25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਸਮਾਜ ਸੇਵਕ ਕਸ਼ਮੀਰ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ <br/>

ਅਜੀਤ ਡੈਸਕ 13-02-2026
ਬਹਿਰਾਮ, 12 ਫਰਵਰੀ (ਨਛੱਤਰ ਸਿੰਘ ਬਹਿਰਾਮ)-ਬੀਤੇ ਦਿਨੀਂ ਬਸਪਾ ਆਗੂ ਲੇਖਰਾਜ ਕੁਲਥਮ ਦੇ ਨਜ਼ਦੀਕੀ ਰਿਸ਼ਤੇਦਾਰ ਕਸ਼ਮੀਰ ਸਿੰਘ ਹੱਪੋਵਾਲ ਮੱਲਪੁਰ ਅੜਕਾਂ ਵਿਖੇ ਇੱਕ ਸੜਕ ਹਾਦਸੇ 'ਚ ਮੌਕੇ 'ਤੇ ਹੀ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਨਮਿਤ ਪਿੰਡ ਹੱਪੋਵਾਲ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਵਿਸ਼ੇਸ਼ ਤੌਰ 'ਤੇ ਪੁੱਜੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਮੌਤ ਇੱਕ ਅਟੱਲ ਸੱਚਾਈ ਹੈ | ਇਸ ਲਈ ਪ੍ਰਮਾਤਮਾ ਦਾ ਭਾਣਾ ਮੰਨਣਾ ਹੀ ਪੈਂਦਾ ਹੈ | ਕਸ਼ਮੀਰ ਸਿੰਘ ਦੇ ਵਿਛੋੜਾ ਨਾ ਪੂਰਾ ਹੋਣ ਵਾਲਾ ਘਾਟਾ ਹੈ | ਇਸ ਮੌਕੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸੋਹਣ ਲਾਲ ਢੰਡਾ, ਬਸਪਾ ਆਗੂ ਪ੍ਰਵੀਨ ਬੰਗਾ, ਹਰਬਲਾਸ ਬਸਰਾ ਬੁਰਜ ਕੰਧਾਰੀ, ਰਿਟਾ. ਬੈਂਕ ਮੈਨੇਜਰ ਹਰਜੀਤ ਸਿੰਘ, ਲੇਖਰਾਜ ਕੁਲਥਮ, ਮਲਕੀਤ ਸਿੰਘ, ਜਸਵਿੰਦਰ ਸਿੰਘ ਮਜਾਰੀ, ਅਮਨਪ੍ਰੀਤ ਸਰਪੰਚ ਬਹੂਆ, ਧਰਮਪਾਲ ਪੰਚ ਤਲਵੰਡੀ ਜੱਟਾਂ, ਹਰਮੇਸ਼ ਸੁੰਮਨ ਸੀਨੀਅਰ ਐਡਵੋਕੇਟ, ਨਵਨੀਤ ਸਿੰਘ ਫਾਰਮਾਸਿਸਟ ਮੁਕੰਦਪੁਰ, ਭੁਪਿੰਦਰ ਕੁਮਾਰ ਜੱਸਲ ਕਰੀਹਾ, ਸੁਰਿੰਦਰ ਪਾਲ ਮਹਿੰਦਰ ਪਾਲ, ਬਲਦੇਵ ਰਾਮ ਦਲਜੀਤ ਕੁਮਾਰ, ਹਰਵਿੰਦਰ ਕੁਮਾਰ, ਬਲਵੀਰ ਲਾਦੀਆ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗਰਾਊਾਡ 'ਚ ਬਣੀ ਬੱਚਿਆਂ ਲਈ ਸਾਈਕਲ ਪਾਰਕਿੰਗ 'ਚ ਸਾਈਕਲ ਦੀ ਥਾਂ ਖੜ੍ਹੇ ਰੇਹੜੇ ਅਗਲੀ ਖ਼ਬਰ ਗੁਰਦੁਆਰਾ ਸਲਵਾਣਾ ਸਾਹਿਬ ਮਾਲੋ ਮਜਾਰਾ ਵਿਖੇ ਮਹੀਨਾਵਾਰ ਗੁਰਮਤਿ ਸਮਾਗਮ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।