15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਬਲਦੀਸ਼ ਕੌਰ ਬੰਗਾ ਭਾਰਤੀਆ ਅੰਬੇਡਕਰ ਮਿਸ਼ਨ ਪੰਜਾਬ ਦੇ ਵਾਈਸ ਪ੍ਰਧਾਨ ਨਿਯੁਕਤ

ਅਜੀਤ ਡੈਸਕ 31-01-2026
ਬੰਗਾ, 30 ਜਨਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਭਾਰਤੀਆ ਅੰਬੇਡਕਰ ਮਿਸ਼ਨ ਭਾਰਤ ਵੱਲੋਂ ਸਮਾਜ ਸੇਵਾ ਨੂੰ ਸਮਰਪਿਤ ਸਖ਼ਸੀਅਤ ਮੈਡਮ ਬਲਦੀਸ਼ ਕੌਰ ਬੰਗਾ ਨੂੰ ਪੰਜਾਬ ਦੇ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਸੰਸਥਾ ਦੇ ਕੌਮੀ ਪ੍ਰਧਾਨ ਦਰਸ਼ਨ ਕੰਗੜਾ, ਮੁੱਖ ਸਰਪ੍ਰਸਤ ਮੈਡਮ ਪੂਨਮ ਕੰਗੜਾ ਵੱਲੋਂ ਜੋ ਸਾਲ 2026 ਦੀ ਲਿਸਟ ਜਾਰੀ ਕੀਤੀ ਗਈ ਹੈ ਜਿਸ ਵਿਚ ਮੈਡਮ ਬਲਦੀਸ਼ ਕੌਰ ਬੰਗਾ ਨੂੰ ਪੰਜਾਬ ਦੇ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਜਿਕਰਯੋਗ ਹੈ ਕਿ ਮੈਡਮ ਬਲਦੀਸ਼ ਕੌਰ ਬੰਗਾ ਇਸ ਤੋਂ ਪਹਿਲਾਂ ਸੇਵਾ ਸੋਸਾਇਟੀ ਬੰਗਾ ਦੇ ਫਾਉਂਡਰ ਚੇਅਰਪਰਸਨ ਵੀ ਹਨ | ਮੈਡਮ ਬੰਗਾ ਨੇ ਇਸ ਅਹੁਦੇ ਲਈ ਭਾਰਤੀਆ ਅੰਬੇਡਕਰ ਮਿਸ਼ਨ ਭਾਰਤ ਦੇ ਕੌਮੀ ਪ੍ਰਧਾਨ ਦਰਸ਼ਨ ਕੰਗੜਾ ਤੇ ਮੈਡਮ ਪੂਨਮ ਕੰਗੜਾ ਦਾ ਧੰਨਵਾਦ ਕੀਤਾ | ਮੈਡਮ ਬਲਦੀਸ਼ ਕੌਰ ਬੰਗਾ ਨੂੰ ਇਸ ਸਬੰਧੀ ਮੁਬਾਰਕਬਾਦ ਦੇਣ ਵਾਲਿਆਂ 'ਚ ਸਤਨਾਮ ਸਿੰਘ ਖਟਕੜ ਸਰਪ੍ਰਸਤ ਸੇਵਾ ਸੁਸਾਇਟੀ ਬੰਗਾ, ਪ੍ਰਧਾਨ ਸੁਰਿੰਦਰ ਸਿੰਘ ਖਟਕੜ, ਗੁਰਵਿੰਦਰਪਲ ਸਿੰਘ ਬੰਗਾ, ਵਿਕਾਸ ਪਾਹਵਾ, ਭੁਪਿੰਦਰ ਸਿੰਘ ਝਿੱਕਾ, ਰਾਜ ਕੁਮਾਰ ਖਾਨਖਾਨਾ, ਮੈਡਮ ਚੰਦਰ ਕਾਂਤਾ, ਡਾ: ਰਮੇਸ਼ ਕਪਿਲ ਖਾਨ ਖਾਨਾ, ਮੈਡਮ ਰੁਪਿੰਦਰ ਕੌਰ ਸ਼ਾਮਿਲ ਸਨ |
ਪਿਛਲੀ ਖ਼ਬਰ ਪੋ੍ਰ. ਮਹਿੰਦਰ ਸਿੰਘ ਬਾਗੀ ਦੇ ਅਕਾਲ ਚਲਾਣੇ 'ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਸਹਿਯੋਗ ਸੇਵਾ ਸੁਸਾਇਟੀ ਨੇ 16 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।