01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸੁਲਤਾਨ ਬਾਬਾ ਜੀਵੇ ਸ਼ਾਹ ਦੇ ਦਰਬਾਰ 'ਤੇ ਝੰਡਾ ਚਾੜਿ੍ਹਆ

ਅਜੀਤ ਡੈਸਕ 26-01-2026
ਕਟਾਰੀਆਂ, 25 ਜਨਵਰੀ (ਪ੍ਰੇਮੀ ਸੰਧਵਾਂ) - ਸੰਤ ਜੀਵੇ ਸ਼ਾਹ 'ਤੇ ਸੰਤ ਗੁਰਦੇਵ ਸਿੰਘ ਦੇ ਪਰਮ ਸੇਵਕ ਸਮਾਜ ਸੇਵੀ ਦੇਸ ਰਾਜ ਹੀਰਾ, ਸੀਮਾ ਹੀਰਾ, ਬੀਬੀ ਸੱਤਿਆ ਹੀਰਾ, ਦੀਪਕ ਹੀਰਾ ਤੇ ਚੰਦਰ ਪਾਲ ਹੀਰਾ ਦੇ ਸਮੁੱਚੇ ਪਰਿਵਾਰ ਵਲੋਂ ਨਗਰ ਦੀ ਸੁੱਖ ਸ਼ਾਂਤੀ ਲਈ ਦਰਬਾਰ ਦੇ ਸੇਵਾਦਾਰ ਹਰਭਜਨ ਸ਼ਾਹ ਦੀ ਅਗਵਾਈ ਹੇਠ ਕਰਵਾਏ ਧਾਰਮਿਕ ਸਮਾਗਮ ਦੌਰਾਨ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ | ਮਰਹੂਮ ਸੰਤ ਭਗਵਾਨ ਦਾਸ ਡੇਰਾ ਮੇਲਾ ਰਾਮ ਨਗਰ (ਫਿਲੌਰ) ਤੋਂ ਆਸ਼ੀਰਵਾਦ ਪ੍ਰਾਪਤ ਧਾਰਮਿਕ ਖਿਆਲਾਂ ਦੇ ਧਾਰਨੀ ਦੇਸ ਰਾਜ ਹੀਰਾ ਤੇ ਮੈਡਮ ਸੀਮਾ ਹੀਰਾ ਨੇ ਕਿਹਾ ਕਿ ਸੰਤ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਸਦਕਾ ਹੀ ਅਸੀਂ ਜਿੰਦਗੀ ਦਾ ਹਰ ਪਲ ਖੁਸ਼ੀਆਂ ਭਰਿਆ ਬਤੀਤ ਕਰ ਰਹੇ ਹਾਂ | ਉਨ੍ਹਾਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਆਪਣੀ ਰੁਝੇਵਿਆਂ ਭਰੀ ਜਿੰਦਗੀ 'ਚੋਂ ਥੋੜਾ ਬਾਹਲਾ ਸਮਾਂ ਕੱਢ ਕੇ ਸੰਤ- ਮਹਾਂਪੁਰਸ਼ਾਂ ਦੀ ਬੰਦਗੀ ਜਰੂਰ ਕਰਨੀ ਚਾਹੀਦੀ ਹੈ ਤਾਂ ਜੋ ਸਾਡਾ ਇਸ ਦੁਨੀਆ 'ਤੇ ਆਉਣਾ ਸਫਲਾ ਹੋ ਸਕੇ | ਇਸ ਮੌਕੇ ਸਰਪੰਚ ਡਾ. ਜਗਨ ਨਾਥ ਹੀਰਾ, ਸੀਮਾ ਹੀਰਾ, ਪਵਨਾ ਹੀਰਾ, ਸੋਹਣ ਲਾਲ ਹੀਰਾ, ਜਗਤਾਰ ਹੀਰਾ, ਹਰਦੀਪ ਹੀਰਾ, ਸੱਤਿਆ ਦੇਵੀ, ਰਾਣੀ ਹੀਰਾ, ਅਨੂ ਹੀਰਾ, ਬਿੱਲਾ ਹੀਰਾ, ਸੋਨੀਆ ਹੀਰਾ, ਬਲਵਿੰਦਰ ਕੁਮਾਰ ਹੀਰਾ, ਗੀਤਾ ਹੀਰਾ, ਸੋਹਣ ਲਾਲ, ਮਨੂ ਹੀਰਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਖੋਥੜਾਂ 'ਚ 9 ਨੂੰ ਅਗਲੀ ਖ਼ਬਰ ਨਵੇਂ ਸਾਲ ਦੀ ਸ਼ੁਰੂਆਤ 'ਚ 10 ਯੂ. ਕੇ. ਸਟੱਡੀ ਵੀਜ਼ਾ ਹਾਸਲ ਕੀਤੇ -ਕਨਵਰ ਅਰੋੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।