ਕਟਾਰੀਆਂ, 12 ਫਰਵਰੀ (ਪ੍ਰੇਮੀ ਸੰਧਵਾਂ)-ਗੁਰਦੁਆਰਾ ਸ੍ਰੀ ਡੰਡਾ ਸਾਹਿਬ ਪਿੰਡ ਸੰਧਵਾਂ ਦੇ ਅੱਗੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੀ ਯਾਦ 'ਚ ਨਗਰ ਪੰਚਾਇਤ, ਐਨ. ਆਰ. ਆਈਜ਼ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਸ੍ਰੀ ਗੁਰੂ ਹਰਿ ਰਾਇ ਸਾਹਿਬ ਸਪੋਰਟਸ ਕਮੇਟੀ ਵਲੋਂ 21 ਤੋਂ 24 ਫਰਵਰੀ ਤੱਕ ਸਾਲਾਨਾ 59ਵਾਂ ਪੇਂਡੂ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ | ਪ੍ਰਧਾਨ ਮੱਖਣ ਸਿੰਘ ਸੰਧੂ, ਠੇਕੇਦਾਰ ਸੁਰਜੀਤ ਸਿੰਘ ਸੰਧੂ, ਸਾਬਕਾ ਪੁਲਿਸ ਇੰਸਪੈਕਟਰ ਇਕਬਾਲ ਸਿੰਘ, ਉਂਕਾਰ ਸਿੰਘ ਸੰਧੂ, ਸਾਬਕਾ ਕਬੱਡੀ ਖਿਡਾਰੀ ਪਲਵਿੰਦਰ ਸਿੰਘ ਪਿੰਦਾ, ਗੁਰਮੀਤ ਸਿੰਘ ਸੰਧੂ, ਕੁਲਵਿੰਦਰ ਸਿੰਘ ਸੰਧੂ ਆਦਿ ਸੇਵਾਦਾਰਾਂ ਨੇ ਦੱਸਿਆ ਕਿ 21 ਤੇ 22 ਫਰਵਰੀ ਬਲਦਾਂ ਦੀਆਂ ਹਲਟ ਤੇ ਬੈਲਗੱਡੀਆਂ ਦੀਆਂ ਦੋਹਰੀਆਂ ਦੌੜਾਂ ਕਰਵਾਈਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ 23 ਫਰਵਰੀ ਨੂੰ ਸਿਰਫ ਸੱਦੀਆਂ ਹੋਈਆਂ 4 ਓਪਨ ਕਲੱਬਾਂ ਦੇ ਮੈਚ ਹੋਣਗੇ ਤੇ 24 ਫਰਵਰੀ ਨੂੰ ਪਹਿਲਾਂ 16 ਐਂਟਰ ਹੋਣ ਵਾਲੀਆਂ ਆਲ ਓਪਨ ਕਲੱਬਾਂ ਦੇ ਕਬੱਡੀ ਮੁਕਾਬਲੇ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣਨਗੇ | ਉਨ੍ਹਾਂ ਦੱਸਿਆ ਕਿ ਇਹ ਖੇਡ ਮੇਲਾ ਆਪਣੇ ਸਮੇਂ ਦੇ ਕਬੱਡੀ ਦੇ ਸਟਾਰ ਰਹੇ ਤੇ ਸਾਬਕਾ ਆਈ. ਜੀ ਮਹਰੂਮ ਹਰਭਜਨ ਸਿੰਘ ਸੰਧਵਾਂ ਦੀ ਯਾਦ ਨੂੰ ਸਮਰਪਿਤ ਹੋਵੇਗਾ | ਕਿਉਂਕਿ ਉਨ੍ਹਾਂ ਨੇ ਆਪਣੇ ਪਿੰਡ ਦਾ ਨਾਂਅ ਪੂਰੀ ਦੁਨੀਆ ਵਿੱਚ ਚਮਕਾਇਆ | ਇਸ ਮੌਕੇ ਜਥੇ. ਜਗਦੇਵ ਸਿੰਘ ਕੰਦੋਲਾ, ਅਮਰਿੰਦਰ ਸਿੰਘ ਸੰਧੂ, ਮੋਹਣ ਜੀਤ ਸਿੰਘ ਸੰਧੂ ਆਦਿ ਪਿੰਡ ਵਾਸੀ ਹਾਜ਼ਰ ਸਨ |