06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਭਾਈ ਜਸਪ੍ਰੀਤ ਸਿੰਘ ਜੱਸਾ (ਨਿਹੰਗ ਸਿੰਘ) ਦੀ ਯਾਦ ’ਚ ਗੱਤਕਾ ਕੱਪ ਕਰਵਾਇਆ ਬਾਬਾ ਜੋਗਿੰਦਰ ਸਿੰਘ 96ਵੇਂ ਕਰੋੜੀ, ਸਰਪ੍ਰਸਤ ਗਿੱਲ, ਮਠਾੜੂ, ਬਲਵੀਰ ਸਿੰਘ ਖ਼ਾਲਸਾ ਤੇ ਜਥੇ: ਹੀਰਾ ਨੇ ਕੀਤੀ ਇਨਾਮਾਂ ਦੀ ਵੰਡ

ਹੰਬੜਾਂ, 5 ਨਵੰਬਰ (ਮੇਜਰ ਹੰਬੜਾਂ)- ਚੜ੍ਹਦੀ ਕਲਾ ਗੱਤਕਾ ਅਖਾੜਾ ਹੰਬੜਾਂ ਵਲੋਂ ਗੱਤਕਾ ਖਿਡਾਰੀ ਭਾਈ ਜਸਪ੍ਰੀਤ ਸਿੰਘ ਜੱਸਾ (ਨਿਹੰਗ ਸਿੰਘ) ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਹੰਬੜਾਂ ਵਿਖੇ ਗੱਤਕਾ ਕੱਪ ਕਰਵਾਇਆ ਗਿਆ, ਜਿਸ ਵਿਚ ਪੰਜਾਬ ਭਰ ਤੋਂ ਵੱਖ-ਵੱਖ ਗੱਤਕਾ ਟੀਮਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਗੱਤਕੇ ਦੀ ਕਲਾ ਦੇ ਜੌਹਰ ਦਿਖਾਏ। ਗੱਤਕਾ ਮੁਕਾਬਲਿਆਂ ਦੇ ਡੈਮੋ ਪ੍ਰਦਰਸ਼ਨੀ ਮੁਕਾਬਲੇ ਹੋਏ ਜਿਸ ਵਿੱਚ ਅਕਾਲ ਸਹਾਇ ਗੱਤਕਾ ਅਖਾੜਾ ਦੀ ਟੀਮ ਨੇ ਪਹਿਲਾ, ਬਚਿੱਤਰ ਸਿੰਘ ਗੱਤਕਾ ਅਖਾੜਾ ਹਠੂਰ ਨੇ ਦੂਜਾ ਅਤੇ ਸਾਹਿਬਜ਼ਾਦਾ ਗੱਤਕਾ ਅਖਾੜਾ ਲੱਖਾ ਨੇ ਤੀਜਾ ਸਥਾਨ ਹਾਸਲ ਕੀਤਾ।

ਅਜੀਤ ਡੈਸਕ 06-11-2026
ਹੰਬੜਾਂ, 5 ਨਵੰਬਰ (ਮੇਜਰ ਹੰਬੜਾਂ)- ਚੜ੍ਹਦੀ ਕਲਾ ਗੱਤਕਾ ਅਖਾੜਾ ਹੰਬੜਾਂ ਵਲੋਂ ਗੱਤਕਾ ਖਿਡਾਰੀ ਭਾਈ ਜਸਪ੍ਰੀਤ ਸਿੰਘ ਜੱਸਾ (ਨਿਹੰਗ ਸਿੰਘ) ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਹੰਬੜਾਂ ਵਿਖੇ ਗੱਤਕਾ ਕੱਪ ਕਰਵਾਇਆ ਗਿਆ, ਜਿਸ ਵਿਚ ਪੰਜਾਬ ਭਰ ਤੋਂ ਵੱਖ-ਵੱਖ ਗੱਤਕਾ ਟੀਮਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਗੱਤਕੇ ਦੀ ਕਲਾ ਦੇ ਜੌਹਰ ਦਿਖਾਏ। ਗੱਤਕਾ ਮੁਕਾਬਲਿਆਂ ਦੇ ਡੈਮੋ ਪ੍ਰਦਰਸ਼ਨੀ ਮੁਕਾਬਲੇ ਹੋਏ ਜਿਸ ਵਿੱਚ ਅਕਾਲ ਸਹਾਇ ਗੱਤਕਾ ਅਖਾੜਾ ਦੀ ਟੀਮ ਨੇ ਪਹਿਲਾ, ਬਚਿੱਤਰ ਸਿੰਘ ਗੱਤਕਾ ਅਖਾੜਾ ਹਠੂਰ ਨੇ ਦੂਜਾ ਅਤੇ ਸਾਹਿਬਜ਼ਾਦਾ ਗੱਤਕਾ ਅਖਾੜਾ ਲੱਖਾ ਨੇ ਤੀਜਾ ਸਥਾਨ ਹਾਸਲ ਕੀਤਾ। ਸਿੰਗਲ ਸੋਟੀ ਫਾਈਟ ਮੁਕਾਬਲੇ ਵਿੱਚ ਪਰਵੀਨ ਸਿੰਘ ਹਠੂਰ ਨੇ ਪਹਿਲਾ ਅਤੇ ਗੁਰਸਿਮਰਨ ਸਿੰਘ ਕਲਗੀਧਰ ਗੱਤਕਾ ਅਖਾੜਾ ਕਪੂਰੇ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹੋਰ ਗੱਤਕਾ ਮੁਕਾਬਲਿਆਂ ਦੀਆਂ ਜੇਤੂ ਰਹੀਆਂ ਟੀਮਾਂ ਅਤੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਬਾਬਾ ਜੋਗਿੰਦਰ ਸਿੰਘ 96 ਕਰੋੜੀ ਮੁਖੀ ਬੁੱਢਾ ਦਲ ਰਕਬਾ, ਸਰਪੰਚ ਚਰਨ ਸਿੰਘ, ਸਰਪ੍ਰਸਤ ਭਾਈ ਤੇਜਾ ਸਿੰਘ, ਗਿੱਲ, ਜਥੇਦਾਰ ਸੁਰਜੀਤ ਸਿੰਘ ਹੀਰਾ, ਕੋਚ ਭਾਈ ਬਲਵਿੰਦਰ ਸਿੰਘ ਅਤੇ ਭਾਈ ਬਲਵੀਰ ਸਿੰਘ ਖ਼ਾਲਸਾ ਹੰਬੜਾਂ, ਮੀਤ ਪ੍ਰਧਾਨ ਭੁਪਿੰਦਰ ਸਿੰਘ ਮਠਾੜੂ ਵੱਲੋਂ ਕੀਤੀ ਗਈ। ਬਾਬਾ ਜੋਗਿੰਦਰ ਸਿੰਘ 96ਵੇਂ ਕਰੋੜੀ ਬੁੱਢਾ ਦਲ ਰਕਬਾ, ਸਰਪ੍ਰਸਤ ਤੇਜਾ ਸਿੰਘ ਗਿੱਲ, ਭਾਈ ਸੁਰਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਨੌਜਵਾਨਾਂ ਨੂੰ ਗੱਤਕੇ ਵਰਗੀ ਸਿੱਖ ਮਾਰਸ਼ਲ ਆਰਟ ਨਾਲ ਜੋੜਨਾ ਪ੍ਰਬੰਧਕਾਂ ਦਾ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਨ੍ਹਾਂ ਨੂੰ ਸਿੱਖੀ ਸਰੂਪ ਅਤੇ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੀ ਗਈ ਗੱਤਕੇ ਦੀ ਵਿਰਾਸਤ ਨਾਲ ਜੋੜਨਾ ਬੇਹੱਦ ਜ਼ਰੂਰੀ ਹੈ ਅਤੇ ਇਸ ਸਮੇਂ ਭਾਈ ਬਲਵੀਰ ਸਿੰਘ ਖ਼ਾਲਸਾ ਨੇ ਆਪਣੇ ਸਪੁੱਤਰ ਸਵ. ਭਾਈ ਜਸਪ੍ਰੀਤ ਸਿੰਘ ਜੱਸਾ (ਨਿਹੰਗ ਸਿੰਘ) ਦੀ ਯਾਦ ’ਚ ਚੜ੍ਹਦੀ ਕਲਾ ਗੱਤਕਾ ਅਖਾੜਾ ਹੰਬੜਾਂ ਵਲੋਂ ਉਨ੍ਹਾਂ ਦੀ ਨਿੱਘੀ ਯਾਦ ਵਿੱਚ ਹਰੇਕ ਸਾਲ ਗੱਤਕਾ ਮੁਕਾਬਲੇ ਕਰਵਾਏ ਜਾਣ ਦਾ ਐਲਾਨ ਕੀਤਾ। ਅਜਿਹੇ ਖੇਡ ਮੁਕਾਬਲੇ ਨੌਜਵਾਨਾਂ ਵਿੱਚ ਸਿੱਖੀ ਪ੍ਰਤੀ ਪਿਆਰ, ਅਨੁਸ਼ਾਸਨ ਅਤੇ ਖੇਡ ਭਾਵਨਾ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।ਇਸ ਮੌਕੇ ਪੰਚ ਸੁਖਜੀਤ ਸਿੰਘ ਬਾਠ, ਪੰਚ ਅਜੀਤ ਸਿੰਘ ਢਿੱਲੋਂ, ਚਰਨਪ੍ਰੀਤ ਸਿੰਘ ਚੱਠਾ ਹੰਬੜਾਂ, ਅਮਨਿੰਦਰ ਸਿੰਘ ਬੈਨੀਪਾਲ, ਇਕਬਾਲ ਸਿੰਘ, ਨਵੀ ਧਾਲੀਵਾਲ, ਅਮਰੀਕ ਸਿੰਘ, ਅਮਨਦੀਪ ਸਿੰਘ ਬਾਸੀ, ਡੀ.ਪੀ. ਪਰਮਵੀਰ ਸਿੰਘ ਹੰਬੜਾਂ, ਜਥੇ. ਗੁਰਬਖਸ਼ ਸਿੰਘ ਬਾਠ, ਰਾਜੂ ਗੁਪਤਾ, ਰਾਜਵੀਰ ਸਿੰਘ ਮਾਹੂੰਵਾਲ, ਗੁਰਪ੍ਰੀਤ ਸਿੰਘ, ਜੱਗਾ ਸਿੰਘ ਵਿਰਕ, ਮੈਨੇਜਰ ਜਸਵੀਰ ਸਿੰਘ ਸਮੇਤ ਹੋਰ ਸੰਗਤਾਂ ਮੌਜੂਦ ਸਨ। ਇਸ ਗੱਤਕਾ ਮੁਕਾਬਲੇ ਸਮੇਂ ਜੱਜਮੈਂਟ ਦੀ ਸੇਵਾ ਭਾਈ ਹਰਦੀਪ ਸਿੰਘ, ਭਾਈ ਗੁਰਮੇਲ ਸਿੰਘ, ਭਾਈ ਗਗਨਦੀਪ ਸਿੰਘ, ਭਾਈ ਵਿਕਰਮਜੋਤ ਸਿੰਘ, ਭਾਈ ਕਮਲਜੀਤ ਸਿੰਘ,ਭਾਈ ਅਮਰਜੋਤ ਸਿੰਘ ਵਲੋਂ ਨਿਭਾਈ ਗਈ ਅਤੇ ਸਟੇਜ਼ ਸੰਚਾਲਕ ਦੀ ਡਿਉਟੀ ਭਾਈ ਨਿਰਮਲ ਸਿੰਘ ਸਿੱਧਵਾਂ ਕਲਾ ਵਲੋਂ ਬਾਖੂਬੀ ਨਿਭਾਈ। 05Jag16
ਪਿਛਲੀ ਖ਼ਬਰ ਨਗਰ ਕੌਂਸਲ ਦੇ ਅਸਥਾਈ ਡੰਪ ਨੇ ਝੁਲਸਾਏ ਦਫ਼ਤਰ ਅੰਦਰਲੇ ਹਰੇ-ਭਰੇ ਰੁੱਖ ਕੂੜੇ ਦੇ ਢੇਰਾਂ ’ਚੋਂ ਉੱਠਦੀ ਅੱਗ ਤੇ ਧੂੰਏਂ ਨੇ... ਅਗਲੀ ਖ਼ਬਰ ਕਾਲਜ ਰੋਡ ਦਾਖਾ ਵਸਨੀਕ ਇੰਦਰਜੀਤ ਸਿੰਘ ਸੇਖੋਂ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।