15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਸਹਿਯੋਗ ਸੇਵਾ ਸੁਸਾਇਟੀ ਨੇ 16 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਅਜੀਤ ਡੈਸਕ 31-01-2026
ਨਵਾਂਸ਼ਹਿਰ, 30 ਜਨਵਰੀ (ਹਰਮਿੰਦਰ ਸਿੰਘ ਪਿੰਟੂ)-ਸਹਿਯੋਗ ਸੇਵਾ ਸੁਸਾਇਟੀ ਨੇ ਆਪਣਾ 7ਵਾਂ ਮਾਸਿਕ ਰਾਸ਼ਨ ਵੰਡ ਸਮਾਗਮ ਮੰਦਰ ਨੈਣਾ ਦੇਵੀ ਹੀਰਾ ਜੱਟਾ ਮੁਹੱਲਾ ਨਵਾਂਸ਼ਹਿਰ ਵਿਖੇ ਕਰਵਾਇਆ | ਜਿਸ 'ਚ 16 ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਪ੍ਰਦਾਨ ਕੀਤੀਆਂ ਗਈਆਂ | ਸੁਸਾਇਟੀ ਦੇ ਮੁਖੀ ਪ੍ਰਦੀਪ ਢੀਂਗਰਾ ਅਤੇ ਉੱਪ ਮੁੱਖੀ ਚੇਤਨ ਸ਼ਰਮਾ ਨੇ ਸਮਾਗਮ ਦੇ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ | ਦੋਆਬਾ ਸੇਵਾ ਸੰਮਤੀ ਤੋਂ ਰਤਨ ਜੈਨ ਅਤੇ ਧਾਰਮਿਕ ਉਤਸਵ ਕਮੇਟੀ ਦੇ ਮੁਖੀ ਜੁਗਲ ਕਿਸ਼ੋਰ ਦੱਤਾ, ਸੁਸਾਇਟੀ ਦੇ ਮੈਂਬਰਾਂ ਦੀਪਕ ਵਰਮਾ ਅਤੇ ਸੁਰੇਸ਼ ਸ਼ਰਮਾ ਨੇ ਮਹਿਮਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮਹੀਨੇ ਭਾਵਿਕ ਦੇ ਪੁੱਤਰ ਸੁਨੀਲ ਸ਼ਰਮਾ ਦਾ ਰਾਸ਼ਨ ਦੀ ਸੇਵਾ 'ਚ ਵਿਸ਼ੇਸ਼ ਯੋਗਦਾਨ ਰਿਹਾ | ਉਪ ਪ੍ਰਧਾਨ ਚੇਤਨ ਸ਼ਰਮਾ ਅਤੇ ਜਨਰਲ ਸਕੱਤਰ ਮਨੀਸ਼ ਖੋਸਲਾ ਨੇ ਆਏ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਮੀਤ ਪ੍ਰਧਾਨ ਚੇਤਨ ਸ਼ਰਮਾ, ਪ੍ਰਧਾਨ ਪ੍ਰਦੀਪ ਢੀਂਗਰਾ, ਦੀਪਕ ਵਰਮਾ, ਤਰਸੇਮ ਲਾਲ, ਵਿਨੋਦ ਹਾਂਡਾ, ਮਨੀਸ਼ ਖੋਸਲਾ, ਚੰਦਰ ਮੋਹਨ ਹਾਂਡਾ, ਸੁਰੇਸ਼ ਸ਼ਰਮਾ, ਨਵੀਨ ਵਰਮਾ, ਰਤਨ ਜੈਨ, ਜੁਗਲ ਕਿਸ਼ੋਰ ਦੱਤਾ ਹਾਜ਼ਰ ਸਨ |
ਪਿਛਲੀ ਖ਼ਬਰ ਬਲਦੀਸ਼ ਕੌਰ ਬੰਗਾ ਭਾਰਤੀਆ ਅੰਬੇਡਕਰ ਮਿਸ਼ਨ ਪੰਜਾਬ ਦੇ ਵਾਈਸ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਿਓਾ ਵਿਖੇ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।