ਜਨਮ ਅਸ਼ਟਮੀ ਸਮਾਗਮ 4 ਨੂੰ
ਜਗਰਾਉਂ, 31 ਅਗਸਤ (ਖ਼ਾਲਸਾ)-ਸਥਾਨਕ ਮੰਦਰ ਬਾਂਕੇ ਬਿਹਾਰੀ ਚੌਂਕ ਲੱਪੇ ਸ਼ਾਹ ਜਗਰਾਉਂ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਦਿਹਾੜਾ ਮਨਾਇਆ ਜਾ ਰਿਹਾ ਹੈ। ਮੰਦਰ ਦੇ ਮੁੱਖ ਸੇਵਾਦਾਰ ਪੰਡਤ ਅਸ਼ਵਨੀ ਕੁਮਾਰ ਬੱਲੂ ਨੇ ਦੱਸਿਆ 4 ਸਤੰਬਰ 2026 ਰਾਤ 8 ਵਜੇ ਜਨਮ ਅਸ਼ਟਮੀ ਦੇ ਦਿਹਾੜੇ ਨੂੰ ਲੈ ਕੇ ਭਗਵਾਨ ਕ੍ਰਿਸ਼ਨ ਜੀ ਦੀਆਂ ਵੱਖ-ਵੱਖ ਝਾਕੀਆਂ ਬਣਾਈਆਂ ਜਾਣਗੀਆਂ।
ਅਜੀਤ ਡੈਸਕ
01-09-2026