01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸੰਸਥਾ ਪਠਲਾਵਾ ਵਲੋਂ ਚਾਈਨਾ ਡੋਰ ਨਾਲ ਮਰਨ ਵਾਲੇ ਬੱਚੇ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਅਜੀਤ ਡੈਸਕ 26-01-2026
ਬੰਗਾ, 25 ਜਨਵਰੀ (ਸੁਰਿੰਦਰ ਸਿੰਘ ਕਰਮ ਲਧਾਣਾ) - ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਵਾਰੀਆ ਅਤੇ ਹੋਰ ਅਹੁਦੇਦਾਰ ਤੇ ਮੈਂਬਰਾਨ ਨੇ ਸਮਰਾਲਾ ਨੇੜਲੇ ਪਿੰਡ ਰੋਹਲੇ ਦੇ 15 ਸਾਲਾ ਬੱਚੇ ਤਰਨਜੋਤ ਸਿੰਘ ਦੀ ਚਾਇਨਾ ਡੋਰ ਦੇ ਲਪੇਟ ਵਿੱਚ ਆਉਣ ਕਾਰਨ ਹੋਈ ਦੁੱਖਦਾਈ ਮੌਤ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਉਹਨਾਂ ਕਿਹਾ ਇਸ ਦੁੱਖ ਦੀ ਘੜੀ 'ਚੋਂ ਲੰਘ ਰਹੇ ਪਰਿਵਾਰ ਨਾਲ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੀ ਦਿਲੀ ਹਮਦਰਦੀ ਹੈ | ਇੱਕ ਵਾਰ ਫ਼ਿਰ ਸੰਸਥਾ ਸਮੂਹ ਪੰਜਾਬੀਆਂ ਨੂੰ ਅਪੀਲ ਕਰਦੀ ਹੈ ਕਿ ਚਾਇਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ | ਇਸ ਨਾਲ ਪੰਛੀਆਂ ਅਤੇ ਮਨੁੱਖੀ ਜਾਨਾਂ ਨੂੰ ਵੱਡਾ ਖ਼ਤਰਾ ਹੈ | ਆਏ ਦਿਨ ਘਰਾਂ ਦੇ ਚਿਰਾਗ਼ ਬੁੱਝ ਰਹੇ ਹਨ | ਇਹ ਸਰਕਾਰ ਦੀ ਵੱਡੀ ਨਾਲਾਇਕੀ ਹੈ ਜੋ ਸਭ ਕੁਝ ਜਾਣਦੇ ਹੋਏ ਵੀ ਇਸ ਧੰਦੇ ਨੂੰ ਬੰਦ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ | ਸੰਸਥਾ ਇਹ ਵੀ ਮੰਗ ਕਰਦੀ ਹੈ ਕਿ ਜੋ ਅਫ਼ਸਰ ਇਸ ਮੌਤ ਦੇ ਧੰਦੇ ਨੂੰ ਰੋਕਣ ਦੀ ਥਾਂ ਆਪਣੇ ਲਾਲਚ ਖਾਤਰ ਇਸ ਨੂੰ ਸ਼ਹਿ ਦੇ ਰਹੇ ਹਨ ਉਨ੍ਹਾਂ ਨੂੰ ਪਛਾਣ ਕੇ ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ | ਹੋਰ ਅਹੁਦੇਦਾਰਾਂ 'ਚ ਪ੍ਰਧਾਨ ਪਰਮਜੀਤ ਸਿੰਘ ਸੂਰਾਪੁਰੀ, ਜਨਰਲ ਸਕੱਤਰ ਤਰਲੋਚਨ ਸਿੰਘ ਪਠਲਾਵਾ, ਵਿੱਤ ਸਕੱਤਰ ਲੈਕ: ਤਰਸੇਮ ਪਠਲਾਵਾ, ਜਥੇ: ਸਵਰਨਜੀਤ ਸਿੰਘ ਪਠਲਾਵਾ ਮੁਖੀ ਧਾਰਮਿਕ ਵਿੰਗ, ਸੰਦੀਪ ਕੁਮਾਰ ਗੌੜ ਪੋਸੀ, ਰਾਣਾ ਪੋਸੀ, ਹਰਪ੍ਰੀਤ ਸਿੰਘ ਪਠਲਾਵਾ ਪ੍ਰੈੱਸ ਸਕੱਤਰ, ਮਾ: ਰਮੇਸ਼ ਪਠਲਾਵਾ, ਬਲਵੀਰ ਸਿੰਘ ਯੂ.ਕੇ, ਬਲਵੀਰ ਸਿੰਘ ਐਕਸ ਆਰਮੀ ਸਰਵਿਸ ਮੈਨ, ਅਮਰਜੀਤ ਸਿੰਘ ਸੂਰਾਪੁਰ, ਆਤਮਾ ਸਿੰਘ ਸੂਰਾਪੁਰ, ਸਤੀਸ਼ ਕੁਮਾਰ ਐਮਾਂ ਜੱਟਾਂ, ਡਾ: ਕੁਲਦੀਪ ਰਾਜ ਬੰਗਾ ਆਦਿ ਸ਼ਾਮਲ ਸਨ |
ਪਿਛਲੀ ਖ਼ਬਰ ਪ੍ਰਲੇਸ ਪੰਜਾਬ ਵਲੋਂ ਪੰਜਾਬੀ ਨਾਟਕ ਤੇ ਰੰਗਮੰਚ ਦੇ ਸੁਪਨਸਾਜ਼ ਜਤਿੰਦਰ ਸਿੰਘ ਬਰਾੜ ਦੇ ਅਚਨਚੇਤ ਦਿਹਾਂਤ 'ਤੇ ਡੂੰਘੇ ਦੁ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਲਕਾ ਇੰਚਾਰਜ ਤੁਰੰਤ ਲਗਾਉਣਾ ਚਾਹੀਦੈ -ਆਦੋਆਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।