27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਗੁੱਗਾ ਮਾੜੀ ਪਿੰਡ ਪਮਾਲ ਮੇਲਾ ਪ੍ਰਬੰਧਕਾਂ ਦੀ ਮੀਟਿੰਗ ਹੋਈ

ਮੁੱਲਾਂਪੁਰ-ਦਾਖਾ, 26 ਅਗਸਤ (ਧਾਲੀਵਾਲ)- ਭਾਈਚਾਰਕ ਸਾਂਝ ਦਾ ਪ੍ਰਤੀਕ ਪਿੰਡ ਪਮਾਲ (ਲੁਧਿ:) ਦੀ ਧਰਤੀ ’ਤੇ ਸਦੀਆਂ ਤੋਂ ਲੱਗ ਰਿਹਾ ਗੁੱਗਾ ਮਾੜੀ ਮੇਲਾ ਪਮਾਲ ਇਸ ਸਾਲ 24-25 ਅਤੇ 26 ਸਤੰਬਰ ਨੂੰ ਭਰੇਗਾ। ਗੁੱਗਾ ਮਾੜੀ ਮੇਲਾ ਕਮੇਟੀ ਪਮਾਲ ਅਹੁਦੇਦਾਰਾਂ ਦੀ ਮੀਟਿੰਗ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਗੁੱਗਾ ਮਾੜੀ ਪਮਾਲ ਅਸਥਾਨ’ਤੇ ਹੋਈ।

ਅਜੀਤ ਡੈਸਕ 27-08-2026
ਮੁੱਲਾਂਪੁਰ-ਦਾਖਾ, 26 ਅਗਸਤ (ਧਾਲੀਵਾਲ)- ਭਾਈਚਾਰਕ ਸਾਂਝ ਦਾ ਪ੍ਰਤੀਕ ਪਿੰਡ ਪਮਾਲ (ਲੁਧਿ:) ਦੀ ਧਰਤੀ ’ਤੇ ਸਦੀਆਂ ਤੋਂ ਲੱਗ ਰਿਹਾ ਗੁੱਗਾ ਮਾੜੀ ਮੇਲਾ ਪਮਾਲ ਇਸ ਸਾਲ 24-25 ਅਤੇ 26 ਸਤੰਬਰ ਨੂੰ ਭਰੇਗਾ। ਗੁੱਗਾ ਮਾੜੀ ਮੇਲਾ ਕਮੇਟੀ ਪਮਾਲ ਅਹੁਦੇਦਾਰਾਂ ਦੀ ਮੀਟਿੰਗ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਗੁੱਗਾ ਮਾੜੀ ਪਮਾਲ ਅਸਥਾਨ’ਤੇ ਹੋਈ। ਮੇਲਾ ਪ੍ਰਬੰਧਕਾਂ ਅਨੁਸਾਰ 24 ਸਤੰਬਰ ਨੂੰ ਧਾਰਮਿਕ ਆਸਥਾ ਵਾਲੇ ਸ਼ਰਧਾਲੂ ਚੌਂਕੀਆਂ ’ਤੇ ਨਤਮਸਤਕ ਹੋਣਗੇਂ। ਗੁੱਗਾ ਮਾੜੀ ਪਮਾਲ ਮੇਲਾ ਲਈ ਚੌਂਕੀਆਂ ਤੋਂ ਅਗਲੇ ਦਿਨ 3 ਰੋਜ਼ਾ ਮੇਲਾ ਸ਼ੁਰੂ ਹੋਵੇਗਾ। ਦਰਸ਼ਨ ਸਿੰਘ ਦੱਸਿਆ ਕਿ ਗੁੱਗਾ ਮਾੜੀ ਪਮਾਲ ਮੇਲੇ ’ਤੇ ਮਠਿਆਈ, ਮਨਿਆਰੀ ਦਾ ਸਮਾਨ, ਬੱਚਿਆਂ ਦੇ ਖਿਡੌਣੇ, ਪਕੌੜੇ ਵਾਲੀਆਂ ਦੁਕਾਨਾਂ ਦੇ ਨਾਲ ਚੰਡੋਲ, ਝੂਲਿਆਂ ਲਈ 30 ਅਗਸਤ ਨੂੰ ਦੁਕਾਨਾਂ ਕੱਟੀਆਂ ਜਾਣਗੀਆਂ।
ਪਿਛਲੀ ਖ਼ਬਰ ਭਾਈ ਦਾਨ ਸਿੰਘ ਸਕੂਲ ਮਾਣੂੰਕੇ ਨੇ ਖੇਡਾਂ ’ਚ ਬਾਜ਼ੀ ਮਾਰੀ, ਦੋ ਬੱਚੇ ਰਾਜ ਪੱਧਰੀ ਮੁਕਾਬਲੇ ਲਈ ਚੁਣੇ ਅਗਲੀ ਖ਼ਬਰ ਮਹਿੰਗਾਈ ਨੇ ਆਮ ਲੋਕਾਂ ਦਾ ਲੱਕ ਤੋੜਿਆ- ਪ੍ਰਧਾਨ ਜਗਦੀਪ ਬਿੱਟੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।