15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸ਼ੋਭਾ ਯਾਤਰਾ ਅੱਜ

ਅਜੀਤ ਡੈਸਕ 31-01-2026
ਨਵਾਂਸ਼ਹਿਰ, 30 ਜਨਵਰੀ (ਜਸਬੀਰ ਸਿੰਘ ਨੂਰਪੁਰ)-ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਨ੍ਹਾਂ ਦੇ ਸ਼ਰਧਾਲੂਆਂ ਵੱਲੋਂ ਪਿਛਲੇ ਦਿਨਾਂ ਤੋਂ ਲਗਾਤਾਰ ਪ੍ਰਭਾਵ ਫੇਰੀਆਂ ਬੜੇ ਉਤਸ਼ਾਹ ਨਾਲ ਸੰਗਤਾਂ ਵੱਲੋਂ ਕੱਢੀਆਂ ਜਾ ਰਹੀਆਂ ਹਨ | ਲੋਕਾਂ ਵਲੋਂ ਸੰਗਤਾਂ ਨੂੰ ਚਾਹ ਪ੍ਰਸ਼ਾਦ ਆਦਿ ਦੇ ਲੰਗਰ ਛਕਾਏ ਜਾ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੇਤ ਰਾਮ ਰਤਨ ਸੀਨੀਅਰ ਕੌਂਸਲਰ ਨਵਾਂਸ਼ਹਿਰ ਦੇ ਗ੍ਰਹਿ ਵਿਖੇ ਪ੍ਰਭਾਤ ਫੇਰੀ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਸੰਗਤਾਂ ਦਾ ਨਿੱਘਾ ਸਵਾਗਤ ਕਰਦਿਆ ਦਸਾਂ ਨੌਹਾਂ ਦੀ ਕਿਰਤ ਕਮਾਈ ਵਿੱਚੋਂ ਗੁਰੂ ਦੇ ਨਾਂ 'ਤੇ ਲੋੜਵੰਦਾ ਦੀ ਮਦਦ ਕਰਨਾ ਹੈ | ਗੁਰੂ ਰਵਿਦਾਸ ਮਹਾਰਾਜ ਜੀ ਦਾ ਮਿਸ਼ਨ 'ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸਭ ਕੋ ਅੰਨ' ਦੇ ਮੁਤਾਬਿਕ ਬੇਗਮਪੁਰਾ ਸ਼ਹਿਰ ਬਣਾਉਣਾ ਚਾਹੁੰਦੇ ਸਨ | ਜਿਥੇ ਕੋਈ ਵੀ ਇਨਸਾਨ ਰਾਤ ਨੂੰ ਭੁੱਖਾ ਅਤੇ ਤੰਨ ਦੇ ਕੱਪੜਾ ਤੋਂ ਬਿਨਾਂ ਨਾ ਸੌਵੇ | ਸੀਨੀਅਰ ਕੌਸਲਰ ਨੇ ਕਿਹਾ ਕਿ ਸਾਨੂੰ ਸਭ ਨੂੰ ਆਪਣੇ ਬੱਚਿਆਂ ਨੂੰ ਉਚੇਰੀ ਵਿਦਿਆ ਹਾਸਲ ਕਰਵਾਉਣ ਲਈ ਭੂਮਿਕਾ ਨਿਭਾਉਣ ਲਈ ਗੁਰੂ ਜੀ ਦੇ ਮਿਸ਼ਨ 'ਤੇ ਪਹਿਰਾ ਦੇਣਾ ਸਮੇ ਦੀ ਲੋੜ ਹੈ | ਇਸ ਮੌਕੇ ਪ੍ਰਧਾਨ ਹਰਦੀਪ ਕੁਮਾਰ, ਬੀਬੀ ਬਲਜੀਤ ਕਾਦਰੀ ਗੱਦੀ ਨਸੀਨ ਦਰਬਾਰ ਗਿਆਰਵੀ ਵਾਲੀ ਸਰਕਾਰ ਲੱਖ ਦਾਤਾ ਪੀਰ, ਬਲਹਾਰ ਰਾਮ, ਰਕੇਸ ਜਨਾਗਲ, ਦਰਸਨ ਲਾਲ ਕੈਥ ਪ੍ਰਧਾਨ, ਸੰਜੀਵ ਦੁਗਲ, ਰਮਨ ਕੁਮਾਰ, ਚਰਨਦੀਪ ਨੰਬਰਦਾਰ, ਰਵੀ ਕੈਥ, ਨੰਬਰਦਾਰ ਹਰਪਾਲ ਚੰਦ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਿਓਾ ਵਿਖੇ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਪੋ੍ਰ. ਮਹਿੰਦਰ ਸਿੰਘ ਬਾਗੀ ਦੇ ਅਕਾਲ ਚਲਾਣੇ 'ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।