06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਨਗਰ ਕੌਂਸਲ ਦੇ ਅਸਥਾਈ ਡੰਪ ਨੇ ਝੁਲਸਾਏ ਦਫ਼ਤਰ ਅੰਦਰਲੇ ਹਰੇ-ਭਰੇ ਰੁੱਖ ਕੂੜੇ ਦੇ ਢੇਰਾਂ ’ਚੋਂ ਉੱਠਦੀ ਅੱਗ ਤੇ ਧੂੰਏਂ ਨੇ ਹਰਿਆਵਲ ਨੂੰ ਪਹੁੰਚਾਇਆ ਨੁਕਸਾਨ, ਵਾਤਾਵਰਨ ਪ੍ਰੇਮੀਆਂ ਵਿਚ ਰੋਸ

ਜਗਰਾਉਂ, 5 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)- ਸ਼ਹਿਰ ਵਿਚ ਕੂੜੇ ਦੀ ਸਮੱਸਿਆ ਨਾਲ ਜੂਝ ਰਹੀ ਨਗਰ ਕੌਂਸਲ ਜਗਰਾਉਂ ਵਲੋਂ ਆਪਣੇ ਦਫ਼ਤਰ ਦੇ ਪਿਛਲੇ ਪਾਸੇ ਬਣਾਏ ਅਸਥਾਈ ਡੰਪ ਨੇ ਦਫ਼ਤਰ ਅੰਦਰ ਲੱਗੇ ਹਰੇ-ਭਰੇ ਰੁੱਖਾਂ ਦੀ ਹੋਂਦ ਨੂੰ ਹੀ ਖ਼ਤਰੇ ਵਿਚ ਪਾ ਦਿੱਤਾ ਹੈ। ਕੂੜੇ ਦੇ ਢੇਰਾਂ ਵਿੱਚੋਂ ਉੱਠਦੀ ਅੱਗ ਅਤੇ ਲਗਾਤਾਰ ਸੁਲਘਦੇ ਕੂੜੇ ਦੇ ਧੂੰਏਂ ਕਾਰਨ ਇੱਥੇ ਲੱਗੇ ਰੁੱਖ ਬੁਰੀ ਤਰ੍ਹਾਂ ਝੁਲਸ ਗਏ ਹਨ।

ਨਗਰ ਕੌਂਲਸ ਜਗਰਾਉਂ ਵਿਖੇ ਕੂੜੇ ਦੇ ਆਰਜੀ ਡੰਪਾਂ ਕੋਲ ਝੁਲਸੇ ਦਰੱਖਤਾਂ ਦੀ ਤਸਵੀਰ। ਤਸਵੀਰ: ਭੁਪਿੰਦਰ ਸਿੰਘ ਮੁਰਲੀ 06-11-2026
ਜਗਰਾਉਂ, 5 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)- ਸ਼ਹਿਰ ਵਿਚ ਕੂੜੇ ਦੀ ਸਮੱਸਿਆ ਨਾਲ ਜੂਝ ਰਹੀ ਨਗਰ ਕੌਂਸਲ ਜਗਰਾਉਂ ਵਲੋਂ ਆਪਣੇ ਦਫ਼ਤਰ ਦੇ ਪਿਛਲੇ ਪਾਸੇ ਬਣਾਏ ਅਸਥਾਈ ਡੰਪ ਨੇ ਦਫ਼ਤਰ ਅੰਦਰ ਲੱਗੇ ਹਰੇ-ਭਰੇ ਰੁੱਖਾਂ ਦੀ ਹੋਂਦ ਨੂੰ ਹੀ ਖ਼ਤਰੇ ਵਿਚ ਪਾ ਦਿੱਤਾ ਹੈ। ਕੂੜੇ ਦੇ ਢੇਰਾਂ ਵਿੱਚੋਂ ਉੱਠਦੀ ਅੱਗ ਅਤੇ ਲਗਾਤਾਰ ਸੁਲਘਦੇ ਕੂੜੇ ਦੇ ਧੂੰਏਂ ਕਾਰਨ ਇੱਥੇ ਲੱਗੇ ਰੁੱਖ ਬੁਰੀ ਤਰ੍ਹਾਂ ਝੁਲਸ ਗਏ ਹਨ। ਕਦੇ ਹਰਿਆਵਲ ਦਾ ਸੁਨੇਹਾ ਦਿੰਦੇ ਇਹ ਰੁੱਖ ਹੁਣ ਆਪਣੀ ਹੋਂਦ ਬਚਾਉਣ ਲਈ ਜੂਝ ਰਹੇ ਹਨ। ਇੱਥੇ ਦੱਸਣਯੋਗ ਹੈ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਸੁਬੇ ਭਰ ਵਿਚ ਰੁੱਖਾਂ ਦੀ ਬਹੁਤਾਤ ਕਰਕੇ ਆਲੇ ਦੁਆਲੇ ਨੂੰ ਭਰਿਆ ਬਣਾਉਂਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਦੁਜੇ ਪਾਸੇ ਸਰਕਾਰ ਦੇ ਹੀ ਇਸ ਸਰਕਾਰੀ ਅਦਾਰੇ ਅੰਦਰ ਰੁੱਖਾਂ ਦਾ ਕਤਲ ਕੀਤਾ ਜਾ ਰਿਹਾ ਹੈ। ਰੁੱਖਾਂ ਦੀ ਹੋਈ ਇਸ ਦੁਰਦਸ਼ਾ ਨੂੰ ਲੈ ਕੇ ਵਾਤਾਵਰਨ ਪ੍ਰੇਮੀਆਂ ਵਿੱਚ ਸਖ਼ਤ ਰੋਸ ਪਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਸ਼ਹਿਰ ਵਿੱਚ ਲੰਮੇ ਸਮੇਂ ਤੋਂ ਕੂੜੇ ਦੇ ਨਿਪਟਾਰੇ ਦੀ ਸਮੱਸਿਆ ਬਣੀ ਹੋਈ ਹੈ। ਇਕ ਸਮਾਂ ਅਜਿਹਾ ਵੀ ਆਇਆ ਜਦੋਂ ਰੋਹ ’ਚ ਲੋਕਾਂ ਨੇ ਮੁਹੱਲਿਆਂ ਅੰਦਰ ਲੱਗੇ ਕੂੜੇ ਦੇ ਅੰਬਾਰ ਖਿਲਾਫ਼ ਰੋਸ ਪ੍ਰਗਟਾਉਂਦਿਆਂ ਡੰਪਾਂ ’ਤੇ ਕੂੜਾ ਸੁੱਟਣਾਂ ਬੰਦ ਕਰਵਾ ਦਿੱਤਾ ਸੀ ਤੇ ਨਗਰ ਕੌਂਸਲ ਨੇ ਇਸ ਸਮੱਸਿਆ ਦੇ ਹੱਲ ਲਈ ਕੋਈ ਢੁੱਕਵਾਂ ਪ੍ਰਬੰਧ ਕਰਨ ਦੀ ਬਜਾਏ ਆਪਣੇ ਦਫ਼ਤਰ ਦੇ ਇੱਕ ਹਿੱਸੇ ਨੂੰ ਹੀ ਆਰਜ਼ੀ ਡੰਪ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ ਗਿਆ। ਇੱਥੇ ਇਕੱਠੇ ਕੀਤੇ ਕੂੜੇ ਦੇ ਢੇਰਾਂ ਵਿੱਚੋਂ ਉੱਠਦੀ ਅੱਗ ਤੇ ਧੂੰਏਂ ਦੀ ਮਾਰ ਨੇ ਦਫ਼ਤਰ ਅੰਦਰ ਲੱਗੇ ਰੁੱਖਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਸਾਲਾਂ ਦੀ ਮਿਹਨਤ ਨਾਲ ਵੱਡੇ ਹੋਏ ਇਹ ਰੁੱਖ ਹੁਣ ਸੁੱਕਣ ਅਤੇ ਸੜਨ ਦੀ ਕਗਾਰ ’ਤੇ ਪਹੁੰਚ ਗਏ ਹਨ। ਗ੍ਰੀਨ ਪੰਜਾਬ ਮਿਸ਼ਨ ਦੇ ਸੇਵਾਦਾਰ ਸੱਤਪਾਲ ਸਿੰਘ ਦੇਹੜਕਾ, ਹਰਨਰਾਇਣ ਸਿੰਘ ਅਤੇ ਕੰਚਨ ਗੁਪਤਾ ਨੇ ਇਸ ਸਥਿਤੀ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਨਗਰ ਕੌਂਸਲ ਦਾ ਮੁੱਢਲਾ ਫ਼ਰਜ਼ ਸ਼ਹਿਰ ਦੀ ਸਫ਼ਾਈ ਦੇ ਨਾਲ-ਨਾਲ ਵਾਤਾਵਰਨ ਤੇ ਹਰਿਆਵਲ ਦੀ ਸੰਭਾਲ ਕਰਨਾ ਵੀ ਹੈ, ਪਰ ਜਦੋਂ ਨਗਰ ਕੌਂਸਲ ਦੇ ਆਪਣੇ ਦਫ਼ਤਰ ਵਿਚ ਹੀ ਰੁੱਖਾਂ ਦੀ ਇਹ ਹਾਲਤ ਹੋ ਰਹੀ ਹੈ ਤਾਂ ਸ਼ਹਿਰ ਦੇ ਵਾਤਾਵਰਨ ਦੀ ਸੰਭਾਲ ਸਬੰਧੀ ਸਵਾਲ ਉੱਠ ਰਹੇ ਹਨ। ਉਨ੍ਹਾਂ ਕਿਹਾ ਕਿ ਰੁੱਖ ਮਨੁੱਖੀ ਜੀਵਨ ਅਤੇ ਵਾਤਾਵਰਨ ਦਾ ਅਨਿੱਖੜਵਾਂ ਅੰਗ ਹਨ। ਇਹ ਨਾ ਸਿਰਫ਼ ਛਾਂ ਤੇ ਸ਼ੁੱਧ ਹਵਾ ਦਿੰਦੇ ਹਨ, ਸਗੋਂ ਹਵਾ ਵਿੱਚੋਂ ਪ੍ਰਦੂਸ਼ਣ ਘਟਾਉਣ ਤੇ ਵਾਤਾਵਰਨ ਦਾ ਸੰਤੁਲਨ ਬਣਾਈ ਰੱਖਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਅਜਿਹੇ ਵਿੱਚ ਕੂੜੇ ਦੇ ਡੰਪ ਕਾਰਨ ਸਾਲਾਂ ਪੁਰਾਣੇ ਰੁੱਖਾਂ ਦਾ ਝੁਲਸਣਾ ਕੁਦਰਤੀ ਸਰੋਤਾਂ ਦਾ ਵੱਡਾ ਨੁਕਸਾਨ ਹੈ। ਵਾਤਾਵਰਨ ਪ੍ਰੇਮੀਆਂ ਨੇ ਸਰਕਾਰ ਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਨਗਰ ਕੌਂਸਲ ਦਫ਼ਤਰ ਪਿੱਛੇ ਬਣਾਏ ਆਰਜ਼ੀ ਡੰਪ ਨੂੰ ਤੁਰੰਤ ਹਟਾਇਆ ਜਾਵੇ, ਰੁੱਖਾਂ ਨੂੰ ਹੋਏ ਨੁਕਸਾਨ ਦੀ ਜਾਂਚ ਕਰਵਾਈ ਜਾਵੇ ਤੇ ਇਸ ਲਾਪਰਵਾਹੀ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਦੇ ਨਾਂ ’ਤੇ ਹਰਿਆਵਲ ਦੀ ਬਲੀ ਦੇਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਵਾਤਾਵਰਨ ਪ੍ਰੇਮੀਆਂ ਨੇ ਜੰਗਲਾਤ ਵਿਭਾਗ ਨੂੰ ਇਸ ਮਾਮਲੇ ਦਾ ਨੋਟਿਸ ਲੈ ਕੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾਉਂ ਨੇ ਬਜ਼ੁਰਗਾਂ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਭਾਈ ਜਸਪ੍ਰੀਤ ਸਿੰਘ ਜੱਸਾ (ਨਿਹੰਗ ਸਿੰਘ) ਦੀ ਯਾਦ ’ਚ ਗੱਤਕਾ ਕੱਪ ਕਰਵਾਇਆ ਬਾਬਾ ਜੋਗਿੰਦਰ ਸਿੰਘ 96ਵੇਂ ਕਰੋੜੀ, ਸਰਪ੍ਰਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।