱਲੋ ਦੀ ਰਸਮ ਪੰਜਾਬੀ ਵਿਰਸੇ ਅਨੁਸਾਰ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਧਰਮਸ਼ਾਲਾ ਨੂੰ ਫੁੱਲਕਾਰੀਆਂ, ਚਰਖਿਆਂ ਅਤੇ ਰੰਗ-ਬਿਰੰਗੇ ਪਰਾਂਦਿਆਂ ਨਾਲ ਸਜਾ ਕੇ ਪੂਰਾ ਵਿਰਾਸਤੀ ਰੰਗ ਦਿੱਤਾ ਗਿਆ।

ਅਜੀਤ ਡੈਸਕ 18-08-2026
ਹਲਵਾਰਾ, 17 ਅਗਸਤ (ਮਨਦੀਪ ਸਿੰਘ ਉੱਭੀ) ਹਲਵਾਰਾ ਦੇ ਟਿੱਬੀ ਮੁਹੱਲੇ ਦੀ ਧਰਮਸ਼ਾਲਾ ਵਿਖੇ ਸ੍ਰੀਮਤੀ ਸ਼ਾਲੂ ਅਤੇ ਅਮਨਦੀਪ ਢਿੱਲੋਂ ਦੇ ਸਹਿਯੋਗ ਨਾਲ ਤੀਆਂ ਦੇ ਆਖਰੀ ਦਿਨ ਬੱਲੋ ਦੀ ਰਸਮ ਪੰਜਾਬੀ ਵਿਰਸੇ ਅਨੁਸਾਰ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਧਰਮਸ਼ਾਲਾ ਨੂੰ ਫੁੱਲਕਾਰੀਆਂ, ਚਰਖਿਆਂ ਅਤੇ ਰੰਗ-ਬਿਰੰਗੇ ਪਰਾਂਦਿਆਂ ਨਾਲ ਸਜਾ ਕੇ ਪੂਰਾ ਵਿਰਾਸਤੀ ਰੰਗ ਦਿੱਤਾ ਗਿਆ। ਸਮਾਗਮ ਦੌਰਾਨ ਮੁਟਿਆਰਾਂ ਵਲੋਂ ਗਿੱਧਾ ਪਾਇਆ ਗਿਆ ਅਤੇ ਪੰਜਾਬੀ ਵਿਰਸੇ ਨਾਲ ਸਬੰਧਿਤ ਬੋਲੀਆਂ ਦੀ ਛਹਿਬਰ ਲਾਈ ਗਈ। ‘ਬਹੁਤਿਆਂ ਭਰਾਵਾਂ ਵਾਲੀਏ, ਤੈਨੂੰ ਤੀਆਂ ਨੂੰ ਲੈਣ ਨਾ ਆਏ’ ਅਤੇ ‘ਸਾਵਣ ਵੀਰ ਇਕੱਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਾਵੇ’ ਆਦਿ ਬੋਲੀਆਂ ਰਾਹੀਂ ਪੰਜਾਬੀ ਸੱਭਿਆਚਾਰ ਦਾ ਰੰਗ ਬੰਨ੍ਹਿਆ ਗਿਆ। ਇਸ ਮੌਕੇ ਐਸਲੀਨ ਕੌਰ, ਪਵਨਜੀਤ ਕੌਰ, ਪ੍ਰਭਜੀਤ ਕੌਰ ਅਤੇ ਜਸ਼ਨਪ੍ਰੀਤ ਕੌਰ ਨੇ ਖੂਬਸੂਰਤ ਬੋਲੀਆਂ ਪਾ ਕੇ ਸਮਾਗਮ ਨੂੰ ਚਾਰ ਚੰਨ ਲਾਏ। ਬੱਲੋ ਦੀ ਰਸਮ ਪੂਰੀ ਕਰਨ ਉਪਰੰਤ ਤੀਆਂ ਦੇ ਇਸ ਵਿਰਾਸਤੀ ਸਮਾਗਮ ਦੀ ਸਮਾਪਤੀ ਕੀਤੀ ਗਈ। ਅੰਤ ਵਿਚ ਹਾਜ਼ਰ ਸਾਰਿਆਂ ਨੂੰ ਚਾਹ-ਪਾਣੀ ਛਕਾਇਆ ਗਿਆ।
ਪਿਛਲੀ ਖ਼ਬਰ ਵਧੀਆ ਸੇਵਾਵਾਂ ਬਦਲੇ ਅਰੁਣ ਗਿੱਲ ਤੇ ਪ੍ਰਦੀਪ ਕੁਮਾਰ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਉੱਘੇ ਲੇਖਕ ਭੁਪਿੰਦਰ ਸਿੰਘ ਧਾਲੀਵਾਲ (ਚੌਂਕੀਮਾਨ) ਦਾ ਗ੍ਰਾਮ ਪੰਚਾਇਤ ਤੇ ਪਤਵੰਤੇ ਸੱਜਣਾ ਨੇ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।