19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ 8 ਨਵ-ਨਿਯੁਕਤ ਡੀਪੂ ਹੋਲਡਰਾਂ ਨੂੰ ਅਲਾਟਮੈਂਟ ਦੇ ਨਿਯੁਕਤੀ ਪੱਤਰ ਸੌਂਪੇ

ਰਾਏਕੋਟ, 18 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਵਿਧਾਨ ਸਭਾ ਹਲਕਾ ਰਾਏਕੋਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਪਾਰਟੀ ਮੁੱਖ ਦਫ਼ਤਰ ਰਾਏਕੋਟ ਵਿਖੇ ਹਲਕੇ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧਿਤ 8 ਨਵ-ਨਿਯੁਕਤ ਡੀਪੂ ਹੋਲਡਰਾਂ ਨੂੰ ਅਲਾਟਮੈਂਟ ਦੇ ਨਿਯੁਕਤੀ ਪੱਤਰ ਸੌਂਪੇ ਗਏ। ਇਸ ਮੌਕੇ ਨਵ-ਨਿਯੁਕਤ ਡੀਪੂ ਹੋਲਡਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਉਪਰੰਤ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਸਮੂਹ ਨਵ-ਨਿਯੁਕਤ ਡੀਪੂ ਹੋਲਡਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਵਲੋਂ ਸੂਬੇ ਭਰ ਵਿਚ ਡੀਪੂਆਂ ਦੀ ਅਲਾਟਮੈਂਟ ਦੀ ਸਮੁੱਚੀ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਨਿਰਪੱਖਤਾ ਦੇ ਆਧਾਰ ’ਤੇ ਨੇਪਰੇ ਚਾੜ੍ਹਿਆ ਗਿਆ ਹੈ।

ਅਜੀਤ ਡੈਸਕ 19-09-2026
ਰਾਏਕੋਟ, 18 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਵਿਧਾਨ ਸਭਾ ਹਲਕਾ ਰਾਏਕੋਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਪਾਰਟੀ ਮੁੱਖ ਦਫ਼ਤਰ ਰਾਏਕੋਟ ਵਿਖੇ ਹਲਕੇ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧਿਤ 8 ਨਵ-ਨਿਯੁਕਤ ਡੀਪੂ ਹੋਲਡਰਾਂ ਨੂੰ ਅਲਾਟਮੈਂਟ ਦੇ ਨਿਯੁਕਤੀ ਪੱਤਰ ਸੌਂਪੇ ਗਏ। ਇਸ ਮੌਕੇ ਨਵ-ਨਿਯੁਕਤ ਡੀਪੂ ਹੋਲਡਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਉਪਰੰਤ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਸਮੂਹ ਨਵ-ਨਿਯੁਕਤ ਡੀਪੂ ਹੋਲਡਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਵਲੋਂ ਸੂਬੇ ਭਰ ਵਿਚ ਡੀਪੂਆਂ ਦੀ ਅਲਾਟਮੈਂਟ ਦੀ ਸਮੁੱਚੀ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਨਿਰਪੱਖਤਾ ਦੇ ਆਧਾਰ ’ਤੇ ਨੇਪਰੇ ਚਾੜ੍ਹਿਆ ਗਿਆ ਹੈ। ਇਸ ਮੌਕੇ ਡੀਪੂ ਹੋਲਡਰਾਂ ਨੂੰ ਅਨੁਸ਼ਾਸਨ ਅਤੇ ਇਮਾਨਦਾਰੀ ਦਾ ਪਾਠ ਪੜ੍ਹਾਉਂਦਿਆਂ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ। ਇਸ ਮੌਕੇ ਮਨਜੀਤ ਸਿੰਘ ਸੁਖਾਣਾ, ਇਕਬਾਲ ਸਿੰਘ ਬੁਰਜ ਹਰੀ ਸਿੰਘ, ਵੀਰਪਾਲ ਕੌਰ ਸਹਿਬਾਜ਼ਪੁਰਾ, ਨਿਰਮਲ ਸਿੰਘ ਜਲਾਲਦੀਵਾਲ, ਕਮਲਜੀਤ ਸਿੰਘ ਬੜੂੰਦੀ, ਸਿਮਰਜੀਤ ਸਿੰਘ ਬੜੂੰਦੀ, ਅੰਮ੍ਰਿਤਪਾਲ ਸਿੰਘ ਪੱਖੋਵਾਲ ਅਤੇ ਪਵਨਦੀਪ ਕੌਰ ਪੱਖੋਵਾਲ (ਸਾਰੇ ਨਵ-ਨਿਯੁਕਤ ਡੀਪੂ ਹੋਲਡਰ), ਪੀ.ਏ. ਕਮਲ ਸਿੰਘ ਸੁਖਾਣਾ, ਚੇਅਰਮੈਨ ਰਾਜਦੀਪ ਸਿੰਘ ਆਂਡਲੂ, ਸਰਪੰਚ ਪ੍ਰਿਤਪਾਲ ਸਿੰਘ ਜਲਾਲਦੀਵਾਲ, ਸਰਪੰਚ ਬਲਜੀਤ ਸਿੰਘ ਸਹਿਬਾਜ਼ਪੁਰਾ, ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਜਲਾਲਦੀਵਾਲ, ਕੁਲਵਿੰਦਰ ਸਿੰਘ ਪੱਖੋਵਾਲ, ਗੁਰਪ੍ਰੀਤ ਸਿੰਘ ਬੁਰਜ ਹਰੀ ਸਿੰਘ, ਅਜਮੇਰ ਸਿੰਘ ਸਹਿਬਾਜ਼ਪੁਰਾ, ਹੈਪੀ ਸਿੰਘ ਬੜੂੰਦੀ, ਬਿੱਟੂ ਸਿੰਘ ਬੜੂੰਦੀ, ਜੱਸ ਸਿੰਘ ਹਲਵਾਰਾ, ਸੋਨੀ ਸਿੰਘ ਜੌਹਲ, ਸੰਧੂਰਾ ਸਿੰਘ ਜਲਾਲਦੀਵਾਲ, ਸਰਦਾਰਾ ਸਿੰਘ ਜਲਾਲਦੀਵਾਲ, ਗਿਆਨੀ ਜਸਮੇਲ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ­ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਲੋਕ ਪਾਰਟੀ ਦੀ ਸੋਚ ਨਾਲ ਲਗਾਤਾਰ ਜੁੜ੍ਹ ਰਹੇ ਹਨ-ਹਸਨਪੁਰ/ਖ਼ਾਲਸਾ ਅਗਲੀ ਖ਼ਬਰ ਵਿਦਿਆਰਥੀਆਂ ਦਾ ਭਵਿੱਖ ਸੁਨਹਿਰੀ ਬਣਾਉਣ ਲਈ ਅੱਖਰੀ ਗਿਆਨ ਨਾਲ ਜੋੜਨਾ ਜ਼ਰੂਰੀ-ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਨਾਨਕਸਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।