21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਬਰਸੀ ਸਮਾਗਮ ਮੌਕੇ ਲਾਏ ਜਾ ਰਹੇ ਪੰਜ ਰੋਜ਼ਾ ਮੈਡੀਕਲ ਕੈਂਪ ਸੰਬੰਧੀ ਮੀਟਿੰਗ ਹੋਈ

ਹਠੂਰ, 20 ਅਗਸਤ (ਜਸਵਿੰਦਰ ਸਿੰਘ ਛਿੰਦਾ)-ਸੱਤ੍ਹਾਧਾਰੀ ਧਿਰ ਦੇ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵਲੋਂ ਪਾਰਟੀ ਦੇ ਸੁਪਰੀਮ ਲੀਡਰ ਮਨੀਸ਼ ਸਿਸੋਦੀਆ ਨਾਲ ਮਿਲ ਕੇ ਆ ਕੇ ਅੱਜ ਅਖਬਾਰਾਂ ’ਚ ਮਿਲੇ ‘ਥਾਪੜੇ’ ਸਬੰਧੀ ਲਵਾਈਆਂ ਖਬਰਾਂ ਨੇ ਨਵੀਂ ਚਰਚਾ ਛੇੜ ਦਿੱਤੀ ਹੈ, ਕਿਉਂਕਿ 2027 ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਲਕਾ ਜਗਰਾਉਂ ਵਿਖੇ ਉਨ੍ਹਾਂ ਦੇ ਨਾਲ ਨਾਲ ਸੰਭਾਵੀ ਟਿਕਟ ਦੇ ਚਾਹਵਾਨ ਪਾਰਟੀ ਦੇ ਹੀ ਇਕ ਹੋਰ ਸੀਨੀਅਰ ਆਗੂ, ਦਲਿਤ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਵਿਜੇ ਦਾਨਵ ਵਲੋਂ ਆਪਣੀਆਂ ਸਰਗਰਮੀਆਂ ਜ਼ੋਰ ਸ਼ੋਰ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਉਸ ਵਲੋਂ ਵੱਖ-ਵੱਖ ਪਿੰਡਾਂ ’ਚ ਪਾਰਟੀ ਦੇ ਆਗੂਆਂ ਤੇ ਵਰਕਰਾਂ ਨਾਲ ਸੰਪਰਕ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਭਾਵੇਂ ਪਾਰਟੀ ਦੇ ਕਈ ਆਗੂ ਸਸ਼ੋਪੰਜ਼ ’ਚ ਹਨ ਕਿ ਉਹ ਕਿਸ ਨਾਲ ਤੁਰਨ, ਪਰ ਫਿਰ ਵੀ ਕਈ ਆਗੂ ਖੁੱਲ੍ਹ ਕੇ ਵਿਜੇ ਦਾਨਵ ਨਾਲ ਤੁਰ ਪਏ ਹਨ।

ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ, ਵਿਜੇ ਦਾਨਵ ਚੇਅਰਮੈਨ 21-08-2026
ਹਠੂਰ, 20 ਅਗਸਤ (ਜਸਵਿੰਦਰ ਸਿੰਘ ਛਿੰਦਾ)-ਸੱਤ੍ਹਾਧਾਰੀ ਧਿਰ ਦੇ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵਲੋਂ ਪਾਰਟੀ ਦੇ ਸੁਪਰੀਮ ਲੀਡਰ ਮਨੀਸ਼ ਸਿਸੋਦੀਆ ਨਾਲ ਮਿਲ ਕੇ ਆ ਕੇ ਅੱਜ ਅਖਬਾਰਾਂ ’ਚ ਮਿਲੇ ‘ਥਾਪੜੇ’ ਸਬੰਧੀ ਲਵਾਈਆਂ ਖਬਰਾਂ ਨੇ ਨਵੀਂ ਚਰਚਾ ਛੇੜ ਦਿੱਤੀ ਹੈ, ਕਿਉਂਕਿ 2027 ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਲਕਾ ਜਗਰਾਉਂ ਵਿਖੇ ਉਨ੍ਹਾਂ ਦੇ ਨਾਲ ਨਾਲ ਸੰਭਾਵੀ ਟਿਕਟ ਦੇ ਚਾਹਵਾਨ ਪਾਰਟੀ ਦੇ ਹੀ ਇਕ ਹੋਰ ਸੀਨੀਅਰ ਆਗੂ, ਦਲਿਤ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਵਿਜੇ ਦਾਨਵ ਵਲੋਂ ਆਪਣੀਆਂ ਸਰਗਰਮੀਆਂ ਜ਼ੋਰ ਸ਼ੋਰ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਉਸ ਵਲੋਂ ਵੱਖ-ਵੱਖ ਪਿੰਡਾਂ ’ਚ ਪਾਰਟੀ ਦੇ ਆਗੂਆਂ ਤੇ ਵਰਕਰਾਂ ਨਾਲ ਸੰਪਰਕ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਭਾਵੇਂ ਪਾਰਟੀ ਦੇ ਕਈ ਆਗੂ ਸਸ਼ੋਪੰਜ਼ ’ਚ ਹਨ ਕਿ ਉਹ ਕਿਸ ਨਾਲ ਤੁਰਨ, ਪਰ ਫਿਰ ਵੀ ਕਈ ਆਗੂ ਖੁੱਲ੍ਹ ਕੇ ਵਿਜੇ ਦਾਨਵ ਨਾਲ ਤੁਰ ਪਏ ਹਨ। ਜਦਕਿ ਮੌਜੂਦਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ, ਜੋ ਇਸੇ ਹਲਕੇ ਤੋਂ ਦੂਜੀ ਵਾਰ ਵਿਧਾਇਕਾ ਚੁਣੇ ਗਏ ਹਨ ਅਤੇ ਤੀਜੀ ਵਾਰ ਵੀ ਉਨ੍ਹਾਂ ਵਲੋਂ ਆਪਣੀ ਦਾਅਵੇਦਾਰੀ ਜਤਾ ਰਹੇ ਹਨ। ਇਸੇ ਘਟਨਾਕ੍ਰਮ ਦੌਰਾਨ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵਲੋਂ ਪਾਰਟੀ ਦੇ ਸੁਪਰੀਮੋ ਆਗੂਆਂ ਨੂੰ ਦਿੱਲੀ ਜਾ ਕੇ ਮਿਲਣਾ ਅਤੇ ਇਸ ਸਬੰਧੀ ਬੀਤੀ ਕੱਲ ਪ੍ਰੈਸ ਨੂੰ ਜਾਰੀ ਬਿਆਨ ’ਚ ਇਹ ਕਹਿਣਾ ਕਿ ਉਨ੍ਹਾਂ ਦੀ ਜਗਰਾਉਂ ਦੇ ਵਿਕਾਸ ਕਾਰਜਾਂ ਸਬੰਧੀ ਵਿਚਾਰ ਚਰਚਾ ਸਬੰਧੀ ਇਹ ਮੀਟਿੰਗ ਸੀ ਅਤੇ ਕੀਤੇ ਕੰਮਾਂ ਲਈ ਮਨੀਸ਼ ਸਿਸ਼ੋਦੀਆ ਵਲੋਂ ਥਾਪੜਾ ਦਿੱਤਾ ਗਿਆ ਹੈ। ਪਰ ਸੂਤਰਾਂ ਅਨੁਸਾਰ ਬੀਬੀ ਮਾਣੂੰਕੇ ਵਲੋਂ ਆਪਣੀ ਖੁੱਸਦੀ ਨਜ਼ਰ ਆ ਰਹੀ ਟਿਕਟ ਨੂੰ ਪੱਕਾ ਕਰਨ ਲਈ ਹੀ ਦਿੱਲੀ ਦਰਬਾਰ ਦਾ ਗੇੜਾ ਮਾਰਿਆ ਗਿਆ ਦੱਸਿਆ ਜਾਂਦਾ ਹੈ। ਅੰਦਰਖਾਤੇ ਜਿੱਥੇ ਪਾਰਟੀ ਦੇ ਆਗੂ ਜੋ ਆਪਣੇ ਨਵੇਂ ਲੀਡਰ ਵਿਜੇ ਦਾਨਵ ਨਾਲ ਤੁਰ ਪਏ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪਹਿਲਾਂ ਹੀ ਵਿਜੇ ਦਾਨਵ ਨੂੰ ਥਾਪੜਾ ਦੇ ਕੇ ਸਰਗਰਮ ਹੋਣ ਲਈ ਕਿਹਾ ਗਿਆ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਸੱਤ੍ਹਾਧਾਰੀ ਧਿਰ ਦੀ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਜੋ ਕਿ ਦੂਜੀ ਵਾਰ ਵਿਧਾਇਕਾ ਚੁਣੇ ਗਏ ਸਨ ਅਤੇ ਆਪਣੇ ਇੰਨ੍ਹਾਂ 10 ਸਾਲ ਦੇ ਕਾਰਜ਼ਕਾਲ ਦੌਰਾਨ ਅਨੇਕਾਂ ਵਾਦ-ਵਿਵਾਦਾਂ ਨਾਲ ਜੁੜੇ ਰਹੇ। ਵਿਜੇ ਦਾਨਵ ਵਲੋਂ ਜਗਰਾਉਂ ਹਲਕੇ ’ਚ ਸਰਗਰਮੀਆਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਇਸੇ ਵਜ੍ਹਾ ਕਰਕੇ ਬ ੀਬੀ ਮਾਣੂੰਕੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਣ ਦੀ ਬਿਜਾਇ ਦਿੱਲੀ ਦਰਬਾਰ ਦਾ ਕੁੰਡਾ ਖੜਕਾਏ ਜਾਣ ਸਬੰਧੀ ਲੋਕਾਂ ’ਚ ਚਰਚਾ ਹੈ। ਜਦ ਤੱਕ ਵਿਧਾਨ ਸਭਾ ਚੋਣਾਂ ਦਾ ਐਲਾਨ ਨਹੀਂ ਹੁੰਦਾ, ਤਦ ਤੱਕ ਆਉਣ ਵਾਲ ੇ ਦਿਨਾਂ ’ਚ ਉਕਤ ਦੋਵਾਂ ਆਗੂਆਂ ਦੀਆਂ ਸਰਗਰਮੀਆਂ ਕੀ ਰੰਗ ਲਿਆਉਂਦੀਆਂ ਹਨ, ਇਹ ਸਥਿਤੀ ਸਪੱਸ਼ਟ ਹੋ ਜਾਵੇਗੀ।
ਪਿਛਲੀ ਖ਼ਬਰ 2 ਕਿਸਾਨਾਂ ਦੀਆਂ 5 ਮੱਝਾਂ ਚੋਰੀ, ਪੁਲਿਸ ਕਰ ਰਹੀ ਹੈ ਜਾਂਚ ਅਗਲੀ ਖ਼ਬਰ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।