18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਸਰਕਾਰੀ ਕਾਲਜ ’ਚ ਸੌਲਿਡ ਵੇਸਟ ਮੈਨੇਜਮੈਂਟ ਵਿਸ਼ੇ ’ਤੇ ਵਿਸ਼ੇਸ਼ ਲੈਕਚਰ

ਰਾਏਕੋਟ, 17 ਅਗਸਤ (ਸੁਸ਼ੀਲ)- ਸਥਾਨਕ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਰਕਾਰੀ ਕਾਲਜ ਬੁਰਜ ਹਰੀ ਸਿੰਘ ਵਿਖੇ ਵਿਖੇ ‘ਸੌਲਿਡ ਵੇਸਟ ਮੈਨੇਜਮੈਂਟ’ ਦੇ ਵਿਸ਼ੇ ਤੇ ਇੱਕ ਵਿਸ਼ੇਸ਼ ਲੈਕਚਰ ਕਰਾਇਆ ਗਿਆ । ਜਿਸ ਵਿਚ ਸਰਕਾਰੀ ਕਾਲਜ਼ ਲੜਕੀਆਂ ਤੋਂ ਸਹਾਇਕ ਪ੍ਰੋ.

ਅਜੀਤ ਡੈਸਕ 18-08-2026
ਰਾਏਕੋਟ, 17 ਅਗਸਤ (ਸੁਸ਼ੀਲ)- ਸਥਾਨਕ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਰਕਾਰੀ ਕਾਲਜ ਬੁਰਜ ਹਰੀ ਸਿੰਘ ਵਿਖੇ ਵਿਖੇ ‘ਸੌਲਿਡ ਵੇਸਟ ਮੈਨੇਜਮੈਂਟ’ ਦੇ ਵਿਸ਼ੇ ਤੇ ਇੱਕ ਵਿਸ਼ੇਸ਼ ਲੈਕਚਰ ਕਰਾਇਆ ਗਿਆ । ਜਿਸ ਵਿਚ ਸਰਕਾਰੀ ਕਾਲਜ਼ ਲੜਕੀਆਂ ਤੋਂ ਸਹਾਇਕ ਪ੍ਰੋ. ਡਾ. ਤਰੁਨਪ੍ਰੀਤ ਸਿੰਘ ਥਿੰਦ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵਿਦਿਆਰਥੀਆਂ ਨੂੂੰ ਸੰਬੋਧਨ ਕਰਦੇ ਹੋਏ ਡਾ. ਥਿੰਦ ਨੇ ਠੋਸ ਕੁੜੇ ਨੂੰ ਨਿਪਟਾਉਣ ਦੇ ਤਰੀਕੇ ਅਤੇ ਇਸ ਦੇ ਨੁਕਸਾਨਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਗ੍ਰੀਨ ਪੰਜਾਬ ਮਿਸ਼ਨ ਦੇ ਤਹਿਤ ਡਾ. ਤਰੁਨਪ੍ਰੀਤ ਸਿੰਘ ਥਿੰਦ ਵਲੋਂ ਕਾਲਜ ਪਿ੍ਰੰਸੀਪਲ ਮੈਡਮ ਮਮਤਾ ਕੋਛੜ , ਕਾਲਜ ਸਟਾਫ਼ ਕਾਲਜ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕਾਲਜ ਦੇ ਵਿਹੜੇ ਵਿਚ ਵੱਖ ਵੱਖ ਤਰ੍ਹਾਂ ਦੇ ਫਲਾਹਾਰੀ ਪੌਦੇ ਲਗਾਏ ਗਏ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਮਮਤਾ ਕੋਛੜ ਵਲੋਂ ਡਾ. ਥਿੰਦ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂਂ ਇਲਾਵਾ ਪ੍ਰੋ. ਪੂਜਾ ਕਪੂਰ, ਪ੍ਰੋ. ਹਰਜਿੰਦਰ ਸਿੰਘ, ਪ੍ਰੋ. ਨਿਤੀਸ਼ ਸਚਦੇਵਾ, ਪ੍ਰੋ. ਜਤਿੰਦਰ ਕੁਮਾਰ ਅਤੇ ਪ੍ਰੋ. ਖੁਸ਼ਪ੍ਰੀਤ ਕੌਰ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਰੱਤੋਵਾਲ ’ਚ ਭਾਕਿਯੂ ਏਕਤਾ ਡਕੌਂਦਾ (ਧਨੇਰ) ਦੀ ਨਵੀਂ ਇਕਾਈ ਦਾ ਗਠਨ ਕੁਲਦੀਪ ਸਿੰਘ ਪ੍ਰਧਾਨ ਤੇ ਹਰਦੇਵ ਸਿੰਘ ਮੀਤ ਪ੍ਰਧਾ... ਅਗਲੀ ਖ਼ਬਰ ਗੁਰੂ ਨਾਨਕ ਨੈਸ਼ਨਲ ਕਾਲਜ ਵਿਖੇ ਅੰਤਰਰਾਸ਼ਟਰੀ ਯੁਵਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।